ਡੀ.ਈ.ਓ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਅਤੇ ਡੀ.ਈ.ਓ (ਐਲੀ) ਹਰਕੰਵਲਜੀਤ ਸਿੰਘ ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਿਤ
ਨਵਾਂਸਹਿਰ 1 ਜੁਲਾਈ()
ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਹਰਕੰਵਲਜੀਤ ਸਿੰਘ ਸੈਣੀ ਨੂੰ ਅੱਜ ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸ ਐਸੋਸੀਏਸ਼ਨ (ਗੈਸਾ) ਅਤੇ ਹੈੱਡਮਾਸਟਰ ਐਸੋਸੀਏਸ਼ਨ ਵੱਲੋਂ ਇੱਕ ਸਮਾਗਮ ਕਰਕੇ ਉਨ੍ਹਾਂ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ । ਇਸ ਮੌਕੇ ਕੁਲਵਿੰਦਰ ਸਿੰਘ ਸਰਾਏ ਅਤੇ ਹਰਕੰਵਲਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸੱਥ ਵਾਲਸਾਲ(ਯੂ.ਕੇ),ਮੋਹਨਜੀਤ ਸਿੰਘ ਰਿਟਾ. ਐਡੀਸ਼ਨਲ ਐੱਸ.ਈ ਬਿਜਲੀ ਬੋਰਡ, ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ), ਪ੍ਰਿੰ.ਅਮਰਜੀਤ ਖਟਕੜ ਮੁਕੰਦਪੁਰ, , ਪ੍ਰਿੰ ਵਿਜੇ ਕੁਮਾਰ ਮਾਲੇਵਾਲ , ਪ੍ਰਿੰ ਪਰਮਜੀਤ ਕੌਰ ਉੜਾਪੜ,ਲਖਵੀਰ ਸਿੰਘ ਮੁੱਖ ਅਧਿਆਪਕ ਕੋਟਰਾਂਝਾ, ਰਾਜੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਗੈਸਾ ਪ੍ਰਿੰ. ਰਣਜੀਤ ਕੌਰ,ਡਾ ਰਾਮ ਮੂਰਤੀ ਜਲੰਧਰ ਨੇ ਕਿਹਾ ਕਿ ਇਹਨਾਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਹੈ ਤੇ ਉਨ੍ਹਾਂ ਆਪਣੀ ਸਾਰੀ ਸੇਵਾ ਸਾਫ਼ ਸੁਥਰੀ ਕੀਤੀ ਹੈ ।ਉਨ੍ਹਾਂ ਦੇ ਸੇਵਾ ਮੁਕਤ ਨਾਲ ਸਿੱਖਿਆ ਵਿਭਾਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਇਸ ਮੌਕੇ ਕੁਲਵਿੰਦਰ ਸਿੰਘ ਸਰਾਏ ਜੀ ਦਾ ਬੁਲਾਰਿਆਂ ਵੱਲੋਂ ਇਸ ਗੱਲ ਲਈ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਜ਼ਿਲ੍ਹੇ ਲਈ ਮੈਗਜ਼ੀਨ ਦੀ ਸੁਗਾਤ ਦਿੱਤੀ ਹੈ। ਮੌਕੇ ਗੈਸਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਸਰਾਏ ਅਤੇ ਹਰਕੰਵਲਜੀਤ ਸਿੰਘ ਨੇ ਵੀ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆ, ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ,ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਤੇ ਸਮੂਹ ਦਫ਼ਤਰੀ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਨੂੰ ਪੂਰਾ ਯੋਗਦਾਨ ਦਿੱਤਾ।ਇਸ ਮੌਕੇ ਕਵਿੱਤਰੀ ਸੁਖਦੀਪ ਕੌਰ ਬਿਰਧਨੋ ਅਤੇ ਕਵਿੱਤਰੀ ਰਜਨੀ ਸ਼ਰਮਾ ਵੱਲੋਂ ਸੇਵਾ ਮੁਕਤ ਹੋਏ ਅਧਿਆਕਰੀਆ ਲਈ ਵਿਸ਼ੇਸ਼ ਤੌਰ ਤੇ ਕਵਿਤਾ ਪੜੀ।ਇਸ ਮੌਕੇ ਗੈਸਾ ਅਤੇ ਮੁੱਖ ਅਧਿਆਪਕ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਪ੍ਰਿੰ. ਅਮਰਜੀਤ ਲਾਲ ਲੰਗੜੋਆ, ਪ੍ਰਿੰ.ਦਲਜੀਤ ਕੁਮਾਰ ਸਾਹਿਬਾ,,ਪ੍ਰਿੰ. ਜਗਤਾਰ ਸਿੰਘ ਘੁੰਮਣਾ, ਪ੍ਰਿੰ. ਸੰਤੋਸ਼ ਕੁਮਾਰੀ ਰੱਤੇਵਾਲ, ਪ੍ਰਿੰ. ਜਸਵਿੰਦਰ ਕੌਰ ਸੜੋਆ, ਪ੍ਰਿੰ. ਪਵਨ ਇੰਦਰ ਕੌਰ ਕਾਹਮਾ , ਪ੍ਰਿੰ. ਕਮਲਜੀਤ ਕੌਰ ਭਾਰਟਾ ਕਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰ. ਸੁਰਿੰਦਰ ਪਾਲ ਅਗਨੀਹੋਤਰੀ,ਡਾ. ਸੁਨੀਲ ਬਹਿਲ, ਪ੍ਰਿੰ. ਨਰਿੰਦਰ ਪਾਲ ਵਰਮਾ ਬੀ.ਐਨ.ਓ , ਪ੍ਰਿੰ ਅਲਕਾ ਰਾਣੀ, ਨੀਲਮ ਰਾਣੀ ਮੁੱਖ ਅਧਿਆਪਕਾ ਮਹਾਲੋਂ ,ਵਰਿੰਦਰ ਸਿੰਘ ਬੰਗਾ ਡੀ.ਐਮ ਕੋਆਰਡੀਨੇਟਰ, ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਵਿਨੇ ਕੁਮਾਰ ਸਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ,,ਪ੍ਰਿੰ ਰਜਨੀਸ਼ ਕੁਮਾਰ ਡੀ.ਐੱਸ.ਐਮ, ਪ੍ਰਮੋਦ ਚੰਦਰ ਭਾਰਤੀ,ਹੈੱਡ ਮਾਸਟਰ ਸੁਖਪਾਲ ਦਾਸ, ਹੈੱਡ ਮਾਸਟਰ ਗੁਰਪ੍ਰੀਤ ਸਿੰਘ , ਹੈੱਡ ਮਾਸਟਰ ਸਰਵਣ ਰਾਮ ,ਅਜੇ ਕੁਮਾਰ ਖਟਕੜ ਡੀ.ਐਖਮਪੰਜਾਬੀ, ਪ੍ਰਿੰ. ਬਲਜਿੰਦਰ ਸਿੰਘ ਰਾਹੋਂ,ਵਰਿੰਦਰ ਸਿੰਘ ਬੰਗਾ ਕੋਆਰਡੀਨੇਟਰ ਡੀ.ਐਮ ਪ੍ਰਿੰ.ਗੁਰਪੀ੍ਰਤ ਸਿੰਘ ਬੀ.ਐਨ.ਓ ,ਪ੍ਰਿੰ. ਜਤਿੰਦਰ ਮੋਹਣ, ਪ੍ਰਿੰ. ਸੰਦੀਪ ਵਰਮਾ,ਪ੍ਰਿੰ.ਰਵਿੰਦਰ ਕੌਰ ,ਪ੍ਰਿੰ. ਸੁਨੀਤਾ ਰਾਣੀ,ਚੰਦਰ ਸੇਖਰ ਵਰਮਾ,ਪ੍ਰਿੰ. ਦਿਲਬਾਗ ਰਾਏ ਪ੍ਰਿੰ. ਮਹੇਸ ਕੁਮਾਰ ,ਪ੍ਰਿੰ. ਨਰਿੰਦਰ ਪਾਲ ਸਿੰਘ,ਹੈੱਡ ਮਾਸਟਰ ਹਰਮੇਸ਼ ਲਾਲ ਆਦਿ ਸਮੇਤ ਸਮੂਹ ਸਕੂਲ ਮੁਖੀ ਹਾਜ਼ਰ ਸਨ।