ਫੂਡ ਸੇਫਟੀ ਵਿੰਗ ਵੱਲੋਂ ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਵਿਖੇ ਫੂਡ ਸੇਫਟੀ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਲਈ ਕੈਂਪ

ਅਗਲਾ ਕੈਂਪ 11 ਨਵੰਬਰ ਨੂੰ ਸਿਵਲ ਹਸਪਤਾਲ ਸੜੋਆ ਵਿਖੇ ਲਾਇਆ ਜਾਵੇਗਾ
ਨਵਾਂਸ਼ਹਿਰ, 7 ਨਵੰਬਰ, : ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀਆਂ ਹਦਾਇਤਾਂ ਅਤੇ ਡਾ. ਅਭੀਨਵ ਤ੍ਰਿਖਾ, ਕਮਿਸ਼ਨਰ  ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨਵਾਂਸ਼ਹਿਰ ਵੱਲੋਂ ਫੂਡ ਸੇਫਟੀ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਲਈ ਇੱਕ ਕੈਂਪ ਦਫਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਜਿਸ ਵਿੱਚ ਖਾਣ-ਪੀਣ ਨਾਲ ਸਬੰਧਤ ਕੰਮ ਕਰਨ ਵਾਲੇ ਹਰ ਛੋਟੇ ਵੱਡੇ ਵਪਾਰੀ/ਕਾਰੋਬਾਰੀ, ਰੇਹੜੀਆਂ, ਦੁਕਾਨਾਂ ਆਦਿ ਸਭ ਤਰਾਂ ਦੇ ਫੂਡ ਬਿਜ਼ਨੈਸ ਅਪ੍ਰੇਟਰਾਂ ਨੂੰ ਫੂਡ ਸੇਫਟੀ ਐਕਟ ਅਧੀਨ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਲੈਣ ਸਬੰਧੀ ਜਾਗਰੂਕ ਕਰਵਾਇਆ ਗਿਆ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੋਜ ਖੋਸਲਾ, ਜੁਆਇੰਟ ਕਮਿਸ਼ਨਰ ਫੂਡ ਸੇਫਟੀ ਨੇ ਦੱਸਿਆ ਕਿ ਜੋ ਵੀ ਖਾਣ-ਪੀਣ ਦੀਆਂ ਚੀਜਾਂ ਬਣਾਉਂਦੇ ਜਾਂ ਵੇਚਦੇ ਹਨ ਜਿਵੇਂ ਕਿ ਕਰਿਆਨੇ ਦੀਆਂ ਦੁਕਾਨਾ, ਹਲਵਾਈ, ਡੇਅਰੀ, ਦੋਧੀ, ਹੋਟਲ, ਰੈਸਟੋਰੈਂਟ, ਢਾਬਾ, ਕੈਮਿਸਟ, ਸਬਜੀ ਵਾਲੇ, ਫਲਾਂ ਵਾਲੇ, ਮੀਟ ਮੱਛੀ ਅੰਡੇ ਦਾ ਕੰਮ ਕਰਨ ਵਾਲੇ, ਮਿਲਕ ਕਲੈਕਸ਼ਨ ਸੈਂਟਰ/ਚੀਲਿੰਗ ਸੈਂਟਰ, ਆਈਸਕਰੀਮ ਬਣਾਉਣ ਵਾਲੀਆ ਫੈਕਟਰੀਆਂ, ਆਈਸ ਕਿਉਬ ਬਣਾਉਣ ਵਾਲੀਆਂ ਫੈਕਟਰੀਆਂ, ਮੀਟ ਸ਼ਾਪ, ਮੀਟ ਪ੍ਰੋਸੈਸਿੰਗ ਯੁਨਿਟ, ਫਿਸ਼ ਮਾਰਕੀਟ, ਸ਼ਰਾਬ ਦੇ ਠੇਕੇ ਅਤੇ ਅਹਾਤੇ, ਸਟਰੀਟ ਫੂਡ ਵੈਂਡਰ, ਨਮਕੀਨ ਬਣਾਉਣ ਵਾਲੀਆਂ ਫੈਕਟਰੀਆਂ, ਕਨਫੈਕਸ਼ਨਰੀ ਦੀਆਂ ਦੁਕਾਨਾਂ, ਬੇਕਰੀ, ਆਟਾ ਚੱਕੀਆਂ, ਆਟਾ ਅਤੇ ਦਾਲ ਮਿੱਲਾਂ, ਸੈਲਰਾਂ, ਮਿਰਚ ਮਸਾਲੇ ਤਿਆਰ ਕਰਨ ਵਾਲੀਆਂ ਫੈਕਟਰੀਆਂ, ਅਚਾਰ ਮੁਰੱਬਾ ਸ਼ਰਬਤ ਬਣਾਉਣ ਵਾਲੇ ਅਦਾਰੇ, ਸ਼ਹਿਦ ਯੁਨਿਟ, ਚਾਹ ਪੱਤੀ ਅਤੇ ਦੂਸਰੇ ਪੈਕਿੰਗ ਯੂਨਿਟ, ਸਰੋਂ ਦੇ ਤੇਲ ਅਤੇ ਰਿਫਾਇੰਡ ਤੇਲ ਦੀ ਯੁਨਿਟ,ਹਸਪਤਾਲ/ਸਕੂਲ/ਕਾਲਜ ਅਤੇ ਹੋਰ ਅਦਾਰਿਆਂ ਦੀਆਂ ਕੈਨਟੀਨਾਂ, ਕਲੱਬ ਕੇਟਰਿੰਗ ਸਰਵਿਸ, ਕੋਲਡ ਸਟੋਰ, ਵੇਅਰ ਹਾਉਸ, ਹੋਸਟਲ ਮੈਸ, ਫਾਸਟ ਫੂਡ, ਟੀ-ਸਟਾਲ, ਤੁਰ ਫਿਰ ਕੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲੇ ਅਤੇ ਕਿਸੇ ਵੀ ਹੋਰ ਖਾਣ ਪੀਣ ਨਾਲ ਸਬੰਧਤ ਖਾਣ ਪੀਣ ਦੀਆਂ ਵਸਤਾ ਬਣਾਉਣ ਅਤੇ ਵੇਚਣ ਵਾਲਿਆਂ ਲਈ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਅਧੀਨ ਲਾਈਸੈਂਸ ਜਾ ਰਜਿਸਟ੍ਰੇਸ਼ਨ ਲੈਣਾ ਲਾਜ਼ਮੀ ਹੈ। ਜਿਨ੍ਹਾਂ ਦੁਕਾਨਦਾਰਾਂ ਦੀ ਸਲਾਨਾ ਸੇਲ 12 ਲੱਖ ਤੋਂ ਘੱਟ ਹੈ, ਉਨ੍ਹਾਂ ਲਈ ਰਜਿਸਟ੍ਰੇਸ਼ਨ ਲੈਣੀ ਲਾਜ਼ਮੀ ਬਣਦੀ ਹੈ, ਜਿਸ ਦੀ ਸਲਾਨਾ ਫੀਸ 100 ਰੁਪਏ ਹੈ ਅਤੇ ਜਿਨ੍ਹਾਂ ਦੁਕਾਨਦਾਰਾਂ ਦੀ ਸਲਾਨਾ ਸੇਲ 12 ਲੱਖ ਤੋਂ ਵੱਧ ਹੈ, ਉਨਾਂ ਲਈ ਲਾਈਸੈਂਸ ਲੈਣਾ ਲਾਜ਼ਮੀ ਹੈ, ਜਿਸ ਦੀ ਫੀਸ 2000 ਰੁਪਏ ਸਲਾਨਾ ਜਾਂ ਬਿਜ਼ਨੈਸ ਦੇ ਹਿਸਾਬ ਨਾਲ ਅਲੱਗ ਅਲੱਗ ਹੈ। ਲਾਈਸੈਂਸ ਜਾਂ ਰਜਿਸਟ੍ਰੇਸ਼ਨ ਤੋਂ ਬਗੈਰ ਕੰਮ ਕਰਨਾ ਫੂਡ ਸੇਫਟੀ ਐਕਟ ਅਧੀਨ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਕਟ ਦੀ ਧਾਰਾ 63 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਵਿੱਚ 6 ਮਹੀਨੇ ਦੀ ਸਜ਼ਾ ਅਤੇ 5 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ। ਇਸ ਮੌਕੇ ਲਗਭਗ 50 ਫੂਡ ਬਿਜ਼ਨਸ ਅਪ੍ਰੇਟਰਾਂ ਵੱਲੋਂ ਮੌਕੇ ਤੇ ਹੀ ਲਾਈਸੈਂਸ ਅਪਲਾਈ ਕੀਤੇ ਗਏ।
    ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸ਼ੁੱਕਰਵਾਰ 11 ਨਵੰਬਰ ਨੂੰ ਸਿਵਲ ਹਸਪਤਾਲ, ਸੜੋਆ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਫੂਡ ਬਿਜ਼ਨੈਸ ਅਪ੍ਰੇਟਰ ਕੈਂਪ  ਵਿੱਚ ਪਹੁੰਚ ਕੇ ਆਪਣਾ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਹਨ ਅਤੇ ਕੈਂਪ ਦਾ ਵੱਧ ਤੋ ਵੱਧ ਲਾਭ ਉੱਠਾ ਸਕਦੇ ਹਨ ।