ਭਾਰਤੀ ਹਵਾਈ ਫੌਜ ’ਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਸ਼ੁਰੂ

23 ਨਵੰਬਰ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ
ਨਵਾਂਸ਼ਹਿਰ, 11 ਨਵੰਬਰ : ਭਾਰਤੀ ਹਵਾਈ ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਦੀ ਭਰਤੀ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ, ਜ਼ਿਲ੍ਹਾ ਰੋਜਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਲਈ ਚਾਹਵਾਨ ਲੜਕੇ ਅਤੇ ਲੜਕੀਆਂ ਮਿਤੀ: 07.11.2022 ਤੋਂ 23.11.2022 ਸ਼ਾਮ 05:00 ਵਜੇ ਤੱਕ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਨ੍ਹਾ ਅਸਾਮੀਆਂ ਲਈ 27.06.2002 ਤੇ 27.12.2005 (ਦੋਨੋਂ ਦਿਨ ਸ਼ਾਮਿਲ) ਦੌਰਾਨ ਜਨਮ ਦਿਨ ਵਾਲੇ ਪ੍ਰਾਰਥੀ ਅਪਲਾਈ ਕਰ ਸਕਦੇ ਹਨ।    ਇਸ ਅਸਾਮੀ ਲਈ ਉਮੀਦਵਾਰ ਨੇ ਬਾਰਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ (ਮਕੈਨੀਕਲ/ਇਲੈਕਟ੍ਰੀਕਲ/ਇਲੈਕਟ੍ਰੋਨਿਕਸ/ਆਟੋਮੋਬਾਈਲ/ਕੰਪਿਊਟਰ ਸਾਇੰਸ/ਇੰਸਟਰੂਮੈਂਟੇਸ਼ਨ ਟੈਕਨਾਲੋਜੀ/ਆਈ.ਟੀ.) ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾ ਵਿੱਚ ਉਮੀਦਵਾਰ ਦੇ ਇਮਤਿਹਾਨਾਂ ਵਿੱਚੋਂ 50 ਪ੍ਰਤੀਸ਼ਤ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹੋਣੇ ਚਾਹੀਦੇ ਹਨ। ਅਪਲਾਈ ਕਰਨ ਲਈ ਲੜਕਿਆਂ ਦੀ ਲੰਬਾਈ ਘੱਟੋ-ਘੱਟ 152.5 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ ਅਤੇ ਫੁਲਾਵਟ 5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਲੜਕੀਆਂ ਲਈ ਲੰਬਾਈ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਇਮਤਿਹਾਨ ਵਿੱਚ ਰਜਿਸਟ੍ਰੇਸ਼ਨ ਫੀਸ 250/- ਰੁਪਏ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ ਅਤੇ ਵਧੇਰੇ ਜਾਣਕਾਰੀ ਲਈ http://agnipathvayu.cdac.in ਤੇ ਲੋਗਇੰਨ ਕੀਤਾ ਜਾ ਸਕਦਾ ਹੈ।