ਅਫ਼ਰੀਕਨ ਸਵਾਈਨ ਫ਼ੀਵਰ ਦੇ ਮਾਮਲਿਆਂ ਦੇ ਮੱਦੇਨਜ਼ਰ ਲਾਲੇਵਾਲ ਸੰਕ੍ਰਮਣ ਜ਼ੋਨ ਤੇ ਨਿਗਰਾਨੀ ਜ਼ੋਨ ’ਚ ਲਾਈਆਂ ਪਾਬੰਦੀਆਂ ’ਚ 8 ਜਨਵਰੀ ਤੱਕ ਵਾਧਾ

ਨਵਾਂਸ਼ਹਿਰ, 5 ਨਵੰਬਰ : ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ 'ਦੀ
ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਇੰਨਫੈਕਸ਼ਨਜ਼ ਐਂਡ ਕੰਨਟੀਜੀਅਸ ਡਿਜ਼ੀਜ਼ਜ਼ ਇੰਨ ਐਨੀਮਲਜ਼
ਐਕਟ-2009' ਦੇ ਚੈਪਟਰ ਤਿੰਨ ਦੇ ਸੈਕਸ਼ਨ-6 ਮਿਤੀ 09 ਅਗਸਤ 2022 ਤਹਿਤ ਜਾਰੀ
ਨੋਟੀਫ਼ਿਕੇਸ਼ਨ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਵਾਂਸ਼ਹਿਰ ਤਹਿਸੀਲ ਦੇ ਪਿੰਡ
ਲਾਲੇਵਾਲ ਵਿਖੇ ਸੂਰਾਂ 'ਚ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਪਾਏ ਜਾਣ ਕਾਰਨ
ਪ੍ਰਭਾਵਿਤ ਜ਼ੋਨ ਅਤੇ ਨਿਗਰਾਨੀ ਜ਼ੋਨ ਐਲਾਨਿਆ ਗਿਆ ਸੀ। ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ
ਸਿੰਘ ਨਗਰ ਨਵਜੋੋਤ ਪਾਲ ਸਿੰਘ ਰੰਧਾਵਾ ਨੇ ਇਸ ਨੋਟੀਫ਼ਿਕੇਸ਼ਨ ਦੀ ਲਗਤਾਰਤਾ 'ਚ ਇਹਤਿਆਤੀ
ਕਦਮਾਂ ਵਜੋਂ ਜਾਰੀ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144
ਦੇ ਹੁਕਮਾਂ 'ਚ 9 ਨਵੰਬਰ 2022 ਤੋਂ 8 ਜਨਵਰੀ 2023 ਤੱਕ ਦਾ ਵਾਧਾ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ
ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਲਾਲੇਵਾਲ, ਤਹਿਸੀਲ
ਨਵਾਂਸ਼ਹਿਰ ਵਿਖੇ ਸੂਰਾਂ 'ਚ ਫੈਲੀ ਬੀਮਾਰੀ ਦੀ ਰੋਕਥਾਮ ਲਈ 'ਜਾਨਵਰਾਂ ਵਿੱਚ ਛੂਤ ਦੀਆਂ
ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009' ਅਤੇ 'ਅਫਰੀਕਨ ਸਵਾਈਨ ਫੀਵਰ ਦੇ
ਕੰਟਰੋਲ ਅਤੇ ਖਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)' ਤਹਿਤ ਪਾਬੰਦੀਆਂ ਲਾ ਕੇ
ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ
ਕਿਲੋਮੀਟਰ ਤੱਕ ਦੇ ਖੇਤਰ 'ਸੰਕ੍ਰਮਣ ਜ਼ੋਨ' ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ)
ਤੱਕ ਦੇ ਖੇਤਰ 'ਨਿਗਰਾਨੀ ਜ਼ੋਨ' ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ
(ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ
ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫੈਕਟਿਡ ਜ਼ੋਨ ਤੋਂ ਬਾਹਰ ਨਾ
ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ
ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ
ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ।
ਇਹ ਪਾਬੰਦੀਆਂ ਤੇ ਮਨਾਹੀਆਂ ਲਾਗੂ ਕਰਵਾਉਣ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼ਹੀਦ
ਭਗਤ ਸਿੰਘ ਨਗਰ ਜ਼ਿੰਮੇਂਵਾਰ ਹੋਣਗੇ।