ਨਵਾਂਸ਼ਹਿਰ, 27 ਅਕਤੂਬਰ:- ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ "ਸਾਡੇ ਬਜੁਰਗ, ਸਾਡਾ ਮਾਣ'' ਮੁਹਿੰਮ ਦੇ ਤਹਿਤ, ਸੀਨੀਅਰ ਸਿਟੀਜ਼ਨਾਂ ਨੂੰ ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਂਵਾਂ ਸਬੰਧੀ ਜ਼ਿਲ੍ਹਾ ਪੱਧਰੀ ਕੈਂਪ ਆਈ.ਟੀ.ਆਈ.ਗਰਾਊਂਡ ਚੰਡੀਗੜ੍ਹ ਰੋਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਇਆ ਜਾਵੇਗਾ।ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਰੂਪ ਸਿੰਘ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਕੈਂਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਕਰਨਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਰੂਪ ਸਿੰਘ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਕੈਂਪ 10 ਨਵੰਬਰ 2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 4.00 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਵਿਚ ਸੀਨੀਅਰ ਸਿਟੀਜ਼ਨਾਂ ਨੂੰ ਕੰਨ, ਨੱਕ ਅਤੇ ਗਲ਼ੇ ਦਾ ਚੈੱਕ ਅਪ, ਅੱਖਾਂ ਦਾ ਚੈਕਅਪ, ਹੱਡੀਆਂ ਨਾਲ ਸਬੰਧਤ ਚੈਕਅੱਪ, ਆਮ ਬਿਮਾਰੀਆਂ ਸਬੰਧੀ/ ਜਨਰਲ ਓ.ਪੀ.ਡੀ. ਆਦਿ ਸੇਵਾਂਵਾਂ ਦਿੱਤੀਆਂ ਜਾਣੀਆਂ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਦਵਾਈਆਂ, ਨਜ਼ਰ ਦੀਆਂ ਐਨਕਾਂ, ਬੁਢਾਪਾ ਪੈਨਸ਼ਨ ਸਬੰਧੀ ਅਰਜ਼ੀ ਫਾਰਮ, ਸੀਨੀਅਰ ਸਿਟੀਜ਼ਨ ਕਾਰਡ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਲੋੜਵੰਦਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਸੇਵਾਂਵਾਂ ਦੇ ਤਹਿਤ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼, ਆਧਾਰ ਕਾਰਡ ਦੀ ਕਾਪੀ, ਵੋਟਰ ਆਈ.ਡੀ.ਕਾਰਡ ਦੀ ਕਾਪੀ, ਪਾਸਪੋਰਟ ਸਾਈਜ਼ ਆਪਣੀ ਇਕ ਫੋਟੋ ਅਤੇ ਸਿਹਤ ਵਿਭਾਗ ਨਾਲ ਸਬੰਧਤ ਉਪ੍ਰੋਕਤ ਅਨੁਸਾਰ ਸੇਵਾਂਵਾਂ ਬਾਰੇ ਜੇਕਰ ਕੋਈ ਮੈਡੀਕਲ ਹਿਸਟਰੀ ਹੋਵੇ, ਭਾਵ ਪਹਿਲਾਂ ਹੀ ਇਲ਼ਾਜ਼ ਕਰਵਾਇਆ ਜ਼ਾ ਰਿਹਾ ਹੋਵੇ ਤਾਂ ਉਸ ਨਾਲ ਸਬੰਧਤ ਦਸਤਾਵੇਜ਼ ਲੈ ਕੇ ਇਨ੍ਹਾਂ ਕੈਂਪਾਂ ਵਿਚ ਹਾਜ਼ਰ ਹੋ ਕੇ ਲਾਭ ਪ੍ਰਾਪਤ ਕਰ ਸਕਦੇ ਹਨ।