ਐਨ.ਸੀ.ਸੀ ਕੈਪ ਦੌਰਾਨ ਕੈਡਿਟਾਂ ਨੂੰ ਮਿਲਿਆ ਵਾਹਗਾ ਬਾਰਡਰ ਅਤੇ ਖਾਸਾ ਕੈਟ ਵਿੱਚ ਜਾਣ ਦਾ ਮੌਕਾ

ਅੰਮ੍ਰਿਤਸਰ 8 ਨਵੰਬਰ 2022:--ਸਰਕਾਰੀ ਆਈ.ਟੀ.ਆਈ ਅੰਮ੍ਰਿਤਸਰ ਵਿੱਚ ਕਮਾਂਡਿੰਗ ਅਫਸਰ ਕਰਨਲ ਕਰਨੈਲ ਸਿੰਘ ਦੀ ਅਗਵਾਈ ਵਿੱਚ ਚਲ ਰਹੇ ਐਨ.ਸੀ.ਸੀ ਕੈਪ ਦੌਰਾਨ ਅੱਜ ਕੈਂਪ ਦੇ ਚੌਥੇ ਅਤੇ ਪੰਜਵੇ ਦਿਨ ਕੈਡਿਟਾਂ ਨੂੰ ਖਾਸਾ ਕੈਂਟ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ, ਜਿੱਥੇ ਕੈਡਿਟਾਂ ਨੂੰ ਆਰਮੀ ਦੀ ਜਿੰਦਗੀ ਨੂੰ ਬੜੇ ਹੀ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ ਕੈਡਿਟਾਂ ਵੱਲੋਂ ਟੈਂਕਾਂ ਦੀ ਸਵਾਰੀ ਵੀ ਕੀਤੀ ਗਈ ਅਤੇ ਨਜ਼ਦੀਕ ਤੋਂ ਵਿਖਿਆ ਗਿਆ ਜਿਸ ਕਾਰਨ ਬੱਚੇ ਬਹੁਤ ਹੀ ਰੁਮਾਂਚਿਕ ਨਜ਼ਰ ਆਏ ਉਹਨਾਂ ਦਾ ਉਤਸਾਹ ਦੇਖਣ ਵਾਲਾ ਸੀ     ਜਿਸ ਤੋਂ ਇਲਾਵਾ ਕੈਂਪ ਵਿੱਚ ਟਰੇਨਿੰਗ ਵੀ ਜ਼ੋਰਾ ਸ਼ੋਰਾਂ ਨਾਲ ਚਲਦੀ ਨਜ਼ਰ ਆਈ ਕੈਡਿਟਾਂ ਦੀ ਰੱਸਾ-ਕੱਸੀ ਅਤੇ ਫੁੱਟਬਾਲ ਦੇ ਫਾਇਨਲ ਮੁਕਾਬਲੇ ਵੀ ਕਰਵਾਏ ਗਏ ਲੜਕਿਆਂ ਤੇ ਲੜਕੀਆਂ ਦੀ ਫਿਟਨੈਸ ਬਣਾਈ ਰੱਖਣ ਲਈ ਡਰਿਲ ਅਤੇ ਪਹਜ਼ਿਕਲ ਟਰੇਨਿੰਗ ਵੀ ਕਰਵਾਈ ਗਈ ਕੈਡਿਟ ਵੀ ਹੀ ਉਤਸਾਹ ਵਿੱਚ ਨਜ਼ਰ ਰਹੇ ਸਨ ਕੈਡਿਟਾਂ ਨੇ ਆਪਣੇ ਵਿੱਚ ਰਹੇ ਬਦਲਾਅ ਨੂੰ ਵੀ ਮਹਿਸੂਸ ਕੀਤਾ ਇਸ ਕੈਂਪ ਵਿੱਚ ਐਡਮ ਅਫਸਰ ਕਰਨਲ ਅਬਰਾਹਮ ਜਿਊਰਜ਼, ਐਸ. ਐਮ ਅਮਰਜੀਤ ਸਿੰਘ, ਸੁਪਡੈਂਟ ਵਿਨੈ ਕੁਮਾਰ, ਅਕਾਉਟੈਂਟ ਮਨਜਿੰਦਰ ਸਿੰਘ, ਐਨ.ਸੀ.ਸੀ ਅਫਸਰ ਗਗਨਦੀਪ ਸਿੰਘ, ਮਨਮੀਤ ਸਿੰਘ, ਸੁਮੰਤ ਗੁਪਤਾ, ਬਿਕਰਮਜੀਤ ਸਿੰਘ, ਕਰਮਜੀਤ ਕੌਰ, ਅੰਜੂ ਸ਼ਰਮਾ , ਸਚਿਨ, ਕਿਰਨ ਅਤੇ ਮੁਨੀਸ਼ ਅਬਰੋਲ,ਕਰਮਜੀਤ ਕੌਰ, ਹਰਸਿਮਰਨਜੀਤ ਕੌਰ, ਸਰਵਨ , ਸੁਬੇਦਾਰ ਰਕੇਸ਼ ਕੁਮਾਰ , ਸੁਬੇਦਾਰ ਹਰਜਾਪ ਸਿੰਘ, ਭੰਵਰ ਸਿੰਘ, ਐਸ.ਐਸ ਯਾਦਵ, ਹਵਲਦਾਰ ਸੰਜੀਵ, ਦਵਿੰਦਰਜੀਤ ਸਿੰਘ, ਹਰੂਨ ਖਾਨ,ਗੁਰਪਾਲ ਸਿੰਘ , ਕੇ.ਐਲ ਵਿਸ਼ਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ