ਇਹ ਪ੍ਰਗਟਾਵਾ ਸੂਬੇ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਵਿੱਚ ਬਣ ਰਹੀਆਂ ਸੜਕਾਂ ਦੀ ਜਾਂਚ ਕਰਨ ਮੌਕੇ ਕੀਤਾ। ਅਜਨਾਲਾ ਬਾਜਾਰ ਦੀ ਸੜਕ ਰੁਝੇਵਿਆਂ ਕਾਰਨ ਰਾਤ ਨੂੰ ਹੀ ਬਣਦੀ ਹੈ ਸੋ ਕੈਬਨਿਟ ਮੰਤਰੀ ਨੇ ਚੱਲ ਰਹੇ ਕੰਮ ਦੀ ਕੁਆਲਟੀ ਵੀ ਅੱਧੀ ਰਾਤ ਪਹੁੰਚ ਕੇ ਕੀਤੀ। ਉਨ੍ਹਾਂ ਕੰਮ ਉਤੇ ਤਸੱਲੀ ਪ੍ਗਟ ਕਰਦੇ ਦੱਸਿਆ ਕਿ ਪਿਛਲੇ 15-16 ਸਾਲਾਂ ਵਿੱਚ ਅਜਨਾਲਾ ਸ਼ਹਿਰ ਵਿੱਚ ਕਿਧਰੇ ਅੱਧਾ ਕਿਲੋ ਲੁੱਕ ਨਹੀਂ ਪਈ ਅਤੇ ਹੁਣ ਸ ਭਗਵੰਤ ਸਿੰਘ ਮਾਨ ਦੀ ਬਦੌਲਤ ਇਹ ਕੰਮ ਸ਼ੁਰੂ ਕਰਵਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਠੇਕੇਦਾਰ ਨੂੰ ਪੰਜ ਸਾਲ ਦੀ ਮੁਰੰਮਤ ਵੀ ਦਿੱਤੀ ਹੈ, ਸੋ ਕੰਮ ਮਾੜਾ ਹੋਣ ਦੇ ਮੌਕੇ ਬਹੁਤ ਘੱਟ ਹਨ, ਪਰ ਫਿਰ ਵੀ ਤੁਸੀਂ ਖਿਆਲ ਰੱਖੋ।
ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਉੱਪਰ ਤੋਰਨ ਲਈ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ।