ਚਾਹਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਸੰਪਰਕ ਕਰਨ
ਨਵਾਂਸ਼ਹਿਰ, 15 ਨਵੰਬਰ : ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ,
ਸ਼ਹੀਦ ਭਗਤ ਸਿੰਘ ਨਗਰ, ਸੰਜੀਵ ਕੁਮਾਰ ਅਨੁਸਾਰ ਮਾਰੂਤੀ ਸੂਜ਼ੂਕੀ ਇੰਡੀਆ ਲਿਮਿਟਡ ਵੱਲੋਂ
ਅਪਰੈਂਟਸਸ਼ਿਪ ਪ੍ਰੋਗਰਾਮ ਅਧੀਨ ਸਪੈਸ਼ਲ ਪਲੇਸਮੈਂਟ ਡਰਾਈਵ ਕੀਤੀ ਜਾ ਰਹੀ ਹੈ। ਇਸ
ਅਪਰੈਂਟਸਸ਼ਿਪ ਪ੍ਰੋਗਰਾਮ ਅਧੀਨ ਆਈ.ਟੀ.ਆਈ. ਦੇ ਲਗਪਗ ਸਾਰੇ ਟ੍ਰੇਡ, ਜਿਨ੍ਹਾਂ ਵਿੱਚ
ਫਿਟਰ, ਵੈਲਡਰ, ਇਲੈਕਟ੍ਰੀਸ਼ਨ, ਟਰਨਰ, ਡੀਜ਼ਲ ਮਕੈਨਿਕ, ਕੋਪਾ, ਮਸ਼ੀਨਿਸ਼ਟ, ਟੂਲ ਐਂਡ
ਡਾਈ, ਮੋਟਰ ਵਹੀਕਲ ਮਕੈਨਿਕ, ਟਰੈਕਟਰ ਮਕੈਨਿਕ ਸ਼ਾਮਿਲ ਹਨ, ਅਪਲਾਈ ਕਰ ਸਕਦੇ ਹਨ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਰਥੀ ਦੀ ਉਮਰ 18-23 ਸਾਲ ਦਰਮਿਆਨ
ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਕੇਵਲ ਸਰਕਾਰੀ ਆਈ.ਟੀ.ਆਈ. ਤੋਂ ਪਾਸ ਹੋਣਾ ਚਾਹੀਦਾ
ਹੈ। ਅਪਰੈਂਟਸਸ਼ਿਪ ਦੌਰਾਨ ਪ੍ਰਾਰਥੀ ਨੂੰ ਕੰਪਨੀ ਵੱਲੋਂ 12,835 ਰੁਪਏ ਪ੍ਰਤੀ ਮਹੀਨਾ
ਦਿੱਤਾ ਜਾਵੇਗਾ ਅਤੇ 4160 ਰੁਪਏ ਤੱਕ ਪ੍ਰਤੀ ਮਹੀਨਾ 'ਰਿਵਾਰਡ' ਦਿੱਤਾ ਜਾਵੇਗਾ। ਇਸ
ਦੇ ਨਾਲ ਹੀ ਕੰਪਨੀ ਨਿਯਮਾਂ ਅਨੁਸਾਰ ਰਿਆਇਤੀ ਭੋਜਨ, ਵਰਦੀ ਅਤੇ ਹੋਰ ਲਾਭ ਵੀ ਦਿੱਤੇ
ਜਾਣਗੇ, ਇਹ ਅਪਰੈਂਟਸਸ਼ਿਪ ਕੰਪਨੀ ਵੱਲੋਂ ਮਾਨੇਸਰ, ਗੁੜਗਾਉਂ ਪਲਾਂਟ ਜਾਂ ਕਾਰੋਬਾਰੀ
ਲੋੜਾਂ ਅਨੁਸਾਰ ਕੰਪਨੀ ਦੇ ਕਿਸੇ ਹੋਰ ਪਲਾਂਟ ਵਿੱਚ ਕਰਵਾਈ ਜਾਵੇਗੀ। ਇਸ ਪ੍ਰੋਗਰਾਮ
ਅਧੀਨ ਚਾਹਵਾਨ ਪ੍ਰਾਰਥੀ ਬਿਊਰੋ ਦੇ ਗੂਗਲ ਲਿੰਕ
<http://tinyurl.com/msdbeesbsnagar> ਤੇ ਰਜਿਸਟਰ ਕਰ ਸਕਦੇ ਹਨ। ਵਧੇਰੇ
ਜਾਣਕਾਰੀ ਲਈ ਸ਼੍ਰੀ ਅਮਿਤ ਕੁਮਾਰ ਪਲੇਸਮੈਂਟ ਅਫਸਰ ਨਾਲ ਮੋਬਾਇਲ ਨੰਬਰ 85917-27775
'ਤੇ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ ਜਾਂ
ਪ੍ਰਾਰਥੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਤੀਸਰੀ ਮੰਜ਼ਿਲ 'ਤੇ ਸਥਿਤ ਬਿਊਰੋ ਦੇ ਦਫ਼ਤਰ
ਵਿਖੇ ਨਿੱਜੀ ਤੌਰ 'ਤੇ ਸੰਪਰਕ ਕਰ ਸਕਦੇ ਹਨ।