ਬਾਗਵਾਨੀ ਵਿਭਾਗ ਨੇ ਲੰਗੜੋਆ ਸਕੂਲ ਨੂੰ ਰੰਗਿਆ ਹਰੇ ਰੰਗ ਵਿਚ

ਨਵਾਂਸ਼ਹਿਰ 15 ਜੁਲਾਈ: - ਪੰਜਾਬ ਬਾਗਵਾਨੀ ਵਿਭਾਗ ਵੱਲੋਂ ਰਾਜ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ ਅੱਜ ਤੋਂ ਫ਼ਲਦਾਰ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਨਵਾਂਸ਼ਹਿਰ ਦੇ ਬਾਗਵਾਨੀ ਵਿਭਾਗ ਵੱਲੋਂ ਸਸਸਸ ਲੰਗੜੋਆ ਨੂੰ ਵੱਖ ਵੱਖ ਤਰ੍ਹਾਂ ਦੇ ਪੌਦੇ ਲਾ ਕੇ ਹਰਿਆ ਭਰਿਆ ਕੀਤਾ।ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਤੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਵਲੋਂ ਸਕੂਲ ਵਿੱਚ ਫ਼ਲਦਾਰ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਉਹਨਾਂ ਬੂਟੇ ਲਾਉਣ ਦੇ ਨਾਲ ਨਾਲ ਹੀ ਇਹਨਾਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਲਈ ਟ੍ਰੀ ਗਾਰਡ ਵੀ ਲਗਾਏ ਤੇ ਬੱਚਿਆਂ ਨੂੰ ਇਹਨਾਂ ਦੀ ਸਾਂਝ ਸੰਭਾਲ ਲਈ ਪ੍ਰੇਰਿਤ ਕੀਤਾ। ਬਾਗਵਾਨੀ ਵਿਭਾਗ ਵੱਲੋਂ ਇਸ ਕਾਰਵਾਈ ਦੀ ਮੌਕੇ ਤੇ ਵੈਬ ਕਾਸਟਿੰਗ ਕੀਤੀ ਗਈ। ਡਾਕਟਰ ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਬਾਨੀ ਨਵਾਂਸ਼ਹਿਰ ਤੇ ਪਰਮਜੀਤ ਸਿੰਘ ਬਾਗਵਾਨੀ ਵਿਕਾਸ ਅਫ਼ਸਰ ਨਵਾਂਸ਼ਹਿਰ ਵਲੋਂ ਸੰਸਥਾ ਦੇ ਮੁਖੀ ਤੇ ਸਟਾਫ ਦੀ ਮੌਜੂਦਗੀ ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਉਹਨਾਂ ਭਵਿੱਖ ਵਿੱਚ ਵੀ ਬੱਚਿਆਂ ਨੂੰ ਅਜਿਹੇ ਸਮਾਜ ਭਲਾਈ ਦੇ ਕੰਮਾਂ ਨੂੰ ਕਰਦੇ ਰਹਿਣ ਲਈ ਤੇ ਹਰ ਇਕ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ ਘੱਟ ਇਕ ਪੌਦਾ ਜ਼ਰੂਰ ਲਾਉਣ ਦੀ ਗੱਲ ਕਹੀ ਇਸ ਮੌਕੇ ਉਹਨਾਂ ਨਾਲ ਬਾਗਵਾਨੀ ਵਿਭਾਗ ਦੇ ਇੰਸਪੈਕਟਰ ਹਰਦੀਪ ਸਿੰਘ ਵੀ ਹਾਜ਼ਰ ਸਨ।ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਸੰਸਥਾ ਨੂੰ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਪੱਧਰੀ ਤੌਰ ਚੁਣੇ ਜਾਣ ਤੇ ਖੁਸ਼ੀ ਜ਼ਾਹਰ ਕੀਤੀ ਤੇ ਸਰਕਾਰ ਤੇ ਬਾਗਵਾਨੀ ਵਿਭਾਗ ਦਾ ਧੰਨਵਾਦ ਕੀਤਾ।ਇਸ ਮੌਕੇ ਸਿੱਖਿਆ ਸੁਧਾਰ ਟੀਮ ਮੈਂਬਰ ਵਿਨੇ ਕੁਮਾਰ, ਸਕੂਲ ਸਟਾਫ ਵਿਚੋਂ ਸਪਨਾ, ਪ੍ਰਦੀਪ ਕੌਰ, ਸਰਬਜੀਤ ਕੌਰ, ਪਵਨਪ੍ਰੀਤ ਕੌਰ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਪ੍ਰਦੀਪ ਸਿੰਘ, ਹਿਮਾਂਸ਼ੂ ਸੋਬਤੀ, ਸੁਮੀਤ ਸੋਢੀ ਤੋਂ ਇਲਾਵਾ ਸਕੂਲ ਦਾ ਮਾਲੀ ਰਾਮ ਫੇਰ ਹਾਜ਼ਰ ਸਨ।

Virus-free. www.avast.com