ਬਿਜ਼ਨੈਸ ਪ੍ਰੋਸੈਸ ਆਊਟਸੋਰਸ ਖੇਤਰ ਬਵਿੱਚ ਰੋਜ਼ਗਾਰ ਦੇ ਚਾਹਵਾਨ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋੋ ਵਿਖੇ ਪੁੱਜਣ

ਨਵਾਂਸ਼ਹਿਰ, 28 ਜੁਲਾਈ : ਪੰਜਾਬ ਸਰਕਾਰ ਵੱਲੋਂ ਬੀ.ਪੀ.ਓ. (ਬਿਜ਼ਨੈਸ ਪ੍ਰੋਸੈਸ ਆਊਟਸੋਰਸ) ਖੇਤਰ ਵਿੱਚ ਬੇਰੋਜ਼ਗਾਰ ਨੌਜਵਾਨਾਂ ਦੀ ਭਰਤੀ ਸਬੰਧੀ 10 ਦਿਨਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਚਾਹਵਾਨ ਉਮੀਦਵਾਰਾਂ ਵੱਲੋਂ ਬਿਊਰੋ ਦੇ ਲਿੰਕ 'ਤੇ ਅਪਲਾਈ ਕਰਕੇ  ਬੀ ਪੀ ਓ ਖੇਤਰ ਵਿੱਚ ਕੰਮ ਕਰਨ ਦੀ ਸਹਿਮਤੀ ਦਿੱਤੀ ਗਈ ਹੈ, ਉਨ੍ਹਾਂ ਉਮੀਦਵਾਰਾਂ ਦੀ ਵਿਭਾਗ ਵੱਲੋਂ ਬਿਊਰੋ ਵਿੱਚ 10 ਦਿਨਾਂ ਦੀ ਸਾਫ਼ਟ ਸਕਿੱਲ ਦੀ ਟ੍ਰੇਨਿੰਗ ਇੱਕ ਅਗਸਤ ਤੋਂ ਸ਼ੁਰੂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਕਮਿਊਨਿਕੇਸ਼ਨ ਸਕਿੱਲਜ਼, ਗ੍ਰਾਹਕਾਂ ਨਾਲ ਡੀਲਿੰਗ, ਇੰਗਲਿਸ਼, ਕੰਪਿਊਟਰ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਉਪਰੰਤ 16 ਅਗਸਤ ਤੋਂ ਉਮੀਦਵਾਰਾਂ ਦੀ ਪਲੇਸਮੈਂਟ ਸਬੰਧੀ ਕਾਰਵਾਈ ਅਰੰਭੀ ਜਾਵੇਗੀ। ਬੀ ਪੀ ਓ ਖੇਤਰ ਵਿੱਚ ਕੰਮ ਦਾ ਸਥਾਨ ਮੋਹਾਲੀ ਹੋਵੇਗਾ ਅਤੇ ਚੁਣੇ ਗਏ ਉਮੀਦਵਾਰਾਂ ਨੂੰ 10,000 ਤੋਂ 35,000 ਰੁਪਏ ਤੱਕ ਦਾ ਪੈਕੇਜ ਉਨ੍ਹਾਂ ਦੀ ਯੋਗਤਾ ਦੇ ਅਧਾਰ 'ਤੇ ਦਿੱਤਾ ਜਾਵੇਗਾ।  ਜ਼ਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਜਿਹੜੇ 12ਵੀਂ ਜਾਂ ਵੱਧ ਯੋਗਤਾ ਵਾਲੇ ਉਮੀਦਵਾਰ ਬੀ.ਪੀ.ਓ. ਖੇਤਰ ਵਿੱਚ ਨੌਕਰੀ ਦੇ ਚਾਹਵਾਨ ਹਨ, ਉਹ  29 ਜੁਲਾਈ (ਸ਼ੁੱਕਰਵਾਰ) ਨੂੰ ਬਿਊਰੋ ਦੇ ਦਫ਼ਤਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਆਪਣੇ ਦਸਤਾਵੇਜ਼ ਲੈ ਕੇ ਨਿੱਜੀ ਤੌਰ 'ਤੇ ਮਿਲ ਸਕਦੇ ਹਨ। ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪ ਲਾਈਨ ਨੰ: 88727-59915 'ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।