ਸੀ.ਐਮ ਦੀ ਯੋਗਸ਼ਾਲਾ ਸਬੰਧੀ ਮੁਫ਼ਤ ਯੋਗਾ ਸਿੱਖਿਆ ਦੇਣ ਦੇ ਲਈ 10 ਯੋਗਾ ਟਰੇਨਰ ਕੀਤੇ ਨਿਯੁਕਤ: ਐਸ.ਡੀ.ਐਮ ਨਵਾਂਸ਼ਹਿਰ

ਨਵਾਂਸ਼ਹਿਰ, 5 ਅਕਤੂਬਰ - ਸੀ.ਐਮ.ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਨਾਗਰਿਕਾਂ ਨੂੰ ਮੁਫ਼ਤ
ਯੋਗ ਸਿੱਖਿਆ ਦੇਣ ਦੇ
ਲਈ ਜ਼ਿਲ੍ਹੇ ਦੇ ਵਿੱਚ ਯੋਗਾ ਸਬੰਧੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ
ਦਿੰਦਿਆਂ ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਟਰੇਨਿੰਗ ਦੇਣ ਲਈ
ਸਰਕਾਰ ਵੱਲੋਂ 10 ਯੋਗਾ ਟਰੇਨਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 25-25 ਦੇ ਗਰੁੱਪ ਬਣਾ
ਕੇ ਸਵੇਰੇ ਅਤੇ ਸ਼ਾਮ ਨੂੰ ਹਰ ਰੋਜ਼ ਇਨ੍ਹਾਂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਮੁਫ਼ਤ ਯੋਗਾ ਟਰੇਨਿੰਗ
ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਯੋਗਾ ਟਰੇਨਿੰਗ ਕਲਾਸਾਂ ਦਾ
ਵੱਧ ਤੋਂ ਵੱਧ ਲਾਭ ਲੈਣ ਲਈ ਸਮਾਂ ਅਤੇ ਜਗ੍ਹਾ ਤਹਿ ਕਰਦੇ ਹੋਏ ਟੋਲ ਫਰੀ ਨੰਬਰ 7669400500 '
ਤੇ ਯੋਗਾ ਟਰੇਨਿੰਗ ਕਲਾਸ ਵਾਸਤੇ ਰਜਿਸਟਰਡ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ
ਇਲਾਵਾ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in 'ਤੇ ਵੀ ਲੌਗਿਨ ਕਰ ਸਕਦੇ
ਹਨ। ਜੇਕਰ ਕਿਸੇ ਕਾਰਨ ਤੋਂ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ

ਉਹ ਰਾਜ ਸਰਕਾਰ ਦੇ ਹੈਲਪ ਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ਜਾਂ
cmdiyogshala@punjb.gov.in ਤੇ ਈਮੇਲ ਵੀ ਭੇਜ ਸਕਦੇ ਹਨ।