ਕੰਨਿਆਂ ਸਕੂਲ ਰਾਂਹੋ ਨੇ ਜਿਲ੍ਹਾ ਪੱਧਰੀ ਏਕ ਭਾਰਤ ਸ੍ਰੇਸ਼ਠ ਭਾਰਤ ਮੁਕਾਬਲਿਆਂ ਵਿੱਚ ਗੱਡੀ ਝੰਡੀ


 ਨਵਾਂਸ਼ਹਿਰ 27 ਅਕਤੂਬਰ: ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਤੇ ਰਾਜੇਸ਼ ਕੁਮਾਰ ਉੱਪ- ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਏਕ ਭਾਰਤ ਸ੍ਰੇਸ਼ਠ ਭਾਰਤ ਤਹਿਤ ਆਨਲਾਈਨ ਮੋਡ ਤੇ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ ਨਾਲ਼ ਸੰਬੰਧਿਤ ਜਿਲ੍ਹਾ ਪੱਧਰੀ ਫੋਕ ਡਾਂਸ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੇ ਦਆਰਥੀਆਂ ਨੇ ਹਰੇਕ ਈਵੈਂਟ ਵਿੱਚ ਵੱਧ ਚੜ੍ਹ ਕੇ ਭਾਗ ਲਿਆ । ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ  ਜਮਾਤ ਦੇ ਵਰਗ ਵਿੱਚ ਫੋਕ ਡਾਂਸ ਮੁਕਾਬਲੇ ਵਿਚ ਨਗਮਾ ਨੇ ਤੀਸਰਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਬਾਰਵੀਂ ਜਮਾਤ ਦੇ ਵਰਗ ਵਿੱਚ ਨੰਦਿਨੀ ਸ਼ਰਮਾ ਜਮਾਤ ਨੌਵੀਂ ਨੇ ਫੋਕ ਡਾਂਸ ਵਿੱਚ ਦੂਸਰਾ, ਪੇਂਟਿੰਗ ਮੁਕਾਬਲੇ ਵਿੱਚ  ਮੰਨਤ ਧੀਰ ਜਮਾਤ ਬਾਰਵੀਂ ਨੇ ਪਹਿਲਾ ਅਤੇ ਸੰਜਨਾ ਕੁਮਾਰੀ ਜਮਾਤ ਬਾਰਵੀਂ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਛੋਕਰਾਂ ਵਿਖੇ ਸ਼੍ਰੀ ਗੁਰੁ ਹਰ ਰਾਏ ਮੰਦਿਰ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜਸਮੀਨ ਕੌਰ ਜਮਾਤ ਦਸਵੀਂ ਬੀ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ  ਦਾ ਨਾਮ ਰੌਸ਼ਨ ਕੀਤਾ। ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਕੌਰ, ਸਤਨਾਮ ਸਿੰਘ,ਗੁਰਸ਼ਰਨਦੀਪ, ਰਾਜਨ ਰਾਣਾ, ਅਜੀਤ ਸਿੰਘ, ਸੁਖਮਿੰਦਰ ਕੌਰ, ਗਗਨਦੀਪ, ਗੁਰਮੀਤ ਸਿੰਘ ਸਿਆਣ,ਅਲਕਾ ਅਰੋੜਾ, ਸੋਨਾ ਸ਼ਰਮਾ, ਸਤਿੰਦਰਪਾਲ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ, ਰਘਵਿੰਦਰ ਕੌਰ, ਕਮਲਦੀਪ, ਬਲਵਿੰਦਰ ਕੌਰ, ਕਰਮਜੀਤ ਕੌਰ, ਰੇਨੂੰ, ਨਿਧੀ ਉੱਮਟ, ਰਾਕੇਸ਼ ਰਾਣੀ, ਸੰਗੀਤਾ ਰਾਣੀ, ਰਮਨਦੀਪ, ਸੰਜੀਵ ਕੁਮਾਰ, ਸੁਮਿਤ ਕੁਮਾਰ, ਆਦਿ ਹਾਜ਼ਰ ਸਨ।