ਨਵਾਂਸ਼ਹਿਰ 14 ਨਵੰਬਰ : ਆਈ ਈ ਡੀ ਮੱਦ ਅਧੀਨ ਵੱਖ ਵੱਖ ਬਲਾਕਾਂ ਵਿੱਚ ਦੀਵਆਂਗ ਬੱਚਿਆਂ ਵੱਲੋਂ ਬਾਲ ਦਿਵਸ ਮਨਾ ਕੇ ਚਾਚਾ ਨਹਿਰੂ ਨੂੰ ਯਾਦ ਕੀਤਾ ਗਿਆ। ਬੱਚਿਆਂ ਵੱਲੋਂ ਡਰਾਇੰਗ ਮੁਕਾਬਲੇ, ਫੈਂਸੀ ਡਰੈੱਸ ਮੁਕਾਬਲੇ, ਕਵਿਤਾ ਗਾਇਨ, ਭੰਗੜਾ, ਡਾਂਸ ਆਦਿ ਵਿਚ ਭਾਗ ਲਿਆ ਗਿਆ, ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਸਮੇਤ ਸਮਾਜ ਦੇ ਪਤਵੰਤੇ ਸੱਜਣ ਇਨ੍ਹਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਬੱਚਿਆਂ ਵੱਲੋਂ ਵਾਤਾਵਰਨ ਨੂੰ ਸਾਫ਼ ਰੱਖਣ ਦਾ ਸੁਨੇਹਾ ਸਮਾਜ ਨੂੰ ਦਿੰਦੇ ਹੋਏ ਬਾਲ ਦਿਵਸ ਮਨਾਇਆ ਗਿਆ । ਉਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਵਰਿੰਦਰ ਕੁਮਾਰ ਵੱਲੋਂ ਆਈ ਈ ਡੀ ਸਟਾਫ਼ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਵੱਖ ਵੱਖ ਗਤੀਵਿਧੀਆਂ ਲਈ ਤਿਆਰ ਕਰਨ ਵਿੱਚ ਵਿਸ਼ੇਸ਼ ਅਧਿਆਪਕਾਂ ਦਾ ਮਹੱਤਵਪੂਰਨ ਯੋਗਦਾਨ ਹੈ । ਇਸ ਮੌਕੇ ਨਰਿੰਦਰ ਕੌਰ (ਡੀ ਐਸ ਈ ) ਰਜਨੀ (ਡੀ.ਐਸ.ਈ. ਟੀ) , ਆਈ ਈ ਆਰ ਟੀਜ ਅਤੇ ਆਈ ਈ ਵੀਜ ਵੱਲੋਂ
DSRC ਨੌਰਾ ਵਿਖੇ ਵਿਸ਼ੇਸ਼ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।
DSRC ਨੌਰਾ ਵਿਖੇ ਵਿਸ਼ੇਸ਼ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।