ਪ੍ਰਭਾਵਿਤ ਇਲਾਕੇ ਤੋਂ ਸੂਰਾਂ ਦੀ ਮੂਵਮੈਂਟ 'ਤੇ ਮਨਾਹੀ ਜਾਰੀ ਰਹੇਗੀ, ਅਫ਼ਰੀਕਨ ਸਵਾਈਨ ਫ਼ਲੂ ਦੇ ਸਮੁੱਚੇ ਇਹਤਿਆਤ ਅਗਲੇ ਹੁਕਮਾਂ ਤੱਕ ਵਰਤਣ ਦੀ ਹਦਾਇਤ
ਨਵਾਂਸ਼ਹਿਰ, 3 ਨਵੰਬਰ : ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ 'ਦੀ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਇੰਨਫੈਕਸ਼ਨਜ਼ ਐਂਡ ਕੰਨਟੀਜੀਅਸ ਡਿਜ਼ੀਜ਼ਜ਼ ਇੰਨ ਐਨੀਮਲਜ਼ ਐਕਟ-2009' ਦੇ ਚੈਪਟਰ ਤਿੰਨ ਦੇ ਸੈਕਸ਼ਨ-6 ਮਿਤੀ 31 ਜੁਲਾਈ 2022 ਤਹਿਤ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਲੋਨੀ ਮੂਸਾਪੁਰ ਰੋਡ ਵਿਖੇ ਸੂਰਾਂ 'ਚ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਪਾਏ ਜਾਣ ਅਤੇ ਨਾਲ ਹੀ ਪ੍ਰਭਾਵਿਤ ਜ਼ੋਨ ਅਤੇ ਨਿਗਰਾਨੀ ਜ਼ੋਨ ਐਲਾਨਿਆ ਗਿਆ ਸੀ। ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋੋਤ ਪਾਲ ਸਿੰਘ ਰੰਧਾਵਾ ਨੇ ਇਸ ਨੋਟੀਫ਼ਿਕੇਸ਼ਨ ਦੀ ਲਗਤਾਰਤਾ 'ਚ ਇਹਤਿਆਤੀ ਕਦਮਾਂ ਵਜੋਂ ਜਾਰੀ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਦੇ ਹੁਕਮਾਂ 'ਚ ਪਹਿਲੀ ਨਵੰਬਰ ਤੋਂ 31 ਦਸੰਬਰ 2022 ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਮੂਸਾਪੁਰ ਰੋਡ ਕਲੋਨੀ ਨਵਾਂਸ਼ਹਿਰ ਵਿਖੇ ਸੂਰਾਂ 'ਚ ਫੈਲੀ ਬੀਮਾਰੀ ਦੀ ਰੋਕਥਾਮ ਲਈ 'ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009' ਅਤੇ 'ਅਫਰੀਕਨ ਸਵਾਈਨ ਫੀਵਰ ਦੇ ਕੰਟਰੋਲ ਅਤੇ ਖਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)' ਤਹਿਤ ਪਾਬੰਦੀਆਂ ਲਾ ਕੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ 'ਸੰਕ੍ਰਮਣ ਜ਼ੋਨ' ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ 'ਨਿਗਰਾਨੀ ਜ਼ੋਨ' ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼ਹੀਦ ਭਗਤ ਸਿੰਘ ਨਗਰ ਦੇ 24 ਅਗਸਤ, 2022 ਦੇ ਪੱਤਰ ਰਾਹੀਂ ਅਫ਼ਰੀਕਨ ਸਵਾਈਨ ਫ਼ੀਵਰ ਤੋਂ ਬਚਾਅ ਲਈ ਜ਼ਿਲ੍ਹੇ ਦੇ ਬਾਕੀ ਹਿੱਸਿਆਂ 'ਚ ਜਾਰੀ ਮਨਾਹੀਆਂ ਨੂੰ ਵੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 31 ਅਕਤੂਬਰ 2022 ਤੋਂ 30 ਦਸੰਬਰ 2022 ਤੱਕ ਵਧਾ ਦਿੱਤਾ ਗਿਆ ਹੈ। ਇਨ੍ਹਾਂ ਮਨਾਹੀ ਦੇ ਹੁਕਮਾਂ ਤਹਿਤ ਪ੍ਰਭਾਵਿਤ ਇਲਾਕੇ ਨੂੰ ਰੋਗਾਣੂ ਰਹਿਤ ਰੱਖਣਾ, ਪਸ਼ੂ ਪਾਲਕਾਂ ਤੇ ਸਾਂਭ-ਸੰਭਾਲ ਕਰਨ ਵਾਲਿਆਂ ਵੱਲੋਂ ਨਿੱਜੀ ਸਫ਼ਾਈ ਧਿਆਨ ਰੱਖਣਾ, ਸੂਰ ਫ਼ਾਰਮਾਂ ਨੂੰ ਸਖਤ ਨਿਰੋਗ ਵਾਤਾਵਰਣ ਤੇ ਜੀਵ ਸੁਰੱਖਿਆ ਤਹਿਤ ਰੱਖਣਾ, ਬਿਮਾਰੀ ਨੂੰ ਸੂਰਾਂ ਤੋਂ ਜੰਗਲੀ ਸੂਰਾਂ 'ਚ ਅਤੇ ਜੰਗਲੀ ਸੂਰਾਂ ਤੋਂ ਪਾਲਤੂ ਸੂਰਾਂ 'ਚ ਫੈਲਣ ਤੋਂ ਰੋਕਣ ਲਈ ਫ਼ਾਰਮਾਂ 'ਤੇ ਕੰਡਿਆਲੀ ਤਾਰ ਲਾਉਣਾ, ਸੂਰਾਂ ਦੇ ਮੀਟ ਦੀਆਂ ਦੁਕਾਨਾਂ ਅਤੇ ਸੂਰ ਫ਼ਾਰਮਾਂ ਤੋਂ ਪੈਦਾ ਹੁੰਦੇ ਕੂੜੇ ਨੂੰ ਸੁੱਟਣ ਦੀ ਥਾਂ ਵਿਭਾਗ ਵੱਲੋਂ ਨਿਰਧਾਰਿਤ ਤਰੀਕਿਆਂ ਨਾਲ ਨਸ਼ਟ ਕਰਨਾ, ਘਰੇਲੂ ਰਸੋਈ/ਰੈਸਟੋਰੈਂਟ ਤੋਂ ਸਵਾਈਨ ਫੀਡਿੰਗ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣਾ, ਸੂਰਾਂ ਨੂੰ ਚਿੱਚੜ ਤੋਂ ਬਚਾਅ ਲਈ ਨਿਯਮਿਤ ਉਪਾਵਾਂ 'ਚ ਸਾਈਪਰਮੈਥਰੀਨ ਦਾ ਛਿੜਕਾਅ ਕਰਨਾ, ਸੂਰ ਪਾਲਕਾਂ ਤੇ ਸਟਾਕ ਹੋਲਡਰਾਂ ਤੇ ਨਿੱਜੀ ਪਸ਼ੂ ਮਾਹਿਰਾਂ ਨੂੰ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਬਾਰੇ ਜਾਗਰੂਕ ਕਰਨਾ, ਪ੍ਰਭਾਵਿਤ ਪ੍ਰਦੇਸ਼ਾਂ (ਉਤਰ ਪੂਰਬੀ ਰਾਜ ਤੇ ਬਿਹਾਰ) ਤੋਂ ਦੂਰ ਤੇ ਇਸ ਨਾਲ ਜੁੜੀ ਸਪਲਾਈ ਦੀ ਆਵਾਜਾਈ ਤੇ ਰੋਕ ਬਰਕਰਾਰ ਰੱਖਣਾ, ਸੂਰ ਫ਼ਾਰਮਾਂ 'ਤੇ ਆਉਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਤੇ ਰੋਗਾਣੂ ਨਾਸ਼ਕਤਾ ਕਰਨਾ ਅਤੇ ਪੰਜਾਬ ਤੋਂ ਬਾਹਰ ਸੂਰ ਭੇਜੇ ਜਾਣ ਦੀ ਸੂਰਤ 'ਚ ਲੋਡਿੰਗ ਤੋਂ ਪਹਿਲਾਂ ਰੋਗਾਣੂ ਰਹਿਤ ਕਰਨਾ ਤੇ ਵਾਪਸੀ 'ਤੇ ਵੀ ਚੰਗੀ ਤਰ੍ਹਾ ਸੈਨੇਟਾਈਜ਼ ਕਰਨਾ ਸ਼ਾਮਿਲ ਹਨ।ਇਹ ਪਾਬੰਦੀਆਂ ਤੇ ਮਨਾਹੀਆਂ ਲਾਗੂ ਕਰਵਾਉਣ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼ਹੀਦ ਭਗਤ ਸਿੰਘ ਨਗਰ ਜ਼ਿੰਮੇਂਵਾਰ ਹੋਣਗੇ।