ਨਵਾਂਸ਼ਹਿਰ, 19 ਜੁਲਾਈ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਜਿ਼ਲ੍ਹੇ ਦੇ ਤਿੰਨ ਚੋਣ ਹਲਕਿਆਂ ਦੇ ਈ.ਆਰ.ਓਜ਼. ਅਤੇ ਸੁਪਰਵਾਈਜ਼ਰਾਂ ਨਾਲ ਜਿ਼ਲ੍ਹਾ ਪੱਧਰ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਵੋਟਰ ਸੂਚੀ ਦੀ ਸਰਸਰੀ ਸੁਧਾਈ—2024 ਦੀ ਮੁਹਿੰਮ ਦੌਰਾਨ ਬੀ.ਐਲ.ਓਜ਼. ਵੱਲੋਂ ਘਰ—ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਮਿਤੀ 21 ਜੁਲਾਈ 2023 ਤੋਂ ਸ਼ੁਰੂ ਹੋ ਕੇ ਮਿਤੀ 21 ਅਗਸਤ 2023 ਤੱਕ ਚੱਲੇਗਾ। ਇਸ ਮੁਹਿੰਮ ਦਾ ਮੁੱਖ ਮੰਤਵ ਵੋਟਰ ਸੂਚੀ ਨੂੰ ਸ਼ੁੱਧ ਅਤੇ ਪਾਰਦਰਸ਼ੀ ਬਨਾਉਣਾ ਹੈ, ਬੀ.ਐਲ.ਓਜ ਘਰ—ਘਰ ਜਾਂ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕਰਨਗੇ, ਜ਼ੋ ਅਜਿਹੇ ਨੌਜਵਾਨ ਦੀ ਪਛਾਣ ਕਰਨਗੇ ਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਆਪ ਵੋਟਰ ਸੂਚੀ ਵਿੱਚ ਦਰਜ਼ ਨਹੀ ਕਰਵਾਇਆ ਦਾ ਉਨ੍ਹਾਂ ਦੇ ਫਾਰਮ ਭਰਕੇ ਵੋਟਾਂ ਬਨਾਉਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ—ਨਾਲ ਜਿਹੜੇ ਵਿਅਕਤੀ ਕਿਸੇ ਦੂਸਰੀ ਥਾਂ 'ਤੇ ਸ਼ਿਫਟ ਹੋ ਗਏ ਹਨ ਜਾਂ ਕਿਸੇ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿਚੋਂ ਨਹੀਂ ਕੱਟਿਆ ਗਿਆ, ਉਨ੍ਹਾਂ ਫਾਰਮ—7 ਭਰ ਕੇ ਨਾਮ ਮੌਜੂਦਾ ਵੋਟਰ ਸੂਚੀ ਵਿੱਚੋਂ ਕੱਟ ਦਿੱਤਾ ਜਾਵਗੇ। ਇਸ ਤੋਂ ਇਲਾਵਾ ਇਸ ਮੁਹਿੰਮ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੇਸ਼ਨੈਲਾਈਜੇਸ਼ਨ ਵੀ ਕੀਤੀ ਜਾਣੀ ਹੈ ਅਤੇ 1500 ਸੋ ਤੋਂ ਵੱਧ ਵੋਟਾਂ ਵਾਲੇ ਪੋਲਿੰਗ ਬੂਥਾਂ ਵਿੱਚ ਦੋ ਪੋਲਿੰਗ ਬੂਥ ਬਣਾਏ ਜਾਣੇ ਹਨ ਅਤੇ ਪੋਲਿੰਗ ਸਟੇਸ਼ਨਾਂ ਦੀ ਸੋਧੀ ਹੋਈ ਤਜ਼ਵੀਜ਼ ਭਾਰਤ ਚੋਣ ਕਮਿਸ਼ਨ ਨੂੰ ਪ੍ਰਵਾਨਗੀ ਲਈ ਭੇਜੀ ਜਾਣੀ ਹੈ। ਵੋਟਰ ਸੂਚੀ 2024 ਦੀ ਮੁਢਲੀ ਪ੍ਰਕਾਸ਼ਨਾਂ ਮਿਤੀ 17.10.2023 ਨੂੰ ਕਰਵਾਈ ਜਾਵੇਗੀ ਅਤੇ ਮਿਤੀ 30.11.2023 ਤੱਕ ਆਮ ਜਨਤਾ ਦੇ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਅੰਤ ਵਿੱਚ ਸੋਧੀ ਹੋਈ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 05.01.2024 ਨੂੰ ਕਰਵਾਈ ਜਾਵੇਗੀ।