ਪਟਿਆਲਾ, 29 ਜੁਲਾਈ: ਪਟਿਆਲਾ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਤੀਸਰੀ ਯੰਗ ਖ਼ਾਲਸਾ ਮੈਰਾਥਨ ਦੀ ਰਜਿਸਟ੍ਰੇਸ਼ਨ ੳਪਨ ਕੀਤੀ।ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਤੀਸਰੀ ਯੰਗ ਖ਼ਾਲਸਾ ਮੈਰਾਥਨ 2 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ।
ਅੱਜ ਗੁਰਦੁਵਾਰਾ ਦੁੱਖ ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿਖੇ ਰਜਿਸਟ੍ਰੇਸ਼ਨ ੳਪਨ ਕਰਨ ਲਈ ਪੁੱਜੇ ਅਜੀਤਪਾਲ ਸਿੰਘ ਕੋਹਲੀ ਨੇ ਯੰਗ ਖ਼ਾਲਸਾ ਮੈਰਾਥਨ ਦੇ ਪ੍ਰਬੰਧਕਾਂ ਨੂੰ ਅਜਿਹੇ ਸ਼ਲਾਘਾਯੋਗ ਕਾਰਜਾਂ ਲਈ ਵਧਾਈ ਦਿੱਤੀ।ਸ. ਕੋਹਲੀ ਨੇ ਕਿਹਾ ਕਿ ਏਹੋ ਜਿਹੇ ਨਿਵੇਕਲੇ ਉਪਰਾਲੇ ਕਰਨ ਦੀ ਲੋੜ ਹੈ ਜਿਸ ਨਾਲ ਯੂਥ ਤੇ ਸ਼ਹਿਰ ਵਾਸੀਆਂ ਵਿੱਚ ਆਪਸੀ ਪਿਆਰ ਤੇ ਇਤਫ਼ਾਕ ਵੀ ਵਧੇ।ਉਹਨਾਂ ਨੇ ਵਿਸ਼ਵਾਸ ਦੁਵਾਇਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਯੰਗ ਖ਼ਾਲਸਾ ਫਾਊਂਡੇਸ਼ਨ ਦੇ ਨਾਲ ਪੂਰਨ ਸਹਿਯੋਗ ਕਰੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰਨ ਸਹਿਯੋਗ ਦੇਣ ਦੀ ਹਾਮੀ ਭਰੀ। ਜਦਕਿ ਸਮਾਰੋਹ ਵਿੱਚ ਮੈਨੇਜਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਰਨੈਲ ਸਿੰਘ,ਮੀਤ ਮੈਨੇਜਰ ਕਰਨੈਲ ਸਿੰਘ, ਹੈਡ ਗ੍ਰੰਥੀ ਤੇ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ, ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਏ.ਆਈ.ਜੀ. ਹਰਮੀਤ ਸਿੰਘ ਹੁੰਦਲ, ਯੰਗ ਖ਼ਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ, ਅਮਰ ਹਸਪਤਾਲ ਪਟਿਆਲਾ ਦੇ ਜੀ.ਐਮ. ਫਾਈਨਾਂਸ ਬਲਵਿੰਦਰ ਸਿੰਘ, ਗੁਰਮੀਤ ਸਿੰਘ ਸਡਾਣਾ, ਗੁਰਵਿੰਦਰ ਸਿੰਘ ਵੀ ਮੌਜੂਦ ਸਨ।
ਯੰਗ ਖ਼ਾਲਸਾ ਫਾਊਂਡੇਸ਼ਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਇਸ ਮੈਰਾਥਨ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਅਤੇ ਯੂਥ ਨੂੰ ਚੰਗੇ ਪਾਸੇ ਲਿਜਾਣ ਲਈ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਵੈਨਹੁਸੈਨ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸੇਠੀ, ਸਮਾਰਟੀ ਜਸਲੀਨ ਸਿੰਘ, ਐਡੋਵਕੇਟ ਪਰਮਵੀਰ ਸਿੰਘ, ਪਰਮਿੰਦਰਬੀਰ ਸਿੰਘ, ਗੁਰਿੰਦਰ ਸਿੰਘ, ਮਨਿੰਦਰ ਸਿੰਘ ਪਰਭਜੋਤ ਸਿੰਘ ਅਤੇ ਜਪਮੀਤ ਸਿੰਘ ਵੀ ਹਾਜਿਰ ਰਹੇ।