ਨਿਊਜਰਸੀ ਵਿੱਖੇ ਅਮਰੀਕੀ ਪ੍ਰਤਿਨਿਧੀ ਸਭਾ ਦੀ ਕਾਰਵਾਈ ਦੀ ਆਰੰਭਤਾ ਅਰਦਾਸ ਕਰਕੇ ਸ਼ੁਰੂ ਕਰਨ ਦਾ ਸਵਾਗਤ

ਪਟਿਆਲਾ, 1 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ
ਅਮਰੀਕਾ ਵਿੱਚ ਨਿਊਜਰਸੀ ਵਿੱਖੇ ਅਮਰੀਕੀ ਪ੍ਰਤਿਨਿਧੀ ਸਭਾ ਦੀ ਕਾਰਵਾਈ ਪਹਿਲੀ ਵਾਰ
ਗ੍ਰੰਥੀ ਸਿੰਘ ਵਲੋਂ ਅਰਦਾਸ ਕਰਕੇ ਸ਼ੁਰੂ ਕਰਨ ਦਾ ਭਰਵਾਂ ਸਵਾਗਤ ਕੀਤਾ ਹੈ ।
ਉਹਨਾਂ ਕਿਹਾ ਕਿ ਹੁਣ ਤੱਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕੀ
ਪ੍ਰਤੀਨਿਧੀ ਸਭਾ ਦੀ ਕਾਰਵਾਈ ਦੀ ਆਰੰਭਤਾ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਗਈ ਹੋਵੇ ।
ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਇਸ ਸਦਨ ਵਿਚ ਪਾਦਰੀ ਵਲੋਂ
ਪ੍ਰਾਰਥਨਾ ਕੀਤੀ ਜਾਂਦੀ ਰਹੀ ਹੈ ਤੇ ਹੁਣ ਪਹਿਲੀ ਵਾਰ ਇਸ ਸਦਨ ਵਿਚ ਨਿਊ ਜਰਸੀ ਦੇ ਪਾਈਨ ਹਿਲ
ਗੁਰਦੁਆਰੇ ਦੇ ਗ੍ਰੰਥੀ ਸਿੰਘ ਗਿਆਨੀ ਜਸਵਿੰਦਰ ਸਿੰਘ ਵੱਲੋਂ ਅਰਦਾਸ ਕਰਕੇ ਕਾਰਵਾਈ ਦਾ ਆਗਾਜ਼
ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਮਾਨਵਤਾ ਦਾ ਭਲਾ ਲੋਚਣ ਵਾਲੀ ਕੌਮ ਹੈ ਅਤੇ
ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਕੇ ਆਪਣੀ ਵਿਲੱਖਣ ਪਹਿਚਾਣ ਕਾਇਮ ਕਰ ਚੁੱਕੀ ਹੈ।