ਨਵਾਂਸ਼ਹਿਰ 3 ਜੁਲਾਈ:- ਮਾਨਯੋਗ ਡਾਕਟਰ ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਵਲੋਂ ਜਿਲ੍ਹਾ ਵਿੱਚ ਇੱਕ ਨਵੇਕਲੀ ਪਹਿਲ ਕਰਦੇ ਹੋਏ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਜ਼ਿਲ੍ਹਾ ਪੁਲਿਸ ਦੁਆਰਾ ਆਮ ਪਬਲਿਕ ਨਾਲ ਮਿਲਕੇ ਪਿੰਡ-ਪਿੰਡ ਜਾ ਕੇ ਸੈਮੀਨਾਰ ਅਤੇ ਪ੍ਰਭਾਤ ਫੇਰੀ ਰਾਂਹੀ ਨਸ਼ਿਆਂ ਦੀ ਦਲਦੱਲ ਵਿੱਚ ਫਸੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਇਸ ਦਲਦਲ ਵਿੱਚੋਂ ਨਿਕਲ ਕੇ ਵਧੀਆ ਜਿੰਦਗੀ ਬਤੀਤ ਕਰਨ ਤੇ ਮਾੜੇ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਉਹਨਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਮੁਹਿੰਮ ਦੇ ਤਹਿਤ ਮਿਤੀ 02.07.2022 ਨੂੰ ਸ਼੍ਰੀ ਦਵਿੰਦਰ ਸਿੰਘ ਘੁੰਮਣ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ ਦੀ ਅਗਵਾਈ ਹੇਠ ਪਿੰਡ ਗੁੜਾਪੜ ਥਾਣਾ ਅੋੜ ਵਿਖੇ ਸਮੇਤ ਪੁਲਿਸ ਪਾਰਟੀ ਪਿੰਡ ਵਾਸੀਆਂ ਨਾਲ ਮਿਲਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਪੈਦਲ ਮਾਰਚ ਕੀਤਾ ਗਿਆ ਤੇ ਪਿੰਡ ਵਾਸੀਆਂ ਨੂੰ ਨਸ਼ੇ ਫੈਲਾਉਣ ਵਾਲੇ ਮਾੜੇ ਅਨਸਰਾਂ ਤੋਂ ਦੂਰ ਰਹਿਣ ਅਤੇ ਅਜਿਹੇ ਅਨਸਰਾਂ ਦੀ ਸੂਚਨਾ ਦੇਣ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਹਰ ਪੱਖੋਂ ਯਕੀਨੀ ਬਣਾ ਕੇ ਖ਼ੁਸ਼ਹਾਲ ਪੰਜਾਬ ਦੀ ਸਿਰਜਨਾ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸ਼੍ਰੀ ਬਖ਼ਸ਼ੀਸ਼ ਸਿੰਘ, ਮੁੱਖ ਅਫ਼ਸਰ ਥਾਣਾ ਔੜ ਸਮੇਤ ਥਾਣਾ ਦੀ ਫੋਰਸ, ਏ.ਐੱਸ.ਆਈ ਅਜੀਤ ਪਾਲ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਸਮੇਤ ਸਾਂਝ ਕੇਂਦਰ ਦੇ ਕਰਮਚਾਰੀ, ਏ.ਐੱਸ.ਆਈ ਪ੍ਰਵੀਨ ਕੁਮਾਰ, ਸ਼੍ਰੀ ਕਸ਼ਮੀਰ ਸਿੰਘ ਸਰਪੰਚ, ਸ਼੍ਰੀ ਲਛਮਣ ਦਾਸ, ਸ਼੍ਰੀ ਕਸ਼ਮੀਰੀ ਲਾਲ, ਸ਼੍ਰੀ ਕਸ਼ਮੀਰੀ ਰਾਮ, ਸ਼੍ਰੀ ਜੋਗਾ ਸਿੰਘ, ਸ਼੍ਰੀ ਹਰਬੰਸ ਲਾਲ, ਸ਼੍ਰੀ ਹਰਮੇਸ਼ ਲਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।