ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ
ਅੰਤਰਰਾਸ਼ਟਰੀ ਰੇਡਿਓਲੋਜੀ ਦਿਵਸ ਮਨਾਇਆ ਗਿਆ
ਬੰਗਾ 10 ਨਵੰਬਰ :-() ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਅੱਜ ਅੰਤਰਰਾਸ਼ਟਰੀ ਰੇਡਿਓਲੋਜੀ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਰੇਡੀਉਲੋਜੀ ਐਂਡ ਇਮੇਜਿੰਗ ਟੈਕਨੋਲਜੀ ਦੇ ਵਿਦਿਆਰਥੀਆਂ ਵੱਲੋਂ ਰੇਡੀਓਲੋਜੀ (ਐਕਸ-ਰੇ ਕਿਰਨਾਂ) ਬਾਰੇ ਆਮ ਲੋਕਾਈ ਨੂੰ ਜਾਗਰੂਕ ਕਰਨ ਸਬੰਧੀ ਅਤੇ ਰੇਡੀਓਲੋਜਿਸਟ ਤੇ ਰੇਡੀਉਗ੍ਰਾਫਰ ਦੁਆਰਾ ਮਰੀਜ਼ਾਂ ਦੀ ਵਧੀਆ ਸਾਂਭ ਸੰਭਾਲ ਕਰਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਰੇਡੀਓਲੋਜੀ ਦਿਵਸ ਮੌਕੇ ਹੋਏ ਵਿਸ਼ੇਸ਼ ਸਮਾਗਮ ਦੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਪ੍ਰਧਾਨਗੀ ਮੰਡਲ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਸ਼ਾਮਿਲ ਸ਼ਾਮਿਲ ਸਨ। ਸਮਾਗਮ ਵਿਚ ਪ੍ਰੋਫੈਸਰ ਰਾਜਦੀਪ ਥਿਦਵਾਰ ਨੇ ਦੱਸਿਆ ਕਿ 8 ਨਵੰਬਰ 1895 ਨੂੰ ਜਰਮਨੀ ਦੀ ਵਾਰਬਰਗ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਿਲਹੇਲਮ ਕੋਨਰਾਡ ਰੌਂਟਜੇਨ ਦੁਆਰਾ ਐਕਸ-ਰੇ ਦੀ ਖੋਜ ਕੀਤੀ ਗਈ ਸੀ। ਐਕਸ-ਰੇ ਦੀ ਖੋਜ ਹੋਣ ਕਰ ਕੇ ਸਰੀਰ ਦੀ ਕਿਸੇ ਵੀ ਅੰਦਰੂਨੀ ਸਮੱਸਿਆ ਦਾ ਪਤਾ ਲਗਾਉਣ ਬਾਰੇ ਡਾਕਟਰਾਂ ਨੂੰ ਸਹੀ ਮਦਦ ਮਿਲਦੀ ਹੈ। ਇਸ ਦਿਨ ਨੂੰ ਪੂਰੀ ਦੁਨੀਆ ਵਿੱਚ ਜਾਗਰੂਕਤਾ ਮੁਹਿੰਮ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਵਿਸ਼ਵ ਰੇਡੀਓਗ੍ਰਾਫੀ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਰੇਡੀਓਗ੍ਰਾਫੀ ਦੇ ਫਾਇਦਿਆਂ ਅਤੇ ਨੁਕਸਾਨ ਬਾਰੇ ਜਾਗਰੂਕ ਕਰਨਾ ਵੀ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਮੈਡੀਕਲ ਸਿਸਟਮ ਵਿਚ ਰੇਡੀਉਲੋਜੀ ਦੀ ਭੂਮਿਕਾ ਅਤੇ ਯੋਗਦਾਨ ਮਹੱਤਵਪੂਰਨ ਹੈ। ਹੁਣ 21ਵੀਂ ਸਦੀ ਵਿਚ ਐਕਸ-ਰੇ ਨਵੇਂ ਰੂਪਾਂ ਵਿਚ ਜਿਵੇਂ ਡਿਜੀਟਲ ਐਕਸਰੇ, ਹਾਈ ਸਪੀਡ ਸੀ.ਟੀ. ਸਕੈਨ, ਪੈਟ ਸਕੈਨ, ਡਿਜੀਟਲ ਸਬਟਰੇਕਸ਼ਨ ਐਂਜ਼ੋਗਰਾਫੀ ਆਦਿ ਮਰੀਜ਼ਾਂ ਦਾ ਵਧੀਆ ਡਾਇਗਨੋਜ਼ ਕਰਨ ਵਿਚ ਸਹਾਇਕ ਹੋ ਰਹੀਆਂ ਹਨ ਰਹੀਆਂ ਹਨ।
ਇਸ ਮੌਕੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਅੰਤਰ-ਰਾਸ਼ਟਰੀ ਰੇਡੀਓਲੋਜੀ ਦਿਵਸ ਵਧਾਈ ਦਿੰਦੇ ਹੋਏ ਬੀ.ਐਸ.ਸੀ. ਰੇਡੀਉਲੋਜੀ ਐਂਡ ਇਮੇਜਿੰਗ ਟੈਕਨੋਲਜੀ ਦੇ ਵਿਦਿਆਰਥੀ ਦੀ ਹੌਂਸਲਾ ਅਫਜ਼ਾਈ ਕੀਤੀ।ਉਨ੍ਹਾਂ ਦੱਸਿਆ ਕਿ ਰੇਡੀਉਲੋਜੀ ਐਂਡ ਇਮੇਜਿੰਗ ਟੈਕਨੋਲਜੀ ਵਿਚ ਵਿਦਿਆਰਥੀ ਨੂੰ ਦੇਸ਼ ਵਿਦੇਸ਼ ਵਿਚ ਬਹੁਤ ਸਾਰੇ ਤਰੱਕੀ ਦੇ ਮੌਕੇ ਮਿਲਦੇ ਹਨ। ਇਸ ਮੌਕੇ 'ਤੇ ਰੇਡੀਉਲੋਜੀ ਦੇ ਵਿਦਿਆਰਥੀਆਂ ਈਸ਼ਨਪ੍ਰੀਤ ਕੌਰ, ਦੀਆ, ਕੋਮਲਪ੍ਰੀਤ ਕੌਰ, ਸੰਜਨਾ ਅਤੇ ਮੁਸਕਾਨ ਨੇ ਆਪਣੇ ਰੇਡੀਉਲੋਜੀ ਦੇ ਪ੍ਰੋਜੈਕਟ ਪੇਸ਼ ਕੀਤੇ । ਇਸ ਮੌਕੇ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਜਾਨਵੀ ਅਤੇ ਇੰਦਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿਚ ਸਹਾਇਕ ਪ੍ਰੋਫੈਸਰ ਪ੍ਰਭਜੋਤ ਕੌਰ ਖਟਕੜ, ਸਹਾਇਕ ਪ੍ਰੋਫੈਸਰ ਮੁਦੱਸਰ ਮੁਹੋਉਦੀਨ ਮੀਰ, ਗਗਨਦੀਪ ਕੌਰ ਅਤੇ ਸਮੂਹ ਕਾਲਜ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਰੇਡੀਓਲੋਜੀ ਦਿਵਸ ਮਨਾਉਣ ਮੌਕੇ ਦੀਆਂ ਤਸਵੀਰਾਂ