ਜ਼ੋਨਲ ਐਥਲੈਟਿਕ ਮੀਟ ਵਿਚ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਵੱਲੋਂ 24 ਗੋਲਡ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ
ਬੰਗਾ 20 ਅਕਤੂਬਰ () ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਵੱਲੋਂ ਖੇਡਾਂ ਦੇ ਖੇਤਰ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਹੋਈ ਜ਼ੋਨਲ ਐਥਲੈਟਿਕ ਮੀਟ ਵਿਚ ਸਕੂਲ ਖਿਡਾਰੀਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 24 ਗੋਲਡ 17 ਸਿਲਵਰ ਅਤੇ 12 ਬਰੌਨਜ਼ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ। ਸਕੂਲ ਦੀਆਂ ਖਿਡਾਰਣਾਂ ਅਤੇ ਖਿਡਾਰੀਆਂ ਵੱਲੋਂ 53 ਮੈਡਲ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ, ਉਹਨਾਂ ਦੇ ਮਾਪਿਆਂ , ਅਧਿਆਪਕਾਂ, ਸਕੂਲ ਪ੍ਰਿੰਸੀਪਲ ਅਤੇ ਡਾਇਰੈਕਟਰ ਸਿੱਖਿਆ ਨੂੰ ਵਧਾਈਆਂ ਦਿੱਤੀਆਂ ਅਤੇ ਸਮੂਹ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ । ਉਹਨਾਂ ਨੇ ਕਿਹਾ ਕਿ ਸਕੂਲ ਵਿਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਟਰੇਨਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਕਿਉਂਕਿ ਉੱਚ ਪੱਧਰ ਦੀ ਟਰੇਨਿੰਗ ਮਿਲਣ ਨਾਲ ਖਿਡਾਰੀਆਂ ਦੇ ਹੌਂਸਲੇ ਬੁਲੰਦ ਹੁੰਦੇ ਹਨ ਅਤੇ ਜਿਸ ਕਰਕੇ ਖਿਡਾਰੀਆਂ ਨੂੰ ਵੱਖ ਵੱਖ ਖੇਡ ਮੁਕਾਬਿਲਿਆਂ ਵਿਚ ਵੱਧ ਤੋਂ ਵੱਧ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵੱਧ ਮੌਕੇ ਮਿਲਦੇ ਹਨ।
ਇਸ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ ਜ਼ੋਨਲ ਐਥਲੈਟਿਕ ਮੀਟ ਸਕੂਲ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 600 ਮੀਟਰ ਦੌੜ, 800 ਮੀਟਰ ਦੌੜ, 4*400 ਰਿਲੇਅ ਦੌੜ ਤੋਂ ਇਲਾਵਾ ਲੌਂਗ ਜੰਪ, ਹਾਈ ਜੰਪ, ਸ਼ਾਟ ਪੁੱਟ, ਡਿਸਕਸ ਥਰੋ ਅਤੇ ਜੈਵਲਿਨ ਥਰੋ ਦੇ ਹੋਏ ਵੱਖ ਵੱਖ ਮੁਕਾਬਿਲਿਆਂ ਵਿਚ ਭਾਗ ਲਿਆ । ਜਿਸ ਵਿਚ ਉਹਨਾਂ ਨੇ 24 ਗੋਲਡ , 17 ਸਿਲਵਰ ਅਤੇ 12 ਬਰੌਨਜ਼ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ । ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਜਿਸ ਕਰਕੇ ਵੱਖ ਵੱਖ ਖੇਡਾਂ ਲਈ ਨਿਪੁੰਨ ਅਧਿਆਪਕ ਅਤੇ ਕੋਚ ਸਾਹਿਬਾਨ ਪੂਰੀ ਮਿਹਨਤ ਨਾਲ ਖਿਡਾਰੀਆਂ ਨੂੰ ਤਿਆਰ ਕਰ ਰਹੇ ਹਨ ਅਤੇ ਉਹ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚੋਂ ਗੋਲਡ ਮੈਡਲ ਅਤੇ ਚੈਪੀਅਨਸ਼ਿਪ ਟਰਾਫੀਆਂ ਜਿੱਤ ਕੇ ਆਪਣਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਤੋਂ ਇਲਾਵਾ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ । ਗੋਲਡ , ਸਿਲਵਰ ਅਤੇ ਬਰੌਨਜ਼ ਮੈਡਲ ਜੇਤੂ ਸਕੂਲ ਖਿਡਾਰੀ ਲੜਕੀਆਂ ਅਤੇ ਲੜਕਿਆਂ ਦਾ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਵਨੀਤਾ ਚੋਟ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਮਹਿੰਦਰਪਾਲ ਸਿੰਘ ਸੁਪਰਡੈਂਟ, ਜਸਬੀਰ ਕੌਰ ਡੀ ਪੀ ਈ,, ਅਰਵਿੰਦਰ ਬਸਰਾ ਡੀ ਪੀ ਈ ਅਤੇ ਕੋਮਲ ਕੌਰ ਡੀ ਪੀ ਈ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਜ਼ੋਨਲ ਐਥਲੈਟਿਕ ਮੀਟ ਢਾਹਾਂ ਕਲੇਰਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਗੋਲਡ , ਸਿਲਵਰ ਅਤੇ ਬਰੌਨਜ਼ ਮੈਡਲ ਜੇਤੂ ਖਿਡਾਰੀਆਂ (ਲੜਕੀਆਂ (ਤਸਵੀਰ 01) ਅਤੇ ਲੜਕੇ (ਤਸਵੀਰ 02) ) ਨਾਲ ਯਾਦਗਾਰੀ ਤਸਵੀਰਾਂ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ