*ਨਰਸਿੰਗ ਕਾਲਜ ਢਾਹਾਂ ਕਲੇਰਾਂ ਵੱਲੋਂ ਵਿਸ਼ਵ ਕਾਲਾ ਪੀਲੀਆ ਦਿਵਸ ਮਨਾਇਆ ਗਿਆ*
ਬੰਗਾ : 28 ਜੁਲਾਈ : -() ਅੱਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵੱਲੋਂ ਵਿਸ਼ਵ ਕਾਲਾ ਪੀਲੀਆ ਦਿਵਸ (ਵਰਲਡ ਹੈਪਾਟਾਈਟਸ ਡੇਅ) ਮਨਾਇਆ ਗਿਆ। ਇਸ ਮੌਕੇ ਬੀ.ਐਸ.ਸੀ. ਨਰਸਿੰਗ ਦੂਜਾ ਸਾਲ ਦੀਆਂ ਵਿਦਿਆਰਥਣਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਉ.ਪੀ.ਡੀ. ਵਿਚ ਦੂਨੀਆਂ ਦੀ ਭਿਆਨਕ ਬਿਮਾਰੀ ਕਾਲਾ ਪੀਲੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਨੁਕੜ ਨਾਟਕ ਪੇਸ਼ ਕੀਤਾ ਗਿਆ । ਨਰਸਿੰਗ ਵਿਦਿਆਰਥੀਆਂ ਨੇ ਨਾਟਕ ਵਿਚ ਦੱਸਿਆ ਕਿ ਕਾਲਾ ਪੀਲੀਆ ਇੱਕ ਵਾਇਰਸ ਨਾਲ ਹੋਣ ਵਾਲੀ ਜਿਗਰ ਦੀ ਬਿਮਾਰੀ ਹੈ ਜੋ ਕਿ ਖ਼ੂਨ ਦੀ ਇਨਫੈਕਸ਼ਨ ਨਾਲ ਹੁੰਦੀ ਹੈ। ਇਸ ਦਾ ਜਲਦੀ ਇਲਾਜ ਨਾ ਹੋਣ ਕੈਂਸਰ ਦਾ ਰੂਪ ਧਾਰ ਸਕਦੀ ਹੈ ਜਾਂ ਜਿਗਰ ਫ਼ੇਲ੍ਹ ਹੋ ਸਕਦਾ ਹੈ। ਅੱਜ ਪੂਰੀ ਦੁਨੀਆ ਵਿੱਚ ਕਾਲਾ ਪੀਲੀਆ ਦੀ ਬਿਮਾਰੀ ਨਾਲ ਹਰ ਸਾਲ ਸਾਲ ਵਿੱਚ ਲਗਪਗ 7 ਲੱਖ ਲੋਕ ਮੌਤ ਦੇ ਮੂੰਹ ਤਕ ਚਲੇ ਜਾਂਦੇ ਹਨ। ਨਰਸਿੰਗ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਾ ਪੀਲੀਆ ਦੀ ਬਿਮਾਰੀ ਤੋਂ ਬਚਾਅ ਲਈ ਟੀਕੇ ਵਾਲੀ ਸੂਈ ਦਾ ਬਾਰ-ਬਾਰ ਇਸਤੇਮਾਲ ਨਾ ਕੀਤਾ ਜਾਵੇ, ਨਸ਼ਿਆਂ ਤੋਂ ਬਚਿਆ ਜਾਵੇ, ਨਸ਼ੀਲੇ ਟੀਕਿਆਂ ਦੀ ਵਰਤੋ ਨਾ ਕੀਤੀ ਜਾਵੇ, ਜ਼ਖ਼ਮਾਂ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ ਅਤੇ ਸਰਕਾਰ ਤੋ ਮਨਜ਼ੂਰਸ਼ੁਦਾ ਬਲੱਡ ਬੈਂਕ ਤੋ ਹੀ ਖੂਨ ਲੈ ਕੇ ਮਰੀਜ਼ ਨੂੰ ਦਿੱਤਾ ਜਾਵੇ। ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਤੰਦਰੁਸਤ ਰਹਿਣ ਲਈ ਅਜਿਹੀਆਂ ਜਾਨ ਲੇਵਾ ਬਿਮਾਰੀਆਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਅਸੀਂ ਆਪਣੇ ਸਮਾਜ ਨੂੰ ਇਹਨਾਂ ਖ਼ਤਰਨਾਕ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਕਾਲਾ ਪੀਲੀਆ ਦਿਵਸ ਮਨਾਉਣ ਮੌਕੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਟਰੱਸਟ, ਵਰਿੰਦਰ ਸਿੰਘ ਬਰਾੜ ਮੁਖੀ ਐੱਚ ਆਰ ਐਡਮਿਨ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਬਲਵਿੰਦਰ ਸਿੰਘ, ਡਾ. ਰੋਹਿਤ ਮਸੀਹ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ, ਮੈਡਮ ਅਕਵਿੰਦਰ ਕੌਰ, ਮੈਡਮ ਪੂਜਾ ਰਾਣੀ, ਮੈਡਮ ਸੰਦੀਪ ਸੂਦਨ, ਮੈਡਮ ਰਾਜ ਕੁਮਾਰੀ, ਮੈਡਮ ਈਸ਼ੂ ਕੁਮਾਰੀ, ਹਸਪਤਾਲ ਦੇ ਵੱਖ ਵੱਖ ਵਾਰਡਾਂ ਦੇ ਇੰਚਾਰਜ ਸਾਹਿਬਾਨ, ਮੈਡੀਕਲ ਸਟਾਫ਼, ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕਾਲਾ ਵਿਖੇ ਵਿਸ਼ਵ ਕਾਲਾ ਪੀਲੀਆ ਦਿਵਸ ਮੌਕੇ ਹਸਪਤਾਲ ਵਿਖੇ ਆਏ ਮਰੀਜ਼ਾਂ ਨੂੰ ਅੱਜ ਕਾਲਾ ਪੀਲੀਆ ਬਿਮਾਰੀ ਦੇ ਟੈੱਸਟਾਂ ਵਿਚ 50% ਦੀ ਛੋਟ ਦਿੱਤੀ ਗਈ ਸੀ। ਫੋਟੋ : ਵਿਸ਼ਵ ਕਾਲਾ ਪੀਲੀਆ ਦਿਵਸ ਮੌਕੇ ਢਾਹਾਂ ਕਲੇਰਾਂ ਵਿਖੇ ਹੋਏ ਪ੍ਰੋਗਰਾਮ ਦੀਆਂ ਤਸਵੀਰਾਂ