ਵੱਖ-ਵੱਖ ਸਪਾਂਸਰਡ ਯੋਜਨਾਵਾਂ ਅਧੀਨ ਕਰਜ਼ੇ ਜਾਰੀ ਕਰਨ ਅਤੇ ਸਵੈ-ਰੋਜ਼ਗਾਰ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਆਖਿਆ
ਨਵਾਂਸ਼ਹਿਰ, 21 ਜੁਲਾਈ:- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ ਦੇ ਬੈਂਕਾਂ ਨਾਲ ਮੀਟਿੰਗ ਕਰਕੇ ਸੀ ਡੀ ਰੇਸ਼ੋ ਨੂੰ ਵਧਾਉਣ ਲਈ ਯਤਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਨ ਆਰ ਆਈ ਵਸੋਂ ਦੀ ਬਹੁਤਾਤ ਵਾਲਾ ਹੋਣ ਕਾਰਨ ਭਾਵੇਂ ਸੀ ਡੀ ਰੇਸ਼ੋ ਨੂੰ ਵਧਾਉਣਾ ਇੱਕ ਚਣੌਤੀ ਪੂਰਣ ਕਾਰਜ ਹੈ ਪਰ ਬੈਂਕਾਂ ਨੂੰ ਵੱਖ-ਵੱਖ ਸਪਾਂਸਰਡ ਯੋਜਨਾਵਾਂ ਅਧੀਨ ਸਵੈ-ਰੋਜ਼ਗਾਰ ਸਕੀਮਾਂ ਤਹਿਤ ਲੋਕਾਂ ਨੂੰ ਰਿਣ ਜਾਰੀ ਕੀਤੇ ਜਾ ਸਕਦੇ ਹਨ।
ਉਨ੍ਹਾਂ ਨੇ ਬੈਂਕਾਂ ਨੂੰ ਐਮ ਐਸ ਐਮ ਈ (ਦਰਮਿਆਨੇ, ਲਘੂ ਤੇ ਸੂਖਮ ਉਦਯੋਗਾਂ), ਖੇਤੀ ਨਿਵੇਸ਼ ਉਧਾਰ ਯੋਜਨਾ, ਸਵੈ-ਸੇਵੀ ਗਰੁੱਪਾਂ ਅਤੇ ਜੁਆਇੰਟ ਲਾਇਬਿਲਿਟੀ ਗਰੁੱਪਾਂ ਨੂੰ ਕਰਜ਼ ਦੇੇ ਕੇ ਇਸ ਸੀ ਡੀ ਅਨੁਪਾਤ ਨੂੰ ਉੱਪਰ ਲਿਆਉਣ ਦੇ ਯਤਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪੀ ਐਮ ਸਵਾ ਨਿਧੀ ਯੋਜਨਾ ਜਿਸ ਵਿੱਚ ਕਮਜ਼ੋਰ ਵਰਗਾਂ ਅਤੇ ਸਟ੍ਰੀਟ ਵੈਂਡਰਾਂ ਨੂੰ 10 ਹਜ਼ਾਰ ਤੱਕ ਦਾ ਕਰਜ਼ਾ ਆਪਣੇ ਕੰਮ-ਕਾਰ ਕਰਨ ਲਈ ਦਿੱਤਾ ਜਾ ਸਕਦਾ ਹੈ, ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ।
ਡੀ ਸੀ ਰੰਧਾਵਾ ਨੇ ਕਿਹਾ ਕਿ ਵਿਦੇਸ਼ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕਰਜ਼ਾ ਦੇਣ ਤੋਂ ਇਲਾਵਾ ਬੈਂਕਿੰਗ ਸੈਕਟਰ ਜ਼ਿਲ੍ਹੇ ਵਿੱਚ ਸਰਵੇਖਣ ਕਰਕੇ ਅਜਿਹੇ ਵਪਾਰ ਤੇ ਕਾਰੋਬਾਰ ਲੱਭੇ, ਜਿਸ ਨੂੰ ਵਧਾਉਣ ਜਾਂ ਚਲਾਉਣ ਵਿੱਚ ਕਰਜ਼ਾ ਸਕੀਮਾਂ ਸਹਾਈ ਹੋ ਸਕਦੀਆਂ ਹਨ।
ਉਨ੍ਹਾਂ ਆਖਿਆ ਕਿ ਸੀ ਡੀ ਰੇਸ਼ੋ 'ਚ ਵਾਧਾ ਸਲਾਨਾ ਰਿਣ ਯੋਜਨਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਲਾਨਾ ੋਰਣ ਯੋਜਨਾ ਵਿੱਚ ਨਿਰਧਾਰਿਤ ਖੇਤਰਾਂ ਵਿੱਚ ਰਿਣ ਮੁਹੱਈਆ ਕਰਵਾ ਕੇ ਅਸੀਂ ਆਪਣੇ ਜ਼ਿਲ੍ਹੇ ਦੀ ਸੀ ਡੀ ਰੇਸ਼ੋ ਨੂੰ ਵਧਾਉਣ 'ਚ ਕਾਮਯਾਬ ਹੋ ਸਕਦੇ ਹਾਂ। ਉਨ੍ਹਾਂ ਕਿਹਾ ਕਿ ਐਨ ਆਰ ਆਈ ਜ਼ਿਲ੍ਹਾ ਹੋਣ ਕਾਰਨ ਸਾਡੇ ਕੋਲ 'ਡਿਪਾਜ਼ਿਟ' ਭਾਵੇਂ ਜ਼ਿਆਦਾ ਆ ਰਹੇ ਹਨ ਪਰੰਤੂ ਸਾਨੂੰ ਨਗਦੀ ਜਮ੍ਹਾਂ ਦੇ ਉਧਾਰ ਨਾਲ ਅਨੁਪਾਤ 'ਚ ਸੰਤੁਲਨ ਕਾਇਮ ਕਰਨਾ ਪਵੇਗਾ। ਉਨ੍ਹਾਂ ਨੇ ਕੁੱਝ ਬੈਂਕਾਂ ਦੀ ਸੀ ਡੀ ਰੇਸ਼ੋ ਸੰਤੋਖਜਨਕ ਹੋਣ 'ਤੇ ਅਜਿਹੇ ਬੈਂਕਾਂ ਦੀ ਕਾਰਜ ਪ੍ਰਣਾਲੀ ਨੂੰ ਬਾਕੀਆਂ ਨਾਲ ਵੀ ਸਾਂਝਾ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਨੇ ਲੀਡ ਬੈਂਕ ਨੂੰ ਆਮ ਲੋਕਾਂ ਨੂੰ ਵਿੱਤੀ ਸਲਾਹ ਮਸ਼ਵਰਾ ਦੇਣ ਲਈ ਜ਼ਿਲ੍ਹੇ ਵਿੱਚ ਨਿਯਤ ਪੰਜ ਵਿੱਤੀ ਸਾਖਰਤਾ ਕੇਂਦਰ (ਫਾਇਨਾਂਸ਼ਲ ਲਿਟਰੇਸੀ ਸੈਂਟਰ) 'ਚੋਂ ਖਾਲੀ ਪਏ ਚਾਰ ਕੇਂਦਰਾਂ 'ਤੇ ਵੀ ਜਲਦ ਨਿਯੁੱਕਤੀ ਕਰਨ ਲਈ ਆਖਿਆ।
ਮੀਟਿੰਗ ਵਿੱਚ ਚੀਫ਼ ਲੀਡ ਡਿਸਟਿ੍ਰਕਟ ਮੈਨੇਜਰ ਹਰਮੇਸ਼ ਲਾਲ ਸਹਿਜਲ, ਨਾਬਾਰਡ ਦੇ ਡੀ ਡੀ ਐਮ ਸੰਜੀਵ ਕੁਮਾਰ ਅਤੇ ਆਰ ਬੀ ਆਈ ਦੇ ਐਲ ਡੀ ਓ ਸੰਜੀਵ ਸਿੰਘ ਤੇ ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧ ਮੌਜੂਦ ਸਨ।