ਨਵਾਂਸ਼ਹਿਰ 27 ਅਕਤੂਬਰ: ਉਚੇਰੀ ਸਿੱਖਿਆ ਵਿੱਚ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਕਰਵਾਉਣ ਲਈ ਅਤੇ ਬੇਰੁਜਗਾਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ ਸ਼ ਭ ਸ ਨਗਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਜਿਲ੍ਹਾ ਡੀ ਸੀ ਕੰਪਲੈਕਸ ਅੱਗੇ ਫੂਕਿਆ ਗਿਆ । ਡੈਮੋਕਰੇਟਿਕ ਟੀਚਰਜ਼ ਫਰੰਟ ਜਿਲ੍ਹਾ ਸ਼ ਭ ਸ ਨਗਰ ਦੇ ਪ੍ਰਧਾਨ ਜਸਵਿੰਦਰ ਔਜਲਾ,ਸਕੱਤਰ ਮਨੋਹਰ ਲਾਲ,ਮੀਤ ਪ੍ਧਾਨ ਸ਼ੰਕਰ ਦਾਸ,ਮੀਤ ਪ੍ਰਧਾਨ ਅਜੇ ਚਾਹੜ ਮਜਾਰਾ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ(ਜਿਲ੍ਹਾ ਰੂਪਨਗਰ) ਵਿਖੇ ਪਿਛਲੇ 50 ਦਿਨਾਂ ਤੋਂ ਪੱਕੇ ਧਰਨੇ ਤੇ ਬੈਠੇ ਬੇਰੁਜਗਾਰਾਂ ਵਿੱਚੋ ਇੱਕ ਅਧਿਆਪਿਕਾ ਬਲਵਿੰਦਰ ਕੌਰ ਵੱਲੋਂ 21 ਅਕਤੂਬਰ ਨੂੰ ਆਤਮ ਹੱਤਿਆ ਦੀ ਦੁਖਦਾਇਕ ਘਟਨਾ ਵਾਪਰੀ ਸੀ । ਆਤਮ ਹੱਤਿਆ ਨੋਟ ਵਿੱਚ ਲਿਖੇ ਬਿਆਨਾਂ 'ਤੇ ਸੁਹਿਰਦਤਾ ਨਾਲ ਗੱਲਬਾਤ ਕਰਕੇ ਮਾਮਲੇ ਦਾ ਵਾਜਿਬ ਹੱਲ ਕਰਨ ਦੀ ਥਾਂ ਸਰਕਾਰ ਵਲੋਂ ਗੈਰ ਸੰਵੇਦਨਸ਼ੀਲ ਰਵੱਈਆਂ ਦਿਖਾਉਣ ਵਾਲੇ ਸਿੱਖਿਆ ਮੰਤਰੀ ਨੂੰ ਸਪਸ਼ਟ ਤੌਰ ਤੇ ਜਿੰਮੇਵਾਰ ਹੋਣ ਦੇ ਬਾਵਜੂਦ ਆਪ ਸਰਕਾਰ ਵਲੋਂ ਸਿੱਖਿਆ ਮੰਤਰੀ ਨੂੰ ਬਚਾਉਣ ਤੇ ਲੱਗੀ ਹੋਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬਣਦਾ ਇਨਸਾਫ ਨਾ ਦੇਣ ਕਾਰਨ ਲੋਕਾਂ ਵਿੱਚ ਸਖਤ ਰੋਸ ਹੈ । ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ , ਜਿਸ ਵਿੱਚ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਸੰਘਰਸ਼ੀ 1158 ਸਹਾਇਕ ਪੋ੍ਰਫੈਸਰ ਅਤੇ ਲਾਇਬਰੇਰੀਅਨ ਫਰੰਟ ਨਾਲ ਗੱਲਬਾਤ ਕਰਕੇ ਭਰਤੀ ਤੁਰੰਤ ਮੁਕੰਮਲ ਕੀਤੀ ਜਾਵੇ । ਅੱਜ ਦੇ ਧਰਨੇ ਵਿੱਚ ਕੁਲਵਿੰਦਰ ਖਟਕੜ, ਸਤਨਾਮ ਮੀਰਪੁਰੀ, ਚੰਦਰ ਸ਼ੇਖਰ,ਸਤਵਿੰਦਰ ਸੈਂਭੀ, ਜਗਦੀਪ ਸੈਂਪਲੇ, ਬਲਵੀਰ ਰੱਕੜ, ਸੁਰਿੰਦਰ ਨਾਈਮਜਾਰਾ, ਅਮਰਜੀਤ ਜਾਡਲਾ, ਵਿਨਾਇਕ ਲਖਨਪਾਲ, ਜੋਧਪਾਲ ਮਝੂਰ, ਨਰਿੰਦਰ ਪਾਲ ਸੋਇਤਾ , ਸੁਖਜਿੰਦਰ ਸਿੰਬਲ ਮਜਾਰਾ, ਨਿਰਮਲ ਮਾਹੀ, ਗਗਨ ਸੁਨਿਆਰਾ, ਨਰਿੰਦਰ ਲੰਗੜੋਆ ਆਦਿ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਅਧਿਆਪਕ ਸਾਥੀ ਧਰਨੇ ਵਿੱਚ ਸ਼ਾਮਲ ਹੋਏ।
Fwd: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਸਿੱਖਿਆ ਮੰਤਰੀ ਤੇ ਪਰਚਾ ਦਰਜ਼ ਕੀਤਾ ਜਾਵੇ: ਡੀ. ਟੀ.ਐਫ.

Posted by
NawanshahrTimes.Com