ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਮਿ੍ਰਤਕਾਂ ਦੇ ਵਾਰਸਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ

ਹੁਣ ਤੱਕ 440 ਅਰਜ਼ੀਆਂ ਪ੍ਰਾਪਤ ਹੋਈਆਂ
ਨਵਾਂਸ਼ਹਿਰ, 7 ਜੁਲਾਈ  :  ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਕਾਰਨ ਫੌਤ ਹੋਏ ਵਿਅਕਤੀਆਂ ਦੇ ਵਾਰਸਾਂ ਨੂੰ ਅਪੀਲ ਕੀਤੀ ਹੈ ਜਿਹੜੇ ਪਰਿਵਾਰਾਂ/ਵਾਰਸਾਂ ਨੇ ਹਾਲੇ ਤੱਕ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਲਈ ਬਿਨੇ ਪੱਤਰ ਨਹੀਂ ਦਿੱਤਾ, ਉਹ ਆਪਣੇ ਇਲਾਕੇ ਨਾਲ ਸਬੰਧਤ ਐਸ.ਡੀ.ਐਮਜ਼ ਨੂੰ ਦਰਖਾਸਤ ਦੇਣ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕੋਵਿਡ ਦੀ ਵਜ੍ਹਾ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਨੇ ਹਾਲੇ ਤੱਕ ਐਕਸ-ਗ੍ਰੇਸ਼ੀਆ ਪਣੀਆਂ ਅਰਜ਼ੀਆਂ ਨੇੜਲੇ ਐਸ ਡੀ ਐਮ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਅੱਗੇ ਦੱਸਿਆ ਕਿ ਦਾਅਵੇਦਾਰ ਨੂੰ ਮੌਤ ਦੇ ਕਾਰਨ ਨੂੰ ਪ੍ਰਮਾਣਿਤ ਕਰਨ ਵਾਲਾ ਮੌਤ ਸਰਟੀਫਿਕੇਟ, ਦਾਅਵੇਦਾਰ ਦੀ ਪਛਾਣ ਦਾ ਸਬੂਤ, ਮਿ੍ਰਤਕ ਅਤੇ ਦਾਅਵੇਦਾਰ ਵਿਚਕਾਰ ਸਬੰਧਾਂ ਦੇ ਸਬੂਤ ਸਮੇਤ ਵਿਸ਼ੇਸ਼ ਦਸਤਾਵੇਜ਼ਾਂ ਦੇ ਨਾਲ ਇੱਕ ਫਾਰਮ ਰਾਹੀਂ ਆਪਣੀ ਅਰਜ਼ੀ ਸਬੰਧਤ ਐਸ.ਡੀ.ਐਮ ਨੂੰ ਜਮ੍ਹਾਂ ਕਰਾਉਣੀ ਪਵੇਗੀ।  ਕੋਵਿਡ-19 ਲਈ ਸਕਾਰਾਤਮਕ (ਪਾਜਿਿਟਵ) ਟੈਸਟ ਕੀਤੇ ਜਾਣ ਦੀ ਪ੍ਰਮਾਣਿਤ ਲੈਬਾਰਟਰੀ ਰਿਪੋਰਟ (ਅਸਲ ਜਾਂ ਪ੍ਰਮਾਣਿਤ ਕਾਪੀ ਵਿੱਚ), ਹਸਪਤਾਲ ਜਿੱਥੇ ਮੌਤ ਹੋਈ, ਦੁਆਰਾ ਮੌਤ ਦਾ ਸਾਰ ਸੰਖੇਪ (ਹਸਪਤਾਲ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ), ਮੌਤ ਦਾ ਅਸਲ ਸਰਟੀਫਿਕੇਟ ਅਤੇ ਕਾਨੂੰਨੀ ਵਾਰਸਾਂ ਦਾ ਸਰਟੀਫਿਕੇਟ ਆਦਿ ਬਿਨੇ ਪੱਤਰ ਨਾਲ ਲੋੜੀਂਦੇ ਹੋਣਗੇ।      

Virus-free. www.avast.com