2021 ਤੱਕ ਦੀਆਂ ਗ੍ਰਾਂਟਾਂ ਨਾਲ ਹੋ ਚੁੱਕੇ ਵਿਕਾਸ ਕੰਮਾਂ ਦੇ ਵਰਤੋਂ ਸਰਟੀਫ਼ਿਕੇਟ ਅਗਲੀ ਮੀਟਿੰਗ ਤੋਂ ਪਹਿਲਾਂ ਦੇਣ ਦੇ ਆਦੇਸ਼
ਲਿੰਕ ਸੜ੍ਹਕਾਂ 'ਤੇ 100-100 ਫੁੱਟ 'ਤੇ ਬੁਰਜੀਆਂ ਲਾਉਣਾ ਯਕੀਨੀ ਬਣਾਇਆ ਜਾਵੇ
ਨਵਾਂਸ਼ਹਿਰ, 27 ਜੁਲਾਈ - ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਵਿਕਾਸ ਕਾਰਜਾਂ 'ਚ ਵਰਤੀ ਜਾਂਦੀ ਸਮੱਗਰੀ ਦੀ ਗੁਣਵੱਤਾ ਅਤੇ ਮਿਆਰ ਨਾਲ ਕੋਈ ਸਮਝੌਤਾ ਨਾ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਡੀ ਸੀ ਰੰਧਾਵਾ ਨੇ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਕਾਰਜਾਂ ਨਾਲ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ 2021 ਤੱਕ ਮਿਲੀਆਂ ਗ੍ਰਾਂਟਾਂ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਅਗਲੀ ਵਿਕਾਸ ਮੀਟਿੰਗ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ। ਉੁਨ੍ਹਾਂ ਕਿਹਾ ਕਿ ਵਰਤੋਂ ਸਰਟੀਫ਼ਿਕੇਟ ਸਮੇਂ ਸਿਰ ਜਮ੍ਹਾਂ ਨਾ ਕਰਵਾਏ ਜਾਣ ਨੂੰ ਸਬੰਧਤ ਵਿਭਾਗ/ਅਧਿਕਾਰੀ ਦੀ ਨਿੱਜੀ ਜ਼ਿੰਮੇਂਵਾਰੀ ਦੇ ਤੌਰ 'ਤੇ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸ਼ਹਿਰਾਂ ਅਤੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ 'ਚ ਗੁਣਵੱਤਾ ਤੇ ਮਿਆਰ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਡੀ ਮੁਢਲੀ ਜ਼ਿੰਮੇਂਵਾਰੀ ਹੈ ਕਿ ਅਸੀਂ ਸਰਕਾਰ ਦੇ ਪੈਸੇ ਨਾਲ ਹੋਣ ਵਾਲੇ ਕੰਮ ਦਾ ਇੱਕ-ਇੱਕ ਰੁਪਈਆ ਸਹੀ ਢੰਗ ਨਾਲ ਲੱਗਣਾ ਯਕੀਨੀ ਬਣਾਈਏ।
ਡਿਪਟੀ ਕਮਿਸ਼ਨਰ ਨੇ ਬਰਸਾਤ ਦੇ ਦਿਨਾਂ ਵਿੱਚ ਦਰਿਆ ਦੇ ਧੁੁੱਸੀ ਬੰਨ੍ਹ ਦੇ ਨਾਲ-ਨਾਲ ਨਹਿਰਾਂ ਦੇ ਕੰਢਿਆਂ ਦੀ ਵੀ ਨਿਗਰਾਨੀ ਰੱਖਣ ਲਈ ਕਿਹਾ। ਉਨ੍ਹਾਂ ਨੇ ਇਸ ਦੇ ਨਾਲ ਹੀ ਨਹਿਰਾਂ ਦੇ ਕੰਢਿਆਂ 'ਤੇ ਬੁਰਜੀਆਂ ਲਾਉਣ ਲਈ ਵੀ ਕਿਹਾ। ਮੰਡੀ ਬੋਰਡ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਬਣਾਈਆਂ ਗਈਆਂ ਲਿੰਕ ਸੜ੍ਹਕਾਂ 'ਤੇ 100-100 ਫੁੱਟ ਬਾਅਦ ਬੁਰਜੀਆਂ ਲਾਉਣ ਦੀ ਹਦਾਇਤ ਕਰਦਿਆਂ, ਉਨ੍ਹਾਂ ਨੇ ਇਨ੍ਹਾਂ ਸੜ੍ਹਕਾਂ ਦੇ ਬਰਮ ਵੀ ਪੂਰੇ ਕਰਵਾਉਣ ਲਈ ਕਿਹਾ।
ਡੀ ਸੀ ਐਨ ਪੀ ਐਸ ਰੰਧਾਵਾ ਨੇ ਪਿੰਡਾਂ ਵਿੱਚ ਖਰਚ ਕੀਤੀਆਂ ਜਾਣ ਵਾਲੀਆਂ ਗਰਾਂਟਾਂ 'ਚ ਛੱਪੜਾਂ ਦੀ ਸਫ਼ਾਈ ਨੂੰ ਤਰਜੀਹ ਦੇਣ, ਸੂਰਜੀ ਉਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਲਾਉਣ ਦੇ ਕੰਮ ਵੀ ਸ਼ਾਮਿਲ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਰੋਜ਼ਗਾਰ ਗਾਰੰਟੀ ਐਕਟ ਤਹਿਤ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦਾ ਮੁਲਾਂਕਣ ਕਰਦਿਆਂ ਪਿੱਛੇ ਚੱਲ ਰਹੇ ਬਲਾਕਾਂ ਦੇ ਬੀ ਡੀ ਪੀ ਓਜ਼ ਨੂੰ ਇਨ੍ਹਾਂ 'ਚ ਤੇਜ਼ੀ ਲਿਆਉਣ ਲਈ ਕਿਹਾ। ਉੁਨ੍ਹਾਂ ਕਿਹਾ ਕਿ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਨੂੰ ਸਰਕਾਰ ਅਤੇ ਜ਼ਿਲ੍ਹੇ ਵੱਲੋਂ ਮਿੱਥੇ ਖਰਚੇ ਦੇ ਟੀਚੇ ਮੁਤਾਬਕ ਪੂਰਾ ਕੀਤਾ ਜਾਵੇ।
ਸ੍ਰੀ ਰੰਧਾਵਾ ਨੇ ਪਿੰਡਾਂ ਦੀਆਂ ਸਮੱਸਿਆਵਾਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪਹੁੰਚਾਉਣ ਕਾਰਨ ਲੋਕਾਂ ਨੂੰ ਆਉਂਦੀ ਮੁਸ਼ਕਿਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਅਤੇ ਪੰਚਾਇਤਾਂ ਨਾਲ ਦਰਪੇਸ਼ ਸਮੱਸਿਆਵਾਂ ਦਾ ਹੱਲ ਬਲਾਕ ਪੱਧਰ 'ਤੇ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਛੋਟੇ-ਛੋਟੇ ਮਾਮਲੇ ਲੈ ਕੇ ਜ਼ਿਲ੍ਹਾ ਹੈਡਕੁਆਰਟਰ 'ਤੇ ਨਾ ਆਉਣਾ ਪਵੇ।
ਮੀਟਿੰਗ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ 'ਚ ਪੀਣ ਵਾਲੇ ਪਾਣੀ ਦੇ ਪ੍ਰਾਜੈਕਟਾਂ ਦੇ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਨਿਪਟਾਉਣ ਲਈ ਕਿਹਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਲੀਨ ਸਿੱਧੂ, ਡੀ ਡੀ ਪੀ ਓ ਦਵਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਬਲਾਕ ਵਿਕਾਸ ਤੇੇ ਪੰਚਾਇਤ ਅਫ਼ਸਰ ਅਤੇ ਕਾਰਜ ਸਾਧਕ ਅਫ਼ਸਰ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ:
ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਮੁਲਾਂਕਣ ਕਰਦੇ ਹੋਏ।