ਐਨ.ਆਰ.ਆਈ, ਵੋਟ ਬਣਾਉਣ ਲਈ ਐਨ.ਆਰ.ਆਈ ਸਭਾ ਜਲੰਧਰ ਵਿਖੇ ਕਰ ਸਕਦੇ ਹਨ ਅਪਲਾਈ


  ਨਵਾਂਸ਼ਹਿਰ, 19 ਅਕਤੂਬਰ :  ਐਨ.ਆਰ.ਆਈ ਸਭਾ ਪੰਜਾਬ ਦੀ ਇਲੈਕਸ਼ਨ 5 ਜਨਵਰੀ 2024 ਨੂੰ ਹੋਣ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵੀ ਐਨ.ਆਰ.ਆਈ ਦੀਆਂ ਵੋਟਾਂ ਨਹੀਂ ਬਣੀਆਂ ਹਨ, ਉਹ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਐਨ.ਆਰ.ਆਈ ਦੇ ਪੁਰਾਣੇ ਕਾਰਡ ਬਣੇ ਹੋਏ ਹਨ ਜਾਂ ਉਨ੍ਹਾਂ ਦੀ ਵੈਲਡਿਟੀ ਖਤਮ ਹੋ ਚੁੱਕੀ ਹੈ, ਉਹ ਐਨ.ਆਰ.ਆਈ ਸਭਾ ਦੇ ਰੂਲਾਂ/ਨਿਯਮਾਂ ਅਨੁਸਾਰ ਐਨ.ਆਰ.ਆਈ ਸਭਾ ਜਲੰਧਰ ਵਿਖੇ ਅਪਲਾਈ ਕਰਕੇ ਨਵੇਂ ਫੋਟੋ ਵਾਲੇ ਇੰਡੈਂਟੀਕਾਰਡ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਐਨ.ਆਰ.ਆਈ ਦੇ ਕਾਰਡ ਬਣੇ ਹਨ, ਉਨ੍ਹਾਂ ਦੀ ਐਨ.ਆਰ.ਆਈ ਰੂਲਾਂ ਮੁਤਾਬਿਕ 5 ਸਾਲ ਦੀ ਮਿਆਦ ਕਰ ਦਿੱਤੀ ਗਈ ਹੈ। ਉਨ੍ਹਾਂ ਐਨ.ਆਰ.ਆਈਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਕਾਰਡਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉਹ ਐਨ.ਆਰ.ਆਈ ਸਭਾ ਵਿਖੇ ਅਪਲਾਈ ਕਰਕੇ ਨਵੇਂ ਕਾਰਡ ਬਣਾ ਸਕਦੇ ਹਨ।