ਨਵਾਂਸ਼ਹਿਰ 15 ਜੁਲਾਈ:- ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੂਬੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ ਫ਼ਲਦਾਰ ਤੇ ਫੁੱਲਦਾਰ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਸਸਸਸ ਲੰਗੜੋਆ ਵਿਖੇ ਪ੍ਰਿੰਸੀਪਲ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਤੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਵਲੋਂ ਪੌਦਾ ਲਗਾ ਕੇ ਕੀਤੀ ਗਈ ਬਾਗਵਾਨੀ ਵਿਭਾਗ ਵੱਲੋਂ ਵੱਖ ਵੱਖ ਸੰਸਥਾਵਾਂ ਨੂੰ ਬੂਟੇ ਮੁਹੱਈਆਂ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਅੰਬ,ਅਮਰੂਦ, ਨਿੰਬੂ ਜਾਮਣ, ਅਨਾਰ, ਅੰਜੀਰ, ਕਰੌਂਦੇ ਅਤੇ ਸੁਹੰਜਣਾ ਆਦਿ ਦੇ ਬੂਟੇ ਸ਼ਾਮਲ ਹਨ। ਪਿੰਡ ਦੇ ਸਰਪੰਚ ਤੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਸੰਸਥਾ ਦੀ ਗਰਾਂਊਂਡ ਵਿਚ ਪੌਦਾ ਲਗਾ ਕੇ ਬੱਚਿਆਂ ਨੂੰ ਇਹਨਾਂ ਦੀ ਗੁਣਵੱਤਾ ਬਾਰੇ ਅਤੇ ਪਾਲਣ ਪੋਸ਼ਣ ਲਈ ਜਾਗਰੂਕ ਕੀਤਾ ਗਿਆ। ਡਾਕਟਰ ਅਗਨੀਹੋਤਰੀ ਵਲੋਂ ਹਰ ਗੁਣਕਾਰੀ ਪੌਦੇ ਬਾਰੇ ਬੱਚਿਆਂ ਨਾਲ ਸਾਂਝ ਪਾਈ ਗਈ ਤੇ ਹਰ ਇਕ ਵਿਦਿਆਰਥੀ ਨੂੰ ਆਪਣੇ ਜਨਮ ਦਿਨ ਤੇ ਘੱਟੋ ਘੱਟ ਇਕ ਪੌਦਾ ਲਾਉਣ ਲਈ ਪ੍ਰੇਰਿਆ ਗਿਆ। ਇਸ ਮੌਕੇ ਤੇ ਪੰਚਾਇਤ ਮੈਂਬਰ ਸਤਪਾਲ,ਜੀ ਓ ਜੀ ਜਗਦੀਸ਼ ਰਾਏ, ਸਕੂਲ ਸਟਾਫ ਵਿਚੋਂ ਪਰਮਿੰਦਰ ਸਿੰਘ, ਸਰਬਜੀਤ ਸਿੰਘ, ਬਲਦੀਪ ਸਿੰਘ, ਸੁਮੀਤ ਸੋਢੀ,ਸਪਨਾ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ, ਮੀਨਾ ਰਾਣੀ, ਕੁਲਵਿੰਦਰ ਕੌਰ ਤੋਂ ਇਲਾਵਾ ਸਕੂਲ ਦੇ ਮਾਲੀ ਰਾਮ ਫੇਰ ਸ਼ਾਮਲ ਸਨ।