’ਹੱਕ ਹਮਾਰਾ ਭੀ ਤੋਂ ਹੈ’ ਮੁਹਿੰਮ ਦਾ ਕੇਂਦਰੀ ਜੇਲ੍ਹ ਤੋਂ ਹੋਇਆ ਆਗਾਜ਼

ਹੁਸ਼ਿਆਰਪੁਰ, 1 ਨਵੰਬਰ:   ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, ਐਸ.ਏ.ਐਸ. ਨਗਰ, ਮੁਹਾਲੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸ਼੍ਰੀਮਤੀ ਅਮਰਜੋਤ ਭੱਟੀ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੀ ਅਗਵਾਈ ਹੇਠ ਸ਼੍ਰੀਮਤੀ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਨੇ ਨਾਲਸਾ ਵਲੋਂ ਚਲਾਈ ਗਈ ਮੁਹਿੰਮ 'ਹੱਕ ਹਮਾਰਾ ਭੀ ਤੋਂ ਹੈ' @75' ਦਾ ਆਗਾਜ਼ ਕਰਦਿਆਂ ਅੱਜ ਕੇਦਰੀ ਜੇਲ੍ਹ, ਹੁਸ਼ਿਆਰਪੁਰ  ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ  'ਹੱਕ ਹਮਾਰਾ ਭੀ ਤੋਂ ਹੈ' ਮੁਹਿੰਮ ਦੀ ਪਹਿਲੇ ਦਿਨ ਕੰਮ ਕਰਨ ਦੀ ਸ਼ੁਰੂਆਤ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇੜ੍ਹਾਉਣ ਲਈ 8 ਟੀਮਾਂ ਬਣਾਈਆਂ ਗਈਆਂ, ਜਿਸ ਵਿੱਚ 8 ਪੈਨਲ ਐਡਵੋਕੇਟਾਂ ਅਤੇ 8 ਪੈਰਾਲੀਗਲ ਵਲੰਟੀਅਰਾਂ ਨੂੰ ਸ਼ਾਮਿਲ ਕੀਤਾ ਗਿਆ । ਇਨ੍ਹਾਂ ਪੈਨਲ ਐਡਵੋਕੇਟਾਂ ਅਤੇ ਪੈਰਾਲੀਗਲ ਵਲੰਟੀਅਰਾਂ ਦੀ ਸਹਾਇਤਾ ਨਾਲ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੇ ਕਾਰਡ ਭਰੇ ਜਾਣਗੇ ਅਤੇ ਇਹ ਸਾਰੀ ਜਾਣਕਾਰੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, ਐਸ.ਏ.ਐਸ. ਨਗਰ ਰਾਹੀਂ ਨਾਲਸਾ ਨਾਲ ਸਾਂਝੀ ਕੀਤੀ ਜਾਵੇਗੀ।

            ਇਸ ਦੇ ਨਾਲ ਹੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਰਵੇਸ਼ਨ ਹੋਮ ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਦਾ ਵੀ ਦੌਰਾ ਕੀਤਾ ਗਿਆ ਅਤੇ ਬੱਚਿਆਂ ਦੀ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀ ਬੱਚਿਆ ਦੇ ਕਾਰਡ ਭਰਨ ਲਈ 2 ਟੀਮਾਂ ਬਣਾਈਆਂ ਗਈਆਂ, ਇਸ ਵਿੱਚ ਇੱਕ ਟੀਮ ਵਿੱਚ ਇੱਕ ਜੁਵੇਨਾਇਲ ਐਡਵੋਕੇਟ ਅਤੇ ਇੱਕ ਪੈਰਾਲੀਗਲ ਵਲੰਟੀਅਰ ਨੂੰ ਸ਼ਾਮਿਲ ਕੀਤਾ ਗਿਆ ਨ੍ਹਾਂ ਟੀਮਾਂ ਦੁਆਰਾ 'ਹੱਕ ਹਮਾਰਾ ਭੀ ਤੋਂ ਹੈ' ਮੁਹਿੰਮ ਤਹਿਤ ਜੁਵੇਨਾਇਲ ਜੇਲ੍ਹ ਵਿੱਚ ਬੰਦ ਬੱਚਿਆਂ ਦੇ ਕਾਰਡ ਭਰੇ ਜਾਣਗੇ।  ਉਪਰੋਕਤ ਤੋਂ ਇਲਾਵਾ ਪਿੰਡਾਂ ਵਿੱਚ ਲੋਕਾ ਨੂੰ ਜਾਗਰੂਕ ਕਰਨ ਲਈ ਨਾਲਸਾ ਵਲੋਂ ਚਲਾਈ ਗਈ ਮੁਹਿੰਮ 'ਕਾਨੂੰਨੀ ਜਾਗਰੂਕਤਾ ਅਤੇ ਆਊਟਰੀਚ ਗਤੀਵਿਧੀਆਂ ਰਾਹੀਂ ਨਾਗਰਿਕਤਾ ਦਾ ਸ਼ਕਤੀਕਰਨ' ਦੇ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਪੈਨਲ ਐਡਵੋਕੇਟਾਂ ਅਤੇ ਸ਼ੋਸਲ ਵਰਕਰਾਂ ਅਤੇ ਨਾਲ ਹੀ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਰਾਹੀਂ ਵੱਧ ਤੋਂ ਵੱਧ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਨਾਲਸਾ ਵਲੋਂ ਚਲਾਈ ਗਈ ਮੁਹਿੰਮ ਸਬੰਧੀ ਅਤੇ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।