ਪ੍ਰੋ਼ ਰਾਜ ਕੁਮਾਰ ਹੰਸ ਜੀ
ਮੈ ਬਹੁਤ ਬਾਰ ਲਿਖਿਆ ਹੈ ਕਿ ਸਿੱਖੀ ਦਾ ਵਿਕਾਸ ਮਜ੍ਹਬੀਆ ,ਰਵਿਦਾਸੀਆ ਅਤੇ ਪਛੜਿਆ ਦੀਆ ਕੁਰਬਾਨੀਆ ਨਾਲ ਹੋਇਆ ਹੈ। ਫਿਰ ਸਿੱਖੀ ਵਿੱਚ ਜਾਤ ਪਾਤ ਕਿਥੋ ਆ ਵੜ੍ਹੀ ।ਮੈ ਸਿੱਖੀ ਬਾਰੇ ਕਾਫੀ ਅਧਿਐਨ ਕੀਤਾ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਨੇ ਲਿਖਿਆ ਹੈ ਕਿ ਪੰਜਵੀ ਪਾਤਸ਼ਾਹੀ ਤੱਕ ਇੱਕ ਵੀ ਜੱਟ ਸਿੱਖ ਨਹੀ ਬਣਿਆ ਸੀ। ਇਹ ਪਿੰਡਾ ਚ ਪੀਰਖਾਨਿਆ ਨੂੰ ਪੂਜਦੇ ਸਨ ਇਹ ਸਰਵਰੀਏ ਨਾਲ ਜਾਣੇ ਜਾਂਦੇ ਸਨ।ਭਾਈ ਮੰਝ ਪਹਿਲਾ ਜੱਟ ਸਿੱਖ ਬਣਿਆ ਸੀ ।ਪਰ ਫਿਰ ਵੀ ਇੰਨਾ ਦਾ ਸਿੱਖੀ ਵੱਲ ਮੋਹ ਨਹੀ ਜਾਗਿਆ ਸੀ। ਗੁਰੂ ਹਰਗੋਬਿੰਦ ਰਾਏ ਜੀ ਨਾਲ ਮਜ੍ਹਬੀ ਰਵਿਦਾਸੀਏ ਤਰਖਾਣ ਰੂਪ ਚੰਦ ਜੀ ਹੋਰੀ ਜਿੰਨਾ ਦੇ ਨਾਂ ਤੇ ਭਾਈ ਰੂਪਾ ਪਿੰਡ ਵਸਿਆ ਇੱਕ ਰਵਿਦਾਸੀਆ ਭਗਤੂ ਹੋਇਆ ਉਸ ਦੇ ਨਾਂ ਤੇ ਭਾਈ ਭਗਤਾ ਪਿੰਡ ਵੱਸਿਆ ਹੈ।
ਪੰਜਾ ਪਿਆਰਿਆ ਵਿੱਚੋ ਚਾਰ ਦਲਿਤ ਦਾ ਤਾ ਸਾਫ ਇਤਹਾਸ ਦਲਿਤਾ ਨਾਲ ਹੈ। ਪੰਜਵਾ ਜੋ ਲਾਹੌਰ ਨੀਵਾਸੀ ਦਿਆ ਰਾਮ ਹੈ ਉਹ ਮੈ ਇੱਕ ਪਿੰਡ ਘਨੌਰੀ ਕਲ੍ਹਾ ਦੇ ਰਵਿਦਾਸ ਮਹਾਰਾਜ ਜੀ ਦੇ ਗੁਰੂਦੂਆਰਾ ਸਾਹਿਬ ਵਿੱਚ ਰਵਿਦਾਸ ਜੀ ਦੇ ਬਾਰੇ ਇੱਕ ਚਿੱਤਰ ਲੱਗਿਆ ਪੜ੍ਹਿਆ ਸੀ ਉਸ ਵਿੱਚ ਦਿਆ ਰਾਮ ਨੂੰ ਗੁਰੂ ਰਵਿਦਾਸ ਜੀ ਦਾ ਪੜਪੋਤੜਾ ਲਿਖਿਆ ਹੋਇਆ ਇਹ ਖੋਜ ਲੁਦਿਆਣਾ ਨਿਵਾਸੀ ਨੇ ਆਪਣੀ ਕਿਤਾਬ ਚ ਖੋਜ ਕਰਕੇ ਲਿਖਿਆ ਹੈ।ਮੈਨੂੰ ਉਹ ਕਿਤਾਬ ਮਿਲ ਨਹੀ ਸਕੀ ਖੋਜ ਜਾਰੀ ਹੈ।
ਗੁਰੂ ਗੋਬਿੰਦ ਸਿੰਘ ਦਾ ਮਹਾਂ ਸਿੰਘ ਦੀ ਅਗਵਾਈ ਵਿੱਚ 200 ਜੱਟਾ ਨੇ ਦੰਸਬਰ 1704 ਹੀ ਸਾਥ ਛੱਡ ਕੇ ਚਲੇ ਗੲਏ ਸਨ
ਕਿਲ੍ਹਾ ਛੱਡਣ ਵੇਲੇ ਗੁਰੂ ਜੀ ਨਾਲ ਸਿਰਫ ਪੰਜ ਪਿਆਰਿਆ ਤੋ ਇਲਾਵਾ 45 ਕੂ ਸਿੰਘ ਸਨ ਉਨਾ ਵਿੱਚੋ ਭਾਈ ਜੀਵਨ ਸਿੰਘ ਭਾਈ ਬਚਿੱਤਰ ਸਿੰਘ ਅਨੰਦਪੂਰ ਦਾ ਕਿਲ੍ਹਾ ਛੱਡਣ ਤੋ ਥੋੜੀ ਦੂਰ ਜਾਣ ਤੇ ਬਾਈ ਧਾਰ ਦੇ ਰਾਜਿਆ ਅਤੇ ਮੂਗਲ ਫੌਜਾ ਦਰਮਿਆਨ ਨਾਲ ਲੜ੍ਹਦੇ ਹੋਏ ਸਹੀਦ ਹੋਗੇ ਸਨ। ਪਰ ਉਦੋ ਤੱਕ ਗੁਰੂ ਜੀ ਪ੍ਰੀਵਾਰ ਸਮੇਤ 42 ਕੁ ਸਿੰਘਾ ਨਾਲ ਕਾਫੀ ਦੂਰ ਚਲੇ ਗੲਏ ਸਨ। ਫਿਰ ਸਰਸਾ ਨਦੀ ਪਾਰ ਕਰਦਿਆ ਪ੍ਰੀਵਾਰ ਤਿੰਨ ਹਿਸਿਆ ਵੰਡਿਆ ਗਿਆ। ਗੁਰੂ ਸਾਹਿਬ ਬਾਕੀ ਸਿੰਘਾ ਨਾਲ ਕੋਟਲਾ ਨਿਹੰਗ ਪਹੁੰਚੇ ਉਥੋ ਚਮਕੋਰ ਦੀ ਕੱਚੀ ਗੜ੍ਹੀ ਚਾ ਆ ਕੇ ਰਾਤ ਠਹਿਰੇ ਜਿਥੇ ਦੂਜੇ ਦਿਨ ਦੋ ਵੱਡੇ ਸਾਹਿਬਜਾਦੇ ਪੰਜਾ ਚੋ ਤਿੰਨ ਪਿਆਰੇ 40 ਦਲਿਤ ਸਿੰਘ ਸਹੀਦ ਹੋਏ। ਦੂਜੇ ਦਿਨ ਰਾਤ ਨੂੰ ਸੰਗਤ ਦਾ ਹੁਕਮ ਮੰਨ ਕੇ ਭਾਈ ਦਿਆ ਸਿੰਘ ਨੂੰ ਅਤੇ ਭਾਈ ਧਰਮ ਸਿੰਘ ਮਾਛੀਵਾੜੇ ਮਿਲਣ ਦਾ ਕਹਿ ਕੇ ਤਾੜੀ ਮਾਰ ਕੇ ਬੂਰ ਮਾਜਰਾ ਰਾਹੀ ਮਾਛੀਵਾੜੇ ਦੇ ਜੰਗਲਾ ਵਿੱਚ ਪਹੁੰਚੇ ਉਥੇ ਹੀ ਦੋਨੋ ਪਿਆਰੇ ਪਹੁੰਚੇ। ਹੁਣ ਥੋੜਾ ਜਿਹਾ ਵਿਚਾਰਨ ਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਭਾਈ ਗਨੀ ਖਾ ਭਾਈ ਨਬੀ ਖਾ ਦਾ ਘਰ ਹੀ ਕਿਉ ਚੁਣਿਆ ਸੀ ਗੁਰੂ ਸਾਹਿਬ ਨੂੰ ਜੱਟਾ ਤੇ ਵਿਸਵਾਸ ਨਹੀ ਸੀ। ਜਦੋ ਉਚ ਦਾ ਪੀਰ ਬਣ ਕੇ ਭਾਈ ਭਾਈ ਗਨੀ ਖਾ ਭਾਈ ਨਬੀ ਖਾ ਅਤੇ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਅਤੇ ਇੱਕ ਹੋਰ ਸਿੰਘ ਜਿੰਨਾ ਨੇ ਗੁਰੂ ਮਹਾਰਾਜ ਦਾ ਪਲੰਘ ਚੁਕਿਆ ਸੀ ਭਾਈ ਦਿਆ ਸਿੰਘ ਚੌਰ ਕਰਦੇ ਜਾ ਰਹੇ ਸਨ।
ਸਿੱਖੀ ਲਹਿਰ ਨੂੰ ਸੱਭ ਤੋ ਪਹਿਲਾ ਜਿੰਨਾ ਮਹਾਂਪੁਰਸਾ ਨੇ ਬ੍ਰਾਹਮਣਵਾਦ ਦੇ ਖਿਲਾਫ ਮੁੰਢ ਬੰਝਿਆ ਸੀ ਉਹ ਸਨ
1 ਸੰਤ ਗੁਰੂ ਨਾਮ ਦੇਵ ਛੀਂਬਾ ਮਹਾਰਾਸਟਰ
2 ਸੰਤ ਗੁਰੂ ਕਬੀਰ ਦਾਸ ਜਲਾਹਾ ਯੂ ਪੀ
3। ਸੰਤ ਗੁਰੂ ਰਵਿਦਾਸ ਚਮਾਰ ਯੂ ਪੀ
4 ਸੰਤ ਗੁਰੂ ਸੈਣਿ ਜੀ ਨਾਈ ਯੂ ਪੀ
ਇਹ ਉਹ ਸੰਤ ਗੁਰੂ ਸਨ ਜਿੰਨਾ ਨੂੰ ਢੇਡ ਕਿਹਾ ਜਾਂਦਾ ਸੀ
5 ਸੰਤ ਗੁਰੂ ਤਿਰਲੋਚਣ ਜੀ
6 ਧੰਨਾ ਭਗਤ
ਗੁਰੂ ਨਾਨਕ ਦੇਵ ਜੀ ਦੇ ਸਾਰੀ ਉਮਰ ਦੇ ਦਲਿਤ ਸਾਥੀ
1 ਭਾਈ ਮਰਦਾਨਾ ਮਰਾਸੀ
2 ਭਾਈ ਲਾਲੋ ਤਰਖਾਣ
3 ਭਾਈ ਛੀਂਹਾ ਛੀਂਬਾ
4 ਭਾਈ ਕੌਡਾ ਭੀਲ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਲਿਤ ਸਾਥੀ
ਭਾਈ ਬੁੱਧੂ ਘਮਿਆਰ
ਗੁਰੂ ਹਰਗੋਬਿੰਦ ਰਾਏ ਜਾ ਦਾ ਦਲਿਤ ਸਿੱਖ ਜਿਸ ਦਾ ਮੈ ਸੁਰੂ ਵਿੱਚ ਵਰਨਣ ਕੀਤਾ ਹੈ ਭਾਈ ਰੂਪ ਚੰਦ ਤਰਖਾਣ
ਗੁਰੂ ਤੇਗ ਬਹਾਦਰ ਦੇ ਦਲਿਤ ਸਿੱਖ
ਅੰਗ ਸੰਗੀ ਸਿੱਖ
ਭਾਈ ਆਗਿਆ ਰਾਮ ਮਜ੍ਹਬੀ
2 ਮਾਤਾ ਪ੍ਰੇਮੋ ਮਜ੍ਹਬੀ
3 ਭਾਈ ਜੀਵਨ ਸਿੰਘ ਮਜ੍ਹਬੀ
4 ਭਾਈ ਸੰਗਤ ਸਿੰਘ ਰਵਿਦਾਸੀਆ
5 ਭਾਈ ਮੱਖਣ ਸ਼ਾਹ ਲੁਬਾਣਾ
ਜਿਹੜੇ ਸੁਦਰ ਸਿੱਖਾ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਮੌਤ ਤੱਕ ਸਾਥ ਨਿਭਾਇਆ
ਪੰਜ ਪਿਆਰਿਆ ਚੋ 4 ਪਿਆਰੇ ਦਲਿਤ ਸਨ ਪੰਜਵੇ ਬਾਰੇ ਖੋਜ ਹੈ ਕਿ ਉਹ ਰਵਿਦਾਸ ਮਹਾਰਾਜ ਜੀ ਦਾ ਪੜਪੋਤੜਾ ਹੈ
ਜਿੰਨਾ ਦਲਿੱਤਾ ਨੇ ਆਪਣੀਆ ਸਹੀਦੀਆ ਪਾ ਕੇ ਗੁਰੂ ਸਿੱਖੀ ਦਾ ਵਿਕਾਸ ਕੀਤਾ
1 ਬਚਿੱਤਰ ਸਿੰਘ ਲੁਬਾਣਾ 2 ਭਾਈ ਆਗਿਆ ਰਾਮ ਮਜ੍ਹਬੀ 3 ਭਾਈ ਜੀਵਨ ਸਿੰਘ ਮਜ੍ਹਬੀ 4 ਭਾਈ ਸੰਗਤ ਸਿੰਘ ਰਮਦਾਸੀਆ 5 ਭਾਈ ਬੀਰ ਸਿੰਘ ਮਜ੍ਹਬੀ 6 ਭਾਈ ਧੀਰ ਸਿੰਘ ਮਜ੍ਹਬੀ 7 ਭਾਈ ਕੁਸਲਾ ਸਿੰਘ ਲੁਬਾਣਾ 8 ਭਾਈ ਘਨੱਈਆ ਝਿਊਰ 9 ਬਾਬਾ ਮੋਤੀ ਮਹਿਰਾ ਝਿਊਰ 10 ਭਾਈ ਮਨੀ ਸਿੰਘ ਲੁਬਾਣਾ 11 ਭਾਈ ਮਦਨ ਸਿੰਘ ਰਮਦਾਸੀਆ 12 ਭਾਈ ਕਾਠਾ ਸਿੰਘ ਰਮਦਾਸੀਆ 13 ਭਾਈ ਨਾਨੂ ਛੀਂਬਾ 14ਭਾਈ ਘਾਰਾ ਸਿੰਘ ਛੀਂਬਾ 15 ਭਾਈ ਉਦੈ ਸਿੰਘ ਰਮਦਾਸੀਆ 16 ਭਾਈ ਦੇਵਾ ਰਾਮ ਧੋਬੀ 17 ਭਾਈ ਰਾਮ ਦੇਵਾ ਸਿੰਘ ਰਮਦਾਸੀਆ 18 ਭਾਈ ਗਰਜਾ ਸਿੰਘ ਮਜ੍ਹਬੀ 19 ਭਾਈ ਬੋਤਾ ਸਿੰਘ ਮਜ੍ਹਬੀ 20 ਭਾਈ ਬੂਟਾ ਸਿੰਘ ਮਜ੍ਹਬੀ 21 ਅਕਾਲੀ ਫੂੱਲਾ ਸਿੰਘ ਕੰਬੋਜ 22 ਬਾਬਾ ਜੱਸਾ ਸਿੱਘ ਰਾਮਗੜ੍ਹੀਆ 23 ਬਾਬਾ ਸੁੱਖਾ ਸਿੰਘ ਰਾਮਗੜ੍ਹੀਆ 24 ਬਾਬਾ ਮਹਿਤਾਬ ਸਿੰਘ ਰਮਦਾਸੀਆ 26 ਤਾਰਾ ਸਿੰਘ ਘੇਬਾ ਆਜੜੀ 27 ਜੱਸਾ ਸਿੱਘ ਆਹਲੂਵਾਲੀਆ 28 ਬਾਬਾ29 ਬਾਬਾ ਚੜਤ ਸਿੰਘ ਸੈਂਸੀ 30 ਬਾਬਾ ਧੱਕੜ ਸਿੰਘ ਮਜ੍ਹਬੀ 31 ਲੱਖੀ ਸਾਹ ਵਣਜਾਰਾ 32 ਬਾਬਾ ਮਾਨ ਸਿੰਘ ਮਜ੍ਹਬੀ ਬਾਬਾ ਸੰਤ ਸਿੰਘ ਮਜ੍ਹਬੀ 33 ਬਾਬਾ ਆਲਮ ਸਿੰਘ ਮਜ੍ਹਬੀ 34 ਬਾਬਾ ਅਮਰ ਸਿੰਘ ਮਜ੍ਹਬੀ 35 ਬਾਬਾ ਨਿਬਾਹੂ ਸਿੰਘ ਮਜ੍ਹਬੀ 36 ਬਾਬਾ ਕੋਠਾ ਸਿੱਘ ਮਜ੍ਹਬੀ 37 ਬਾਬਾ ਨੇਰੰਗ ਸਿੰਘ ਮਜ੍ਹਬੀ।38 ਬਾਬਾ ਬਚਨ ਸਿੱਘ ਮਜ੍ਹਬੀ 39 ਬਾਬਾ ਭੋਮਾ ਸਿੰਘ ਝਿਊਰ 40 ਬਾਬਾ ਜੈ ਸਿੰਘ ਰਮਦਾਸੀਆ 41 ਬਾਬਾ ਹਕੀਕਤ ਸਿੰਘ ਝਿਊਰ 42 ਬਾਬਾ ਮਦਨ ਸਿੰਘ ਰਮਦਾਸੀਆ 43 ਬਾਬਾ ਅਮਰ ਸਿੰਘ ਰਮਦਾਸੀਆ 44 ਬਾਬਾ ਕਰਮ ਰਮਦਾਸੀਆ 45 ਬਾਬਾ ਰਣ ਸਿੰਘ ਰਮਦਾਸੀਆ 46 ਬਾਬਾ ਗੋਦੜ ਸਿੰਘ ਮਜ੍ਹਬੀ
ਇਹ ਉਹ ਗੁਰੂ ਦੇ ਸਿੱਖ ਹਨ ਜਿੰਨਾ ਨੇ ਆਪਣੀ ਜਾਨਾ ਸਹੀਦੀਆ ਪਾ ਕੇ ਸਿੱਖੀ ਲਹਿਰ ਨੂੰ ਸਿੱਖਰਾ ਉਤੇ ਪਹੁੰਚਾਇਆ ਹੈ ਸਿੱਖੀ ਨਾਲ ਗਦਾਰੀ ਨਹੀ ਕੀਤੀ ਪਰ ਅਫਸੋਸ ਹੈ ਕਿ ਸਾਡੇ ਪੁਰਖਿਆ ਨੇ ਜਾਨਾ ਵਾਰੀਆ ਪਰ ਅਸੀ ਆਛੂਤ ਦੇ ਆਛੂਤ ਹੀ ਰਹੇ ਅਤੇ ਸਾਡੀ ਔਕਾਤ ਸ਼ੀਰੀ ਲਾਗੀ ਬਗਾਰੀ ਕਮੀਣ ਤੱਕ ਹੀ ਸੀਮਤ ਕਰ ਦਿੱਤੀ ਹੈ ਜਦ ਕਿ ਸਿੱਖਾ ਦੀਆ 12 ਮਿਸਲਾ ਵਿੱਚੋ 11 ਦਲਿਤ ਸੁਦਰਾ ਦੀਆ ਸਨ ਸਿਰਫ ਇੱਕ ਹੀ ਕੰਨੲੀਆ ਮਿਸਲ ਜੱਟ ਮਿਸਲ ਸੀ
ਸਾਨੂੰ ਆਛੂਤ ਸਿੱਖ ਕੋਣ ਬਣ ਗਿਆ ਇਹ ਬਹੁਤ ਹੀ ਖੋਜ ਦਾ ਵਿਸ਼ਾ ਹੈ ਪਰ ਜਿੱਥੋ ਮੇਰੇ ਵਰਗੇ ਮੰਦਬੁੱਧੀ ਦੀ ਜਾਣਕਾਰੀ ਹੈ ਉਸ ਦੀ ਜੁੰਮੇਵਾਰੀ ਮਹਾਰਾਜ ਰਣਜੀਤ ਸਿੰਘ ਉਤੇ ਆਉਦੀ ਹੈ ਸਿੱਖ ਰਾਜ ਕਾਇਮ ਕਰਨ ਵਾਸਤੇ ਹਰੀ ਸਿੰਘ ਨਲੂਆ ਅਕਾਲੀ ਫੁੱਲਾ ਸਿੰਘ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧਿਆ ਨੇ ਅਹਿਮਦ ਸ਼ਾਹ ਅਡਦਾਲੀ ਯਕਰੀਆ ਖਾਨ ਵਰਗੇ ਤਾਕਤਬਰ ਹਮਲਾਵਰਾ ਨੂੰ ਮਾਰ ਕੇ ਰਣਜੀਤ ਸਿੰਘ ਦੀ ਅਗਵਾਈ ਚ ਸਿੱਖ ਰਾਜ ਕਾਇਮ ਕਰਕੇ ਦਿੱਤਾ ਸਿੱਖ ਮੰਤਰੀ ਮੰਡਲ ਵਿੱਚ ਧਿਆਨ ਚੰਦ ਗੁਲਾਬ ਚੰਦ ਤੇਜ ਪਕਾਸ ਵਰਗਿਆ ਨੂੰ ਮੱਤਰੀ ਬਣਾਇਆ ਜਿੰਨਾ ਨੂੰ ਉਕਤ ਦਲਿੱਤ ਯੋਧਿਆ ਨੇ ਹਰਾ ਕੇ ਉਨਾ ਦੇ ਰਾਜ ਸਿੱਖ ਰਾਜ ਵਿੱਚ ਸਾਮਲ ਕੀਤੇ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਰਾਜਿਆ ਨੂੰ ਹਰਾ ਕੇ ਉਨਾ ਦਾ ਇਲਾਕਾ ਸਿੱਖ ਰਾਜ ਵਿੱਚ ਸਾਮਲ ਕੀਤਾ ਸੀ ਉਨਾ ਨੂੰ ਮੰਤਰੀ ਮੰਡਲ ਵਿੱਚ ਸਾਮਲ ਕਰਨਾ ਜਾਇਜ ਕਿੰਨਾ ਕੁ ਸੀ। ਉਨਾ ਨੇ ਰਣਜੀਤ ਸਿੱਘ ਦੇ ਸਮੇਂ ਸਿੱਖ ਰਾਜ ਖਤਮ ਕਰਨ ਦੀਆ ਗੋਂਦਾ ਗੁਣਨੀਆ ਸੁਰੂ ਕਰ ਦਿੱਤੀਆ ਸਨ 1839 ਵਿੱਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਲ10 ਸਾਲਾ ਦੇ ਅੰਦਰ ਡੋਗਰਿਆ ਮੁਸਲਮਾਨ ਮੰਤਰੀਆ ਨੇ ਸਿੱਖ ਰਾਜ ਅੰਗਰੇਜਾ ਦੀ ਮਦਦ ਕਰਕੇ ਖਤਮ ਕਰਕੇ ਅੰਗਰੈਜਾ ਦੇ ਅਧੀਨ ਕਰ ਦਿੱਤਾ ਮਹਾਰਾਜ ਰਣਜੀਤ ਸਿੰਘ ਨੇ ਰਿਸਤੇਦਾਰੀਆ ਮੇਲ ਮਿਲਾਪ ਸਿੱਖ ਵਿਰੋਧੀਆ ਨਾਲ ਪਾਈਆ ਸੋ ਮਹਾਰਾਜ ਸਿੰਘ ਨੇ ਮਾਰਸਲ ਕੌਮਾ ਨੂੰ ਅਛੂਤ ਸਿੱਖ ਬਣਾਉਣ ਦਾ ਮੁੰਢ ਬੱਝਣਾ ਸੁਰੂ ਕੀਤਾ ਜਾਪਦਾ ਹੈ ਹੰਸ ਸਾਹਿਬ ਇਹ ਤੁਹਾਡਾ ਵਿਸਾ ਹੈ ਇਤਹਾਸਕ ਖੋਜ ਕਰਨ ਦਾ ਮੈ ਤਾ ਮਾਮੂਲੀ ਜਿਹਾ ਕਮਜੋਰ ਵਿਦਿਆਰਥੀ ਸੀ ਜੇ ਕਰ ਕੁਝ ਗੱਲਤ ਲਿਖਿਆ ਗਿਆ ਹੋਵੇ ਜਾ ਕਿਸੇ ਨੂੰ ਗੱਲਤ ਲੱਗੇ ਤਾ ਮੈ ਹੀ ਮਾਫੀ ਮੰਗਦਾ ਹਾ ਕੌੜਾ ਸੱਚ ਮਿਰਚਾ ਤੋ ਵੱਧ ਕੌੜਾ ਹੁੰਦਾ ਹੈ
Surjit Singh M Sc L LB
Dip. Industerial Administration
Punjab Municipal Sevice 1
9888814593