ਸੂਬਾ ਪੱਧਰੀ ਖੇਡਾਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵੇਟ ਲਿਫਟਰਾਂ ਨੇ ਜਿੱਤੇ ਦੋ ਚਾਂਦੀ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ

ਸੂਬਾ ਪੱਧਰੀ ਖੇਡਾਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵੇਟ ਲਿਫਟਰਾਂ ਨੇ ਜਿੱਤੇ ਦੋ ਚਾਂਦੀ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ
ਬੰਗਾ : 28 ਅਕਤੂਬਰ ()  ਗੁਰੂ ਨਾਨਕ ਮਿਸ਼ਨ ਪਬਲਿਕ  ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਵੇਟ ਲਿਫਟਰਾਂ ਨੇ ਬੀਤੇ ਦਿਨੀ ਖੰਨਾ (ਜ਼ਿਲ੍ਹਾ ਲੁਧਿਆਣਾ) ਅਤੇ ਸੁਨਾਮ (ਜ਼ਿਲ੍ਹਾ ਸੰਗਰੂਰ) ਵਿਖੇ ਹੋਏ ਵੱਖ ਵੱਖ ਸੂਬਾ ਪੱਧਰੀ ਵੇਟ ਲਿਫਟਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚੋ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਦਾ ਸਮਾਚਾਰ ਹੈ । ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਦੋਵਾਂ ਵੇਟ ਲਿਫਟਰਾਂ ਹਰਜੋਤ ਕੌਰ ਮਜਾਰਾ ਨੌ ਅਬਾਦ ਅਤੇ ਹਰਜੋਤ ਸਿੰਘ ਭਰੋ ਮਜਾਰਾ ਨੂੰ ਆਪਣਾ, ਆਪਣਾ ਮਾਪਿਆਂ ਦਾ, ਸਕੂਲ ਦਾ ਨਾਮ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਮ ਰੋਸ਼ਨ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਸਨਮਾਨ ਕੀਤਾ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸਿੱਖਿਆ ਪ੍ਰੌ ਹਰਬੰਸ ਸਿੰਘ ਬੋਲੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਖੰਨਾ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023-24 ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੇਟ ਲਿਫਟਰ ਟੀਮ ਵਿਚ ਸ਼ਾਮਿਲ ਸਕੂਲ ਦੀ ਹੋਣਹਾਰ 10+2 ਦੀ ਵਿਦਿਆਰਥਣ ਵੇਟ ਲਿਫਟਰ ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਵਾਸੀ ਮਜਾਰਾ ਨੌ ਅਬਾਦ ਨੇ ਅੰਡਰ 19 ਸਾਲ, +87 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ  ਚਾਂਦੀ ਦਾ ਮੈਡਲ ਜਿੱਤਿਆ ਹੈ। ਇਸ ਹੋਣਹਾਰ ਵੇਟ ਲਿਫਟਰ ਹਰਜੋਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ ਹੋਏ ਸੂਬਾ ਪੱਧਰੀ ਮੁਕਾਬਲੇ ਦੌਰਾਨ ਅੰਡਰ 21 ਸਾਲ + 87 ਕਿਲੋਗ੍ਰਾਮ ਭਾਰ ਵਰਗ ਵਿਚ  ਪੂਰੇ ਪੰਜਾਬ ਦੇ ਵੇਟ ਲਿਫਟਰਾਂ ਨਾਲ ਸਖਤ ਮੁਕਾਬਲਾ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਚਾਂਦੀ ਦਾ ਮੈਡਲ ਜਿੱਤਿਆ ਹੈ।  ਜਦ ਕਿ ਢਾਹਾਂ ਕਲੇਰਾਂ ਸਕੂਲ ਦੇ ਹੀ ਵੇਟ ਲਿਫਟਰ  ਹਰਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਰੋ ਮਜਾਰਾ 9ਵੀਂ ਕਲਾਸ ਨੇ ਵੀ ਸੁਨਾਮ ਵਿਖੇ ਅੰਡਰ 17 ਸਾਲ 96 ਕਿਲੋਗ੍ਰਾਮ ਭਾਰ ਵਰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤਿਆ ਹੈ। ਦੋ ਚਾਂਦੀ ਅਤੇ ਇੱਕ ਚਾਂਦੀ ਦਾ ਮੈਡਲ ਜਿੱਤਣ ਵਾਲੇ ਦੋਵਾਂ ਵੇਟ ਲਿਫਟਰਾਂ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ, ਪ੍ਰਿੰਸੀਪਲ ਵਨੀਤਾ ਚੋਟ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਮਹਿੰਦਰਪਾਲ ਸਿੰਘ ਸੁਪਰਡੈਂਟ, ਜਸਬੀਰ ਕੌਰ ਡੀ ਪੀ ਈ, ਅਰਵਿੰਦਰ ਬਸਰਾ ਡੀ ਪੀ ਈ ਅਤੇ ਕੋਮਲ ਕੌਰ ਡੀ ਪੀ ਈ ਵੀ ਹਾਜ਼ਰ ਸਨ ।
ਫੋਟੋ : ਢਾਹਾਂ ਕਲੇਰਾਂ ਸਕੂਲ ਦੀ ਸੂਬਾ ਪੱਧਰੀ ਜੇਤੂ ਵੇਟ ਲਿਫਟਰ ਹਰਜੋਤ ਕੌਰ ਮਜਾਰਾ ਨੌ ਅਬਾਦ ਅਤੇ ਵੇਟ ਲਿਫਟਰ ਹਰਜੋਤ ਸਿੰਘ ਭਰੋ ਮਜਾਰਾ ਦਾ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਟਾਫ