ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਵੱਡੀ ਕਾਰਵਾਈ - 03 ਦੋਸ਼ੀਆਂ ਪਾਸੋਂ 01 ਕਿਲੋ ਹੈਰੋਇਨ ਅਤੇ 03 ਕਿਲੋ ਚੂਰਾ ਪੋਸਤ ਬ੍ਰਾਮਦ

ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਿਆ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਅਤੇ ਸ਼੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਇਕ ਨੌਜਵਾਨ ਅਤੇ ਦੋ ਔਰਤਾ ਪਾਸੋਂ 01 ਕਿਲੋ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇਹਨਾਂ ਦੋਸ਼ੀਆਂ ਪਾਸੋਂ 03 ਕਿਲੋ ਡੋਡੇ ਚੂਰਾ ਪੋਸਤ ਵੀ ਬ੍ਰਾਮਦ ਕੀਤਾ ਹੈ।
                     ਇਸ ਸਬੰਧ ਵਿਚ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 13-07-2022 ਨੂੰ ਐਸ.ਆਈ. ਜਰਨੈਲ ਸਿੰਘ  ਇੰਚਾਰਜ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਬਹੱਦ ਪਿੰਡ ਤਲਵੰਡੀ ਜੱਟਾਂ ਥਾਣਾ ਬਹਿਰਾਮ ਤੋਂ ਕਾਰ ਸਵਿਫਟ ਡਿਜਾਇਰ ਨੰਬਰੀ PB01-C-6496  ਦੇ ਡਰਾਈਵਰ  ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਲੇਟ ਹਰਦੀਪ ਸਿੰਘ ਵਾਸੀ ਇਬਰਾਹੀਮਪੁਰ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ  ਅਤੇ ਕਾਰ ਵਿਚ ਸਵਾਰ ਕੁਲਜਿੰਦਰ ਕੌਰ ਉਰਫ ਕਿੰਦਰਾਂ ਪਤਨੀ ਜਨਕ ਰਾਜ ਵਾਸੀ ਸੇਲਕੀਆਣਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਅਤੇ ਸਰਬਜੀਤ ਕੌਰ ਪਤਨੀ ਗੁਰਦਿਆਲ ਵਾਸੀ ਸੇਲਕੀਆਣਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਤੇ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਾਜਰੀ ਵਿਚ ਇਹਨਾਂ ਦੀ ਤਲਾਸ਼ੀ ਕੀਤੀ ਤਾਂ  ਕਾਰ ਦੀ ਡਰਾਈਵਰ ਸੀਟ ਹੇਠੋਂ 03 ਕਿਲੋਗ੍ਰਾਮ ਡੋਡੇ ਪੋਸਤ ਅਤੇ ਕੁਲਜਿੰਦਰ ਕੌਰ ਦੇ ਲੇਡੀ ਬੈਗ ਵਿਚੋਂ 600 ਗ੍ਰਾਮ ਹੈਰੋਇਨ ਅਤੇ ਸਰਬਜੀਤ ਕੌਰ ਦੇ ਲੇਡੀ ਬੈਗ ਵਿਚੋਂ 400 ਗ੍ਰਾਮ ਹੈਰੋਇਨ ਕੁੱਲ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ, ਜਿਸ ਤੇ ਇਹਨਾਂ ਦੋਸ਼ੀਆਂ ਵਿਰੁੱਧ ਮੁੱਕਦਮਾ ਨੰਬਰ 59 ਮਿਤੀ 13-07-2022 ਅ/ਧ 15,21,29-61-1985 NDPS Act ਥਾਣਾ ਬਹਿਰਾਮ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ।
              ਮੁਢਲੀ ਪੁੱਛਗਿਛ ਦੌਰਾਨ ਕੁਲਜਿੰਦਰ ਕੌਰ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਇਹ ਹੈਰੋਇਨ ਸ਼੍ਰੀਨਗਰ ਤੋਂ 1800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਈਆਂ ਸਨ ਤੇ ਅੱਗੇ ਆਪਣੇ ਗਾਹਕਾਂ ਨੂੰ 3200 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਣੀ ਸੀ।ਦੋਸ਼ੀ ਹਰਜਿੰਦਰ ਸਿੰਘ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ, ਜੋ ਟੈਕਸੀ ਚਾਲਕ ਦੀ ਆੜ ਵਿਚ ਉਕਤ ਔਰਤਾਂ ਦੇ ਨਾਲ ਪਹਿਲਾਂ ਵੀ 3/4 ਵਾਰ ਸ਼੍ਰੀਨਗਰ ਤੋਂ ਹੈਰੋਇਨ ਲਿਆ ਚੁੱਕਾ ਹੈ।ਕੁਲਜਿੰਦਰ ਕੌਰ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਨਸ਼ਾ ਸਮੱਗਲਿੰਗ ਦੇ 07 ਮੁਕੱਦਮੇ ਦਰਜ ਹਨ ਜਿਹਨਾਂ ਵਿਚੋਂ 03 ਮੁਕੱਦਮਿਆ ਵਿਚ ਉਸਨੂੰ ਸਜਾ ਹੋ ਚੁੱਕੀ ਹੈ ਤੇ ਕੁੱਝ ਮੁਕੱਦਮੇ ਅਜੇ ਅਦਾਲਤ ਵਿਚ ਚੱਲ ਰਹੇ ਹਨ। ਸਰਬਜੀਤ ਕੌਰ ਦੇ ਖਿਲਾਫ ਨਸ਼ਾ ਸਮੱਗਲਿੰਗ ਦੇ 06 ਮੁਕੱਦਮੇ ਦਰਜ ਹਨ।
         ਦੋਸ਼ੀਆਂ ਨੁੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਮੁਕੱਦਮਾ ਸਬੰਧੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।
ਕੁਲਜਿੰਦਰ ਕੌਰ ਉਰਫ ਕਿੰਦਰਾਂ ਪਤਨੀ ਜਨਕ ਰਾਜ ਵਾਸੀ ਸੇਲਕੀਆਣਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਦੇ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ:-
ਮੁਕੱਦਮਾ ਨੰ: 125 ਮਿਤੀ 25-07-2004 ਜੁਰਮ 15-61-85 NDPS ਐਕਟ ਥਾਣਾ ਫਿਲੌਰ
ਮੁਕੱਦਮਾ ਨੰ: 139  ਮਿਤੀ 11-06-2007 ਜੁਰਮ 15-61-85 NDPS ਐਕਟ ਥਾਣਾ ਸਦਰ ਬੰਗਾ
ਮੁਕੱਦਮਾ ਨੰ: 153 ਮਿਤੀ 04-09-2007 ਜੁਰਮ 15-61-85 NDPS ਐਕਟ ਥਾਣਾ ਸਦਰ ਨਵਾਂਸ਼ਹਿਰ
ਮੁਕੱਦਮਾ ਨੰ: 104 ਮਿਤੀ 15-07-2008 ਜੁਰਮ 15-61-85 NDPS ਐਕਟ ਥਾਣਾ ਸਦਰ ਨਵਾਂਸ਼ਹਿਰ
ਮੁਕੱਦਮਾ ਨੰ: 30 ਮਿਤੀ 27-04-2013 ਜੁਰਮ 15-61-85 NDPS ਐਕਟ ਥਾਣਾ ਸਦਰ ਰਾਜਪੁਰਾ
ਮੁਕੱਦਮਾ ਨੰ: 61 ਮਿਤੀ 28-05-2014 ਜੁਰਮ 21-61-85 NDPS ਐਕਟ ਥਾਣਾ ਸਦਰ ਨਵਾਂਸ਼ਹਿਰ
ਮੁਕੱਦਮਾ ਨੰ: 71 ਮਿਤੀ 13-07-2015 ਜੁਰਮ 22-61-85 NDPS ਐਕਟ ਥਾਣਾ ਸਦਰ ਨਵਾਂਸ਼ਹਿਰ

ਸਰਬਜੀਤ ਕੌਰ ਪਤਨੀ ਗੁਰਦਿਆਲ ਵਾਸੀ ਸੇਲਕੀਆਣਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਦੇ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ:-
ਮੁਕੱਦਮਾ ਨੰ: 138 ਮਿਤੀ 03-07-2005 ਜੁਰਮ 15-61-85 NDPS ਐਕਟ ਥਾਣਾ ਫਿਲੌਰ
ਮੁਕੱਦਮਾ ਨੰ: 168 ਮਿਤੀ 26-06-2007 ਜੁਰਮ 15-61-85 NDPS ਐਕਟ ਥਾਣਾ ਫਿਲੌਰ
ਮੁਕੱਦਮਾ ਨੰ: 301 ਮਿਤੀ 13-08-2017 ਜੁਰਮ 15-61-85 NDPS ਐਕਟ ਥਾਣਾ ਫਿਲੌਰ
ਮੁਕੱਦਮਾ ਨੰ: 84 ਮਿਤੀ 17-03-2019 ਜੁਰਮ 15-61-85 NDPS ਐਕਟ ਥਾਣਾ ਫਿਲੌਰ
ਮੁਕੱਦਮਾ ਨੰ: 57 ਮਿਤੀ 26-03-2017 ਜੁਰਮ 15,21,22-61-85 NDPS ਐਕਟ ਥਾਣਾ ਫਿਲੌਰ
ਮੁਕੱਦਮਾ ਨੰ: 414 ਮਿਤੀ 27-11-2017 ਜੁਰਮ 15-61-85 NDPS ਐਕਟ ਥਾਣਾ ਫਿਲੌਰ