ਨਵਾਂਸ਼ਹਿਰ 20 ਜੁਲਾਈ :- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਬਾਰੇ ਵਾਰ ਵਾਰ ਸ
ਸਿਮਰਨਜੀਤ ਸਿੰਘ ਮਾਨ ਵੱਲੋਂ ਅਪਮਾਨਜਨਕ ਅਤੇ ਅਪੱਤੀਜਨਕ ਸ਼ਬਦ ਬੋਲਦਿਆਂ ਹੋਇਆਂ ਉਨਾਂ
ਨੂੰ ਅੱਤਵਾਦੀ, ਹਤਿਆਰਾ ਅਤੇ ਅੰਗਰੇਜ਼ ਪੁਲਿਸ ਵਾਲਿਆਂ ਦਾ ਕਾਤਲ ਕਹਿ ਕੇ ਸੰਬੋਧਨ
ਕੀਤਾ ਜਾ ਰਿਹਾ ਹੈ,ਜਿਸ ਕਰਕੇ ਪੰਜਾਬ ਭਰ ਵਿੱਚ ਸ ਮਾਨ ਦਾ ਤਿੱਖਾ ਵਿਰੋਧ ਕੀਤਾ ਜਾ
ਰਿਹਾ ਹੈ। ਸ਼ਹੀਦ ਭਗਤ ਸਿੰਘ ਜੀ ਦੇ ਆਪਣੇ ਜੱਦੀ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ
ਵਿੱਚ ਵੀ ਵੱਡੇ ਪੱਧਰ ਉੱਤੇ ਸਿਮਰਨਜੀਤ ਮਾਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਆਮ
ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ
ਸਿੰਘ ਜਲਵਾਹਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ੍ਰੀ
ਅਮਰਜੀਤ ਕਰਨਾਣਾ ਜੀ ਦੀ ਅਗਵਾਈ ਹੇਠ ਨੌਜਵਾਨਾਂ ਦੇ ਇੱਕ ਵਫ਼ਦ ਵੱਲੋਂ ਸਾਂਝੇ ਤੌਰ
ਉੱਤੇ ਐਸ ਐਸ ਪੀ ਨਵਾਂਸ਼ਹਿਰ ਨੂੰ ਸਿਮਰਨਜੀਤ ਸਿੰਘ ਮਾਨ ਖਿਲਾਫ ਲਿਖ਼ਤੀ ਦਰਖ਼ਾਸਤ
ਦਿੱਤੀ ਗਈ ਹੈ। ਇਸ ਵਫ਼ਦ ਵੱਲੋਂ ਐਸ ਐਸ ਪੀ ਨਵਾਂਸ਼ਹਿਰ ਨਾਲ ਮੁਲਾਕਾਤ ਕਰਕੇ ਕਿਹਾ
ਗਿਆ ਹੈ ਕਿ ਸ ਸਿਮਰਨਜੀਤ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਰੌਲ ਮਾਡਲ ਅਤੇ ਉਨ੍ਹਾਂ ਦੇ
ਰੀਅਲ ਹੀਰੋ ਸ਼ਹੀਦ ਭਗਤ ਸਿੰਘ ਜੀ ਨੂੰ ਵਾਰ ਵਾਰ ਅੱਤਵਾਦੀ ਕਹਿਣਾ, ਅੰਗਰੇਜ਼ ਪੁਲਿਸ
ਵਾਲਿਆਂ ਦਾ ਹਤਿਆਰਾ ਅਤੇ ਸਾਂਡਰਸ ਦਾ ਕਾਤਲ ਕਹਿਕੇ ਜਿਸ ਤਰ੍ਹਾਂ ਬੇਇਜ਼ਤ ਕੀਤਾ ਜਾ
ਰਿਹਾ ਹੈ ਉਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਅਤੇ ਅਸੀਂ ਸਾਰੇ
ਨੌਜਵਾਨ ਜਾਣਨਾ ਚਾਹੁੰਦੇ ਹਾਂ ਕਿ ਸ ਮਾਨ ਦੀ ਐਹੋ ਜਿਹੀ ਕਿਹੜੀ ਮਜ਼ਬੂਰੀ ਹੈ ਜੋ
ਉਨ੍ਹਾਂ ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਥਾਂ ਥਾਂ ਭੰਡਿਆ ਜਾ ਰਿਹਾ
ਹੈ, ਜਿਸ ਕਰਕੇ ਨੌਜਵਾਨਾਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ, ਪਰ ਪੰਜਾਬ ਪੱਧਰ ਉੱਤੇ
ਹੋ ਰਹੇ ਤਿੱਖੇ ਵਿਰੋਧ ਤੋਂ ਬਾਅਦ ਵੀ ਸ ਮਾਨ ਨੇ ਅਜੇ ਤੱਕ ਆਪਣੇ ਕਹੇ ਬੋਲਾਂ ਨੂੰ
ਵਾਪਿਸ ਨਹੀਂ ਲਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਪੰਜਾਬ ਵਾਸੀਆਂ ਤੋਂ ਮੁਆਫ਼ੀ ਮੰਗੀ ਹੈ।
ਇਸ ਕਰਕੇ ਜੋ ਵਾਰ ਵਾਰ ਸ਼ਹੀਦ ਭਗਤ ਸਿੰਘ ਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਮਾੜੇ
ਸ਼ਬਦ ਬੋਲਕੇ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਸ਼ਹੀਦਾਂ ਦੇ ਸਨਮਾਨ ਨੂੰ ਢਾਹ ਲਾਈ ਜਾ
ਰਹੀ ਹੈ ਉਸ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਸਮੁੱਚੇ ਵਫ਼ਦ ਵੱਲੋਂ ਨਵਾਂਸ਼ਹਿਰ ਵਿਖੇ
ਪੁਲਿਸ ਕੰਪਲੇਂਟ ਕੀਤੀ ਗਈ ਹੈ। ਇਸ ਮੌਕੇ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਸ਼ੁਕਰਵਾਰ ਸਵੇਰੇ 10 ਵਜੇ ਖਟਕੜਕਲਾਂ ਵਿਖੇ ਜ਼ਿਲ੍ਹਾ ਸ਼ਹੀਦ ਭਗਤ
ਸਿੰਘ ਨਗਰ ਦੇ ਨੌਜਵਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਅਤੇ ਸ਼ਹੀਦਾਂ ਦੇ ਸਨਮਾਨ ਨੂੰ
ਬਰਕਰਾਰ ਰੱਖਣ ਲਈ ਇੱਕ ਸਾਂਝਾਂ ਇਕੱਠ ਰੱਖਿਆ ਗਿਆ ਹੈ ਅਤੇ ਉਸ ਇਕੱਠ ਵਿੱਚ ਅਗਲੀ
ਰਣਨੀਤੀ ਤਹਿ ਕੀਤੀ ਜਾਵੇਗੀ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਵੱਲੋਂ ਸਾਰੇ ਨੌਜਵਾਨਾਂ,
ਬਜ਼ੁਰਗਾਂ ਅਤੇ ਬੱਚਿਆਂ ਨੂੰ ਬੇਨਤੀ ਕਰਦਿਆਂ ਹੋਇਆਂ ਕਿਹਾ ਕਿ ਜਿਹੜਾ ਵੀ ਵਿਅਕਤੀ
ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਰੌਲ ਮਾਡਲ, ਆਪਣਾ ਆਦਰਸ਼ ਅਤੇ ਦੇਸ਼ ਦਾ ਸ਼ਹੀਦ
ਮੰਨਦਾ ਹੈ ਉਹ ਸ਼ੁਕਰਵਾਰ ਸਵੇਰੇ 10 ਵਜੇ ਖਟਕੜਕਲਾਂ ਜ਼ਰੂਰ ਪਹੁੰਚੇ ਅਤੇ ਸ਼ਹੀਦਾਂ
ਨੂੰ ਸਿਜਦਾ ਕਰੋ। ਸ਼ਹੀਦ ਭਗਤ ਸਿੰਘ ਸਾਡਾ ਮਾਣ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ
ਸਾਡਾ ਸਭਦਾ ਪਹਿਲਾਂ ਫਰਜ਼ ਬਣਦਾ ਹੈ। ਇਸ ਮੌਕੇ ਅਮਰਜੀਤ ਸਿੰਘ ਕਰਨਾਣਾ,ਮਨਦੀਪ ਸਿੰਘ
ਅਟਵਾਲ, ਸੁਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਰਕਾਸਣ, ਸ਼ਮਿੰਦਰ ਪੁਰੇਵਾਲ, ਐਡਵੋਕੇਟ
ਸੁਰੇਸ਼ ਕਟਾਰੀਆਂ, ਐਡਵੋਕੇਟ ਭਗਵਾਨ ਦਾਸ, ਮਾਸਟਰ ਸੁਰਜੀਤ ਸਿੰਘ, ਦੀਪਾ ਪੱਲੀਆਂ,
ਰਕੇਸ਼ ਚੁੰਬਰ, ਜਸਵਿੰਦਰ ਸਿੰਘ ਨਵਾਂਸ਼ਹਿਰ, ਅਸ਼ੋਕ ਕੁਮਾਰ, ਸੁਨੀਲ ਕੁਮਾਰ, ਬਲਵੀਰ
ਸਿੰਘ, ਰਾਣਾ ਰੌੜੀ, ਸਤਨਾਮ ਸਿੰਘ, ਮਨਜਿੰਦਰ ਸਿੰਘ, ਦਵਿੰਦਰ ਸਿੰਘ,ਲੱਕੀ ਟੈਕਸੀ
ਯੂਨੀਅਨ, ਕੁਲਵਿੰਦਰ ਕਿੰਦਾ ਆਦਿ ਨੌਜਵਾਨ ਭਾਰੀ ਗਿਣਤੀ ਵਿੱਚ ਹਾਜ਼ਰ ਸਨ।