ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਐਸ ਬੀ ਐਸ ਆਇਲਟਸ ਅਕੈਡਮੀ ਦਾ ਲਾਇਸੰਸ ਰੱਦ

ਲਾਇਸੰਸ ਧਾਰਕ ਦੀ ਮੌਤ ਉਪਰੰਤ ਲਿਆ ਗਿਆ ਫੈਸਲਾ
ਨਵਾਂਸ਼ਹਿਰ, 19 ਜੁਲਾਈ : ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊੂਮਨ ਸਮੱਗਲਿੰਗ ਐਕਟ-2012 ਦੇ 'ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼, 2013' ਤਹਿਤ ਫ਼ਰਮ ਐਸ ਬੀ ਐਸ ਆਇਲਟਸ ਅਕੈਡਮੀ, ਬਲਾਚੌਰ (ਸੈਣੀ ਟਾਵਰ, ਨੇੜੇ ਐਮ ਸੀ ਦਫ਼ਤਰ, ਚੰਡੀਗੜ੍ਹ ਰੋਡ) ਨੂੰ ਜਾਰੀ ਲਾਇਸੰਸ ਨੰਬਰ 90/ਐਮ ਏ/ਐਮ ਸੀ 2 ਮਿਤੀ 11.07.2018 ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ, ਰਾਜੀਵ ਵਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਸਵੰਤ ਸਿੰਘ ਦੇ ਨਾਮ 'ਤੇ ਜਾਰੀ ਇਸ ਲਾਇਸੰਸ ਨੂੰ, ਉਸ ਦੇ ਪਿਤਾ ਅਵਤਾਰ ਸਿੰਘ ਵੱਲੋਂ ਮਿਤੀ 23 ਮਈ 2022 ਨੂੰ ਇੱਕ ਬਿਨੇ ਪੱਤਰ ਦੇ ਕੇ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਰੱਦ ਕਰਨ ਦਾ ਕਾਰਨ ਉਸ ਦੇ ਪੁੱਤਰ ਜਸਵੰਤ ਸਿੰਘ ਦਾ 3 ਮਈ 2021 ਨੂੰ ਦੇਹਾਂਤ ਹੋਣਾ ਦੱਸਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਕਤ ਲਾਇਸੰਸ ਜਿਸ ਦੀ ਮਿਆਦ 10 ਜੁਲਾਈ 2023 ਤੱਕ ਸੀ, ਨੂੰ ਉਕਤ ਬਿਨੇ ਪੱਤਰ ਅਤੇ ਪੁਲਿਸ ਰਿਪੋਰਟ ਤੋਂ ਬਾਅਦ ਮਿਤੀ 12 ਜੁਲਾਈ, 2022 ਨੂੰ ਤੁਰੰਤ ਪ੍ਰਭਾਵ ਨਾਲ ਰੱਦ/ਕੈਂਸਲ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਦੀ ਕੋਈ ਦੁਰਵਰਤੋਂ ਨਾ ਹੋ ਸਕੇ।