ਆਂਗਨਵਾੜੀ ਸੈਂਟਰਾਂ ‘ਚ ਬੱਚਿਆਂ ਦੇ ਲਈ ਬੌਧਿਕ ਵਿਕਾਸ ਦਿਵਸ ਦਾ ਕੀਤਾ ਗਿਆ ਆਯੋਜਨ

ਨਵਾਂਸ਼ਹਿਰ, 21 ਜੁਲਾਈ:ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ
ਵਿਭਾਗ, ਪੰਜ਼ਾਬ ਦੀਆਂ ਹਦਾਇਤਾ ਅਨੁਸਾਰ ਅੱਜ ਜ਼ਿਲ੍ਹੇ ਦੇ ਸਮੂਹ ਆਂਗਨਵਾੜੀ ਸੈਂਟਰਾਂ
ਵਿਖੇ ਬੌਧਿਕ ਵਿਕਾਸ ਦਿਵਸ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ, ਜਿਲ੍ਹਾ ਸ਼ਹੀਦ ਭਗਤ ਸਿੰਘ
ਨਗਰ ਮਨਜਿੰਦਰ ਸਿੰਘ ਨੇ ਦੱਸਿਆ ਕਿ 0-6 ਸਾਲ ਦੇ ਬੱਚਿਾਂ ਦੇ ਸਰਵਪੱਖੀ ਵਿਕਾਸ ਲਈ
ਜ਼ਿਲ੍ਹੇ ਦੇ 794 ਆਂਗਨਵਾੜੀ ਸੈਂਟਰਾਂ ਰਾਹੀ ਲਗਾਤਾਰ ਅਣਥੱਕ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੀ ਲਗਾਤਾਰਤਾ ਵਿੱਚ ਅੱਜ ਉਚੇਚੇ ਤੌਰ 'ਤੇ ਬੱਚਿਆਂ ਦੇ ਬੌਧਿਕ
ਵਿਕਾਸ ਨੂੰ ਸਮਰਪਿਤ ਇਹ ਦਿਹਾੜਾ 'ਬੱਚੇ ਦੀ ਸਕੂਲ ਦੀ ਤਿਆਰੀ , ਹਰ ਘਰ ਦੀ
ਜਿੰਮੇਵਾਰੀ' ਥੀਮ ਤਹਿਤ ਮਨਾਇਆ ਗਿਆ।ਇਸ
ਦਿਹਾੜੇ ਲਈ ਸੁਪਰਵਾਈਜ਼ਰਾਂ ਅਤੇ ਆਂਗਨਵਾੜੀ ਵਰਕਰਾਂ ਦੇ ਸਕਿੱਲ ਨੂੰ ਨਿਖਾਰਨ ਲਈ
ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਅਤੇ ਨਾਲ ਹੀ ਬੱਚਿਾਂ ਦੇ ਮਾਪਿਆ ਨੂੰ ਸੱਦਾ
ਪੱਤਰਾ ਰਾਹੀ ਆਪਣੇ ਬੱਚਿਾਆਂ ਦੇ ਵਿਕਾਸ ਵਿੱਚ ਭਾਗੀਦਾਰੀ ਲਈ ਵਿਸ਼ੇਸ਼ ਤੌਰ 'ਤੇ ਸੱਦਾ
ਦਿੱਤਾ ਗਿਆ । ਇਸ ਮੌਕੇ ਆਂਗਨਵਾੜੀ ਵਰਕਰਾਂ ਵੱਲੋ ਬੱਚਿਾਂ ਨੂੰ ਲੰਬਾਈ ਦਾ ਗਿਆਨ
ਕਰਵਾਉਣ ਲਈ ਗਤੀਵਿਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਪਿਆਂ ਨੇ ਬੱਚਿਆਂ ਸਮੇਤ
ਕਰਵਾਈਆ ਗਈਆਂ ਐਕਟੀਵਿਟੀਆਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਗਿਆ ਅਤੇ ਉਨ੍ਹਾਂ ਵਿਭਾਗ
ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ । ਇਸ ਮੌਕੇ 'ਤੇ ਆਂਗਨਵਾੜੀ ਵਰਕਰਾਂ
ਵੱਲੋ ਮਾਪਿਆਂ ਨੂੰ ਸੰਦੇਸ਼ ਦਿੱਤਾ ਕਿ ਉਨ੍ਹਾ ਨੂੰ ਆਪਣੇ ਬੱਚਿਾਂ ਦੇ ਵਿਕਾਸ ਨੂੰ ਮੁੱਖ
ਰੱਖਦੇ ਹੋਏ ਉਨ੍ਹਾਂ ਨਾਲ ਕੁਆਇਲਟੀ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ
ਨਾਲ ਰੋਜ਼ਾਨਾਂ ਬੱਚਿਆਂ ਦੇ ਵਿਕਾਸ 'ਤੇ ਕੇਂਦਰਿਤ ਸਾਂਝਾ ਕੀਤੇ ਯੂ ਟਿਊਬ ਲਿੰਕ
ਅਨੁਸਾਰ ਗਤੀਵਿਧਿਆਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾ ਜੋ ਬੱਚਿਆਂ ਦੇ ਵਿਕਾਸ ਦੀ
ਨੀਂਹ ਨੂੰ ਮਜ਼ਬੂਤ ਕੀਤਾ ਜਾ ਸਕੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਦੱਸਿਆ ਗਿਆ ਕਿ
ਭਵਿੱਖ ਵਿੱਚ ਵੀ ਵਿਭਾਗ ਵੱਲੋਂ ਬੱਚਿਆਂ ਦੇ ਵਿਕਾਸ ਨੂੰ ਸਮਰਪਿਤ ਅਜਿਹੇ ਪ੍ਰੋਗਰਾਮਾਂ
ਦਾ ਆਯੋਜਨ ਕੀਤਾ ਜਾਵੇਗਾ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪ੍ਰੋਗਰਾਮਾਂ
ਵਿੱਚ ਹਿੱਸਾ ਲੈ ਕੇ ਆਪਣੇ ਬੱਚਿਆਂ ਦੇ ਵਿਕਾਸ ਵਿੱਚ ਭਾਗੀਦਾਰੀ ਦਿੰਦੇ ਹੋਏ ਵੱਧ ਤੋ
ਵੱਧ ਲਾਭ ਉਠਾਉਣ।