ਸੁਆਹ ਤੋਂ ਦਰਪੇਸ਼ ਸਮੱਸਿਆ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਪਲਾਂਟ ਪ੍ਰਬੰਧਨ ਨੂੰ ਚੱਲ ਰਹੇ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਨਵਾਂਸ਼ਹਿਰ, 19 ਜੁਲਾਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਨਵਾਂਸ਼ਹਿਰ ਵਿਖੇ ਸ਼ੁਗਰ ਮਿਲ ਦਾ ਦੌਰਾ ਕੀਤਾ ਅਤੇ ਸ਼ੂਗਰ ਮਿੱਲ ਕੰਪਲੈਕਸ 'ਚ ਕੰਮ ਕਰ ਰਹੇ ਜੈਵਿਕ ਬਾਲਣ ਅਧਾਰਿਤ ਬਿਜਲੀ ਪਲਾਂਟ ਤੋਂ ਸੁਆਹ ਨਿਕਲਣ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।ਸੁਆਹ ਦੀ ਸਮੱਸਿਆ ਨੂੰ ਰੋਕਣ ਲਈ 'ਵੈੱਟ ਸਕ੍ਰਬਰ' ਦੀ ਸਥਾਪਨਾ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਪ੍ਰਦੂਸ਼ਣ ਰੋਕਥਾਮ ਉਪਾਅ ਯੰਤਰ ਸਮਾਂਬੱਧ ਢੰਗ ਨਾਲ ਲਗਾ ਕੇ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਰੰਧਾਵਾ ਨੇ ਮਿਲ ਦੇ ਪ੍ਰਬੰਧਕਾ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮਿਥੇ ਸਮੇਂ ਦੇ ਅੰਦਰ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇ, ਤਾਂ ਜੋ ਸੀਜ਼ਨ ਦੌਰਾਨ ਪੂਰੀ ਤਰ੍ਹਾਂ ਦੇ ਨਾਲ ਕੰਮ ਦੇ ਵਿੱਚ ਲਿਆਂਦਾ ਜਾਵੇ। ਉਨ੍ਹਾਂ ਨੇ ਸ਼ੂਗਰ ਮਿਲ ਦੇ ਰੈਸਟ ਹਾਊਸ ਵਿੱਚ ਵੀ ਵਿਜ਼ਟ ਕੀਤੀ ਅਤੇ ਇਸ ਦੀ ਮੁਰੰਮਤ ਸਮੇਤ ਵਧੀਆ ਬਣਾਉਣ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ 'ਤੇ ਏ.ਡੀ.ਸੀ.(ਜ) ਰਾਜੀਵ ਵਰਮਾ, ਜੀ.ਐਮ ਸ਼ੂਗਰ ਮਿੱਲ ਸੁਰਿੰਦਰ ਪਾਲ, ਪਾਵਰ ਪਲਾਂਟ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।