ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ
ਨੈਸ਼ਨਲ ਲੈਵਲ ਕੰਪੀਟੀਸ਼ਨ ਵਿਚੋਂ ਸੱਤ ਇਨਾਮ ਜਿੱਤੇ ਅਤੇ ਸਕੂਲ ਪ੍ਰਿੰਸੀਪਲ ਦਾ
ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨ
ਬੰਗਾ 10 ਨਵੰਬਰ :- ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ
ਦੇ ਵਿਦਿਆਰਥੀਆਂ ਨੇ ਕਲਾ ਭਾਰਤੀ ਬਾਲ ਕਲਾ ਸੰਸਥਾ ਔਰੰਗਾਬਾਦ, ਮਹਾਂਰਾਸ਼ਟਰਾ ਵੱਲੋਂ
ਕਰਵਾਏ ਗਏ ਡਰਾਇੰਗ ਅਤੇ ਸੁੰਦਰ ਲਿਖਾਈ ਦੇ ਨੈਸ਼ਨਲ ਲੈਵਲ ਕੰਪੀਟੀਸ਼ਨ ਵਿਚੋਂ ਸੱਤ ਇਨਾਮ
ਜਿੱਤ ਕੇ ਸਕੂਲ ਦਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ
ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ
ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ
ਦਿੱਤੀ ਗਈ।
ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ
ਟਰੱਸਟ ਮੈਂਬਰਾਂ ਵੱਲੋਂ ਸਕੂਲ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ
ਹੈ। ਉਨ੍ਹਾਂ ਦੱਸਿਆ ਕਿ ਬਾਲ ਭਾਰਤੀ ਬਾਲ ਕਲਾ ਸੰਸਥਾ ਔਰੰਗਾਬਾਦ, ਮਹਾਂਰਾਸ਼ਟਰਾ ਵੱਲੋਂ
ਕਰਵਾਏ ਗਏ ਡਰਾਇੰਗ ਅਤੇ ਸੁੰਦਰ ਲਿਖਾਈ ਦੇ ਨੈਸ਼ਨਲ ਲੈਵਲ ਕੰਪੀਟੀਸ਼ਨ ਵਿਚ ਡਰਾਇੰਗ
ਪ੍ਰਤੀਯੋਗਤਾ ਵਿਚ ਅਵਨੂਰ ਕੌਰ ਪੁੱਤਰੀ ਗੁਰਜੀਤ ਸਿੰਘ ਪਿੰਡ ਲੰਗੇਰੀ ਪਹਿਲੀ ਕਲਾਸ,
ਇਸ਼ਿਤਾ ਪੁੱਤਰੀ ਤਨੁਯ ਭਾਗਰਥ ਪਿੰਡ ਚੱਕ ਬਿਲਗਾ ਦੂਜੀ ਕਲਾਸ, ਕਿੱਟੂ ਪੁੱਤਰੀ ਕੁਲਦੀਪ
ਕੁਮਾਰ ਪਿੰਡ ਢੰਡਵਾੜ 6ਵੀਂ ਕਲਾਸ, ਪਿੰਦਰਜੀਤ ਕੌਰ ਦਸਵੀਂ ਕਲਾਸ ਨੇ ਇਨਾਮ ਜਿੱਤੇ ਹਨ।
ਜਦ ਕਿ ਸੁੰਦਰ ਲਿਖਾਈ ਪ੍ਰਤੀਯੋਗਤਾ ਵਿਚੋਂ ਹਰਮੀਨ ਕੌਰ ਪੁੱਤਰੀ ਹਰਦੀਪ ਸਿੰਘ ਪਿੰਡ
ਕੋਟਲੀ ਖੱਖਿਆ ਤੀਜੀ ਕਲਾਸ, ਏਂਜਲ ਪੁੱਤਰੀ ਰਿੰਕੂ ਰਾਮ ਪਿੰਡ ਕੰਗਰੋੜ ਚੌਥੀ ਕਲਾਸ ਅਤੇ
ਮਨਰੋਸ ਪੁੱਤਰੀ ਨਰਿੰਦਰਪਾਲ ਸਿੰਘ ਕੰਗ ਪਿੰਡ ਮਕਸੂਦਪੁਰ ਅੱਠਵੀਂ ਨੇ ਇਨਾਮ ਜਿੱਤੇ ਹਨ।
ਸਕੂਲ ਦੀ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੂੰ
ਦਰੋਣਾਚਾਰੀਆ ਪੁਰਸਕਾਰ ਅਤੇ ਸਕੂਲ ਦੇ ਫਾਈਨ ਆਰਟਸ ਟੀਚਰ ਮੈਡਮ ਬਲਜੀਤ ਕੌਰ ਨੂੰ ਐਕਟਿਵ
ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟਰੱਸਟ ਦਫਤਰ ਵਿਖੇ ਨੈਸ਼ਨਲ ਲੈਵਲ ਦੀ
ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ
ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,
ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ
ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ
ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮੈਡਮ ਵਨੀਤਾ ਚੋਟ
ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਮੈਡਮ
ਬਲਜੀਤ ਕੌਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ
ਜੇਤੂ ਵਿਦਿਆਰਥੀਆਂ ਦੇ ਵਿਸ਼ੇਸ਼ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਵਿਚ ਹਰਦੇਵ ਸਿੰਘ
ਕਾਹਮਾ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ
ਚੇਅਰਮੈਨ ਫਾਈਨਾਂਸ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਅਤੇ ਸਕੂਲ ਸਟਾਫ