ਬਿਜ਼ਨਸ ਪ੍ਰੋਸੈਸ ਆਊਟਸੋਰਸ ਵਿੱਚ ਰੋਜ਼ਗਾਰ ਦੇ ਚਾਹਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਨਵਾਂਸ਼ਹਿਰ, 13 ਜੁਲਾਈ : - ਪੰਜਾਬ ਸਰਕਾਰ ਵੱਲੋਂ ਬੀ.ਪੀ.ਓ. (ਬਿਜ਼ਨਸ ਪ੍ਰੌਸੈਸ ਆਊਟਸੋਰਸ) ਖੇਤਰ ਵਿੱਚ ਲਗਪਗ 1000 ਉਮੀਦਵਾਰ ਭਰਤੀ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਭਰਤੀ ਮੋਹਾਲੀ ਸਥਿਤ ਬੀ.ਪੀ.ਓ. ਖੇਤਰ ਵਿੱਚ ਕੀਤੀ ਜਾਵੇਗੀ। ਭਰਤੀ ਲਈ ਘੱਟੋ ਘੱਟ ਯੋਗਤਾ 12ਵੀਂ ਹੈ ਅਤੇ ਉਮੀਦਵਾਰ ਦੀ ਬੋਲਚਾਲ (ਕਮਿਊਨੀਕੇਸ਼ਨ ਸਕਿੱਲ) ਵਧੀਆ ਹੋਵੇ, ਕੰਪਿਊਟਰ ਦਾ ਮੂਲ ਗਿਆਨ ਹੋਣਾ ਚਾਹੀਦਾ ਹੈ। ਕੰਮ ਕਰਨ ਦਾ ਸਥਾਨ ਮੋਹਾਲੀ ਹੈ ਅਤੇ 10000 ਤੋਂ 35000 ਰੁਪਏ ਤੱਕ ਦਾ ਪੈਕੇਜ ਉਮੀਦਵਾਰ ਦੀ ਯੋਗਤਾ ਦੇ ਆਧਾਰ 'ਤੇ ਮਿਲਣ ਯੋਗ ਹੈ। ਬਿਊਰੋ ਵੱਲੋਂ 15 ਜੁਲਾਈ ਤੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਹੜੇ ਨੌਜਵਾਨ ਬੀ.ਪੀ.ਓ. ਖੇਤਰ ਵਿੱਚ ਨੌਕਰੀ ਦੇ ਚਾਹਵਾਨ ਹਨ ਉਹ ਨਿੱਜੀ ਤੌਰ ਤੇ ਆਪਣੇ ਸਰਟੀਫਿਕੇਟ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤੀਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਮਿਲ ਸਕਦੇ ਹਨ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪ ਲਾਈਨ ਨੰਬਰ 88727-59915 'ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।