ਸਰਕਾਰੀ ਆਈ.ਟੀ.ਆਈ. ਨਵਾਂਸ਼ਹਿਰ ਵਿੱਖੇ ਲਗਾਇਆ ਗਿਆ ਅਪਰੈਂਟਸਸ਼ਿਪ ਮੇਲਾ

ਨਵਾਂਸ਼ਹਿਰ, 12 ਜੁਲਾਈ : - ਆਈ.ਟੀ.ਆਈ (ਲੜਕੇ) ਨਵਾਂਸ਼ਹਿਰ ਵਿਖੇ ਪ੍ਰਧਾਨ ਮੰਤਰੀ ਨੈਸ਼ਨਲ ਅਪਰੈਂਟਸਸ਼ਿਪ ਮੇਲਾ ਸਕੀਮ ਅਧੀਨ ਅਪਰੈਂਟਸਸ਼ਿਪ ਮੇਲਾ ਲਗਾਇਆ ਗਿਆ। ਇਹ ਮੇਲਾ ਆਈ.ਟੀ.ਆਈ ਪਾਸ ਕਰ ਚੁੱਕੇ ਸਿਖਿਆਰਥੀਆਂ ਲਈ ਲਗਾਇਆ ਗਿਆ। ਮੇਲੇ ਵਿੱਚ 60 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਸਿਖਿਆਰਥੀਆਂ ਨੂੰ ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਅਪਰੈਂਟਸਸ਼ਿਪ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਪਿ੍ਰੰਸੀਪਲ ਆਈ.ਟੀ.ਆਈ. ਰੁਪਿੰਦਰ ਸਿੰਘ ਵੱਲੋਂ ਵੀ ਸਿਖਿਆਰਥੀਆਂ ਨੂੰ ਅਪਰੈਂਟਸਸ਼ਿਪ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇੰਸਟਰਕਟਰ ਆਈ.ਟੀ.ਆਈ. ਉਂਕਾਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਸਕੀਮ ਅਧੀਨ ਲਾਭ ਲੈਣ ਲਈ ਪੋਰਟਲ 'ਤੇ ਰਜਿਸਟਰ ਹੋਣ ਬਾਰੇ ਜਾਣਕਾਰੀ ਦਿੱਤੀ ਗਈ। ਰਾਕੇਸ਼ ਗੋਸਵਾਮੀ ਏ.ਟੀ.ਆਈ. ਲੁਧਿਆਣਾ ਵੀ ਵਿਸ਼ੇਸ਼ ਤੌਰ 'ਤੇ ਸਿਖਿਆਰਥੀਆਂ ਦੇ ਮਾਰਗਦਰਸ਼ਨ ਲਈ ਪੁੱਜੇ। ਇਸ ਤੋਂ ਇਲਾਵਾ ਅੰਮਿ੍ਰਤਪਾਲ ਸਿੰਘ ਪੰਜਾਬ ਰੋਡਵੇਜ ਨਵਾਂਸ਼ਹਿਰ, ਅਰੁਨ ਕੁਮਾਰ ਸ਼ੂਗਰ ਮਿਲ ਨਵਾਂਸ਼ਹਿਰ ਵੱਲੋਂ ਵੀ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।  ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਜ਼ਿਲ੍ਹਾ ਪੱਧਰੀ ਸਟਾਫ ਰਾਜ ਕੁਮਾਰ, ਮਿਸ. ਜਿੰਨੀ ਸੰਧੂ ਅਤੇ ਸਰਕਾਰੀ ਆਈ.ਟੀ.ਆਈ. ਦਾ ਸਟਾਫ ਮੌਜੂਦ ਸੀ, ਜਿਨ੍ਹਾਂ ਵੱਲੋਂ ਪੰਜਾਬ ਹੁਨਰ ਵਿਕਾਸ ਅਧੀਨ ਚੱਲ ਰਹੇ ਕੋਰਸਾਂ ਅਤੇ ਅਪਰੈਂਟਸਸ਼ਿਪ ਸਬੰਧੀ ਜਾਣਕਾਰੀ ਦਿੱਤੀ ਗਈ।