-ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਰਕੇ ਹੁੰਦੇ ਹਾਦਸੇ ਰੋਕਣ ਲਈ ਗਊਧੰਨ ਦੀ ਸੰਭਾਂਲ ਸਮੇਂ ਦੀ ਲੋੜ
-ਗਊਸ਼ਾਲਾਵਾਂ ਦੀ ਬਿਹਤਰ ਸਾਂਭ-ਸੰਭਾਲ ਲਈ ਸਭ ਲੋਕ ਸਹਿਯੋਗ ਦੇਣ-ਹਰਮੀਤ ਸਿੰਘ ਪਠਾਣਮਾਜਰਾ
-ਜੌੜਾਮਾਜਰਾ ਤੇ ਪਠਾਣਮਾਜਰਾ ਨੇ ਚੌਰਾ ਵਿਖੇ ਸ੍ਰੀ ਗੁਰੂ ਚਰਨ ਸਮਰਿਤੀ ਗੋਪਾਲ ਗਊ ਸਦਨ ਦੇ ਨਵੇਂ ਪ੍ਰਬੰਧਕੀ ਬਲਾਕ ਦਾ ਨੀਂਹ ਪੱਥਰ ਰੱਖਿਆ
ਪਟਿਆਲਾ, 16 ਜੁਲਾਈ: ''ਬੇਜ਼ੁਬਾਨਾਂ ਦਾ ਦਰਦ ਸਮਝਕੇ ਪਸ਼ੂਆਂ ਦੀ ਸੇਵਾ ਕਰਨਾ ਬਹੁਤ ਹੀ ਪਰਉਪਕਾਰ ਦਾ ਕਾਰਜ ਹੈ।'' ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੜਕਾਂ 'ਤੇ ਘੁੰਮਦੇ ਬੇਸਹਾਰਾ ਗਊਧੰਨ ਦੀ ਬਿਹਤਰ ਸਾਂਭ-ਸੰਭਾਲ ਕਰਕੇ ਗਊਧੰਨ ਨੂੰ ਬਚਾਉਣਾ ਸਮੇਂ ਦੀ ਲੋੜ ਹੈ ਤਾਂ ਕਿ ਸੜਕਾਂ 'ਤੇ ਇਨ੍ਹਾਂ ਕਰਕੇ ਸੜਕਾਂ 'ਤੇ ਹੁੰਦੇ ਹਾਦਸੇ ਰੋਕੇ ਜਾ ਸਕਣ।
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅੱਜ ਅਰਾਈ ਮਾਜਰਾ ਰੋਡ ਚੌਰਾ ਵਿਖੇ ਸ੍ਰੀ ਗੁਰੂ ਚਰਨ ਸਮਰਿਤੀ ਗੋਪਾਲ ਗਊ ਸਦਨ ਗਊਸ਼ਾਲਾ ਦੇ ਪ੍ਰਬੰਧਕੀ ਬਲਾਕ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ। ਇਸ ਮੌਕੇ ਸ. ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਸੂਬੇ ਦੀਆਂ ਸੜਕਾਂ ਨੂੰ ਵੀ ਹਾਦਸਾ ਰਹਿਤ ਬਣਾਉਣ ਦੇ ਯਤਨ ਜਾਰੀ ਹਨ।
ਸ. ਜੌੜਾਮਾਜਰਾ ਨੇ ਕਿਹਾ ਕਿ ਗਊਸ਼ਾਲਾਵਾਂ 'ਚ ਗੋਹੇ ਤੋਂ ਲੱਕੜ ਤੇ ਹੋਰ ਉਪਯੋਗੀ ਵਸਤਾਂ ਬਣਾਉਣ ਵਾਲੀਆਂ ਮਸ਼ੀਨਾਂ ਲਗਾ ਕੇ ਆਮਦਨ ਪੈਦਾ ਕਰਨ ਲਈ ਪੰਜਾਬ ਸਰਕਾਰ ਪੂਰਨ ਸਹਿਯੋਗ ਦੇਵੇਗੀ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਗਊਸ਼ਾਲਾਵਾਂ 'ਚ ਗਊਧੰਨ ਦੀ ਸਾਂਭ-ਸੰਭਾਂਲ ਲਈ ਸਾਰੇ ਲੋਕਾਂ ਨੂੰ ਰਲਮਿਕੇ ਹੰਭਲਾ ਮਾਰਨ ਦੀ ਅਪੀਲ ਕੀਤੀ ਪਠਾਣਮਾਜਰਾ ਨੇ ਚੌਰਾ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮਹੰਤ ਸਾਧੂ ਰਾਮ ਨੇ ਢਾਈ ਏਕੜ ਜਮੀਨ ਇਸ ਗਊਸ਼ਾਲਾ ਲਈ ਦਾਨ ਦਿੱਤੀ ਹੈ ਜਦਕਿ ਸੁੰਦਰ ਲਾਲ ਨੇ ਹਾਲ ਦੀ ਉਸਾਰੀ ਤੇ ਫ਼ਕੀਰ ਚੰਦ ਨੇ ਸ਼ੈਡ ਦੀ ਉਸਾਰੀ ਕਰਵਾਈ ਹੈ।
ਚੌਰਾ ਗਊ ਸਦਨ ਦੇ ਕਾਰਜਕਾਰੀ ਮੈਂਬਰ ਡਾ. ਅਨਿਲ ਗਰਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਮੇਸ਼ਾ ਹੀ ਇਸ ਗਊ ਸਦਨ ਦੀ ਭਲਾਈ ਲਈ ਯਤਨਸ਼ੀਲ ਰਹੇ ਹਨ। ਜਦਕਿ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਦੇ ਯਤਨਾਂ ਨਾਲ ਇਸ ਗਊ ਸਦਨ ਵਿਖੇ ਬਾਇਓ ਗੈਸ ਬਾਟਲਿੰਗ ਪਲਾਂਟ ਅਤੇ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਰਨੈਲ ਸਿੰਘ ਮੰਨੂ ਨੇ ਗਊਧੰਨ ਦੀ ਭਲਾਈ ਲਈ ਇੱਕਜੁਟ ਹੋਕੇ ਹੰਭਲਾ ਮਾਰਨ 'ਤੇ ਜੋਰ ਦਿੱਤਾ। ਇਸ ਮੌਕੇ ਗਊ ਸਦਨ ਨੇ ਗਊਸ਼ਾਲਾ ਨੂੰ ਆਉਂਦੀ ਸੜਕ ਬਣਾਉਣ ਲਈ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਇੱਕ ਮੰਗ ਪੱਤਰ ਦਿੱਤਾ।
ਸਮਾਰੋਹ 'ਚ ਸ੍ਰੀ ਗੁਰੂ ਚਰਨ ਸਮਰਿਤੀ ਗੋਪਾਲ ਗਊ ਸਦਨ ਦੇ ਪ੍ਰਧਾਨ ਨਰੇਸ਼ ਕੁਮਾਰ, ਜਨਰਲ ਸਕੱਤਰ ਇੰਜ. ਐਸ.ਐਨ. ਬਾਂਸਲ, ਵਿੱਤ ਸਕੱਤਰ ਅਸ਼ਵਨੀ ਗਰਗ, ਮੀਤ ਪ੍ਰਧਾਨ ਸੁਭਾਸ਼ ਗੁਪਤਾ, ਸੰਯੁਕਤ ਸਕੱਤਰ ਸੰਜੀਵ ਗੁਪਤਾ, ਐਡਵੋਕੇਟ ਐਸ.ਐਮ. ਗੋਇਲ , ਮਦਨ ਲਾਲ ਅਰੋੜਾ, ਮੁਲਖ ਰਾਜ ਗੁਪਤਾ ਸਮੇਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਗੱਜਣ ਸਿੰਘ, ਦਲਜੀਤ ਸਿੰਘ ਦਾਨੀਪੁਰ, ਜਸਬੀਰ ਗਾਂਧੀ, ਪੂਰਨ ਸਿੰਘ, ਹਰੀ ਚੰਦ, ਅਮਰਜੀਤ ਭਾਟੀਆ, ਲਾਲ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਗਲਾ, ਹਰਿੰਦਰ ਭਾਟੀਆ, ਮੋਹਿਤ ਕੁਮਾਰ, ਪੀ.ਡੀ. ਸਿੰਗਲਾ, ਡਾ. ਹਰਿੰਦਰ ਕੌਰ ਸਮੇਤ ਹੋਰ ਪਤਵੰਤੇ ਮੌਜੂਦ ਵੀ ਮੌਜੂਦ ਸਨ।