ਪਟਿਆਲਾ, 23 ਨਵੰਬਰ: ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਚਲਾਈ ਗਈ ਨਸ਼ਿਆਂ ਅਤੇ ਮੋਬਾਇਲ ਫ਼ਰੀ ਜੇਲ੍ਹਾਂ ਮੁਹਿੰਮ ਦੇ ਤਹਿਤ ਏ.ਡੀ.ਜੀ.ਪੀ. ਜੇਲ੍ਹਾਂ ਬੀ. ਚੰਦਰਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ 22 ਨਵੰਬਰ ਨੂੰ ਕੇਂਦਰੀ ਜੇਲ੍ਹ ਪਟਿਆਲ਼ਾ ਵਿਖੇ ਦੁਪਹਿਰ ਦੀ ਖੁਲ਼ਾਈ ਤੋਂ ਕੁੱਝ ਸਮਾਂ ਪਹਿਲਾਂ ਵਾਰਡ 5-6 ਵਿੱਚ ਬੈਰਕ 6 ਦੇ ਪਿਛਲੇ ਪਾਸੇ ਡਿਊਟੀ 'ਤੇ ਤਾਇਨਾਤ ਵਾਰਡਰ ਸੰਦੀਪ ਸਿੰਘ ਵੱਲੋਂ ਇੱਕ ਫੈਂਕਾ (ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਪੂਰੀ ਤਰ੍ਹਾਂ ਨਾਲ਼ ਪੈੱਕ ਕੀਤਾ ਹੋਇਆ) ਬਰਾਮਦ ਕੀਤਾ ਗਿਆ। ਜਿਸ ਨੂੰ ਜੇਲ੍ਹ ਦੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਖੋਲ੍ਹਿਆ ਗਿਆ ਤਾਂ ਇਸ ਵਿੱਚੋਂ ਚਾਰ ਕੀ-ਪੈਡ ਮੋਬਾਇਲ ਫ਼ੋਨ (ਕੰਪਨੀ ਕਚੱਡਾ), ਸਮੇਤ 04 ਬੈਟਰੀਆਂ, 04 ਡਾਟਾ ਕੇਬਲਜ਼ ਅਤੇ 16 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ।
ਇਸ ਸਬੰਧੀ ਜੇਲ੍ਹ ਸੁਪਰਡੈਂਟ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸਬੰਧੀ ਮੁੱਖ ਅਫ਼ਸਰ ਥਾਣਾ ਤ੍ਰਿਪੜੀ ਨੂੰ ਲਿਖਿਆ ਗਿਆ ਹੈ। ਸੁਪਰਡੈਂਟ ਜੇਲ੍ਹ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਡਿਊਟੀ ਤੇ ਤਾਇਨਾਤ ਵਾਰਡਰ ਸੰਦੀਪ ਸਿੰਘ ਵੱਲੋਂ ਇਹ ਮੋਬਾਇਲ ਫ਼ੋਨ ਅਤੇ ਹੋਰ ਵਰਜਿਤ ਵਸਤੂਆਂ ਨੂੰ ਸਪਲਾਈ ਲਾਈਨ 'ਤੇ ਹੀ ਕਾਬੂ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਇਸ ਤਰ੍ਹਾਂ ਦੀ ਸਖ਼ਤੀ ਜਾਰੀ ਰੱਖੀ ਜਾਵੇਗੀ।