ਯੰਗ ਖ਼ਾਲਸਾ ਫਾਊਂਡੇਸ਼ਨ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਪੌਦਿਆ ਦਾ ਲੰਗਰ ਲਗਾਇਆ

ਪਟਿਆਲਾ, 23 ਜੁਲਾਈ : ਯੰਗ ਖ਼ਾਲਸਾ ਫਾਊਂਡੇਸ਼ਨ ਵਲੋਂ ਵਾਤਾਵਰਣ ਸੰਭਾਲ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਪੌਦਿਆ ਦਾ ਲੰਗਰ ਲਗਾਇਆ ਗਿਆ। ਇਸ  ਦੌਰਾਨ 1000 ਦੇ ਲੱਗਭਗ ਪੌਦੇ ਪ੍ਰਸ਼ਾਦ ਦੇ ਰੂਪ ਵਿੱਚ ਸੰਗਤਾਂ ਵਿੱਚ ਵੰਡੇ ਗਏ। ਜਿੱਥੇ ਸੰਗਤਾਂ ਦਾ ਰੁਝਾਨ ਲਗਾਤਾਰ ਵਾਤਾਵਰਣ ਸੰਭਾਲ ਵੱਲ ਵੱਧ ਰਿਹਾ ਹੈ ਉੱਥੇ ਹੀ ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ ਨੇ ਦਸਿਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਕਾਰਜ ਯੰਗ ਖ਼ਾਲਸਾ ਫਾਊਂਡੇਸ਼ਨ ਵਲੋਂ  ਲੈ ਕੇ ਆਏਗੀ, ਜਿਸ ਵਿੱਚ ਪਾਣੀ ਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਬੱਚਿਆ ਦੀ ਪੜ੍ਹਾਈ ਅਤੇ ਸਿਹਤ ਸੰਭਾਲ ਲਈ ਯੰਗ ਖ਼ਾਲਸਾ ਮੈਰਾਥਨ ਵਰਗੇ ਉਪਰਾਲੇ ਕੀਤੇ ਜਾ ਰਹੇ ਹਨ।
              ਉਹਨਾਂ  ਨੇ ਦਸਿਆ ਜੋ ਯੰਗ ਖ਼ਾਲਸਾ ਮੇਰਥਨ ਮਿਤੀ 2 ਅਕਤੂਬਰ ਨੂੰ ਹੋਣ ਜਾ ਰਹੀ ਹੈ ਉਸਦੀ ਰਜਿਸਟ੍ਰੇਸ਼ਨ ਮਿਤੀ 29 ਸਿਤੰਬਰ 2022 ਨੂੰ ਸ਼ੁਰੂ ਕੀਤੀ ਜਾਏਗੀ। ਇਸ ਮੌਕੇ ਗੁਰਦਆਰਾ ਮੋਤੀ ਬਾਗ ਸਾਹਿਬ ਦੇ ਮੈਨੇਜਰ ਇੰਦਰਜੀਤ ਸਿੰਘ, ਬਾਬਾ ਇਦੰਰ ਸਿੰਘ ਕਾਰ ਸੇਵਾ ਵਾਲੇ, ਪਰਮਿੰਦਰਬੀਰ ਸਿੰਘ, ਸਮਾਰਟੀ ਜਸਲੀਨ ਸਿੰਘ, ਸਿਮਰਨ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸੇਠੀ, ਪਰਮਵੀਰ ਸਿੰਘ, ਗੁਰਮੀਤ ਸਿੰਘ ਸਡਾਣਾ, ਗੁਰਿੰਦਰ ਸਿੰਘ, ਬੰਟੀ ਗੋਇਲ, ਪਰਮਜੋਤ ਸਿੰਘ, ਹਰਜੋਤ ਸਿੰਘ ਹਾਂਡਾ, ਮਨਿੰਦਰ ਸਿੰਘ. ਰਮਨਦੀਪ ਸਿੰਘ ਤੇ ਤਰਨਵੀਰ ਸਿੰਘ ਵੀ ਹਾਜਿਰ ਰਹੇ।