ਵਿਕਾਸ ਕਾਰਜਾਂ ਲਈ ਗ੍ਰਾਂਟ ਦੇ ਚੈੱਕ ਵੰਡੇ, ਮਹਿੰਗਾਈ ਲਈ ਸਰਕਾਰ ਨੂੰ ਨਿਸ਼ਾਨੇ ਤੇ ਲਿਆ
ਗੜ੍ਹਸ਼ੰਕਰ, 29 ਜੁਲਾਈ : ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ
ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ
ਪਿੰਡਾਂ ਰੋਡ ਮਜਾਰਾ, ਨੰਗਲਾਂ ਅਤੇ ਰਾਮਪੁਰ ਬਿੱਲਰੋਂ ਦਾ ਦੌਰਾ ਕੀਤਾ ਅਤੇ ਵਿਕਾਸ
ਕਾਰਜਾਂ ਲਈ ਕਰੀਬ 9 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ
ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਵਿਕਾਸ ਦੀ ਕਲਪਨਾ
ਨਹੀਂ ਕੀਤੀ ਜਾ ਸਕਦੀ ਅਤੇ ਉਨ੍ਹਾਂ ਦਾ ਉਦੇਸ਼ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੈ।
ਇਸ ਮੰਤਵ ਦੀ ਪੂਰਤੀ ਲਈ ਉਹ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਾਤਾਰ ਗ੍ਰਾਂਟਾਂ ਜਾਰੀ ਕਰ
ਰਹੇ ਹਨ, ਜੋ ਕ੍ਰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ
ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਖਾਸ ਕਰਕੇ ਮਹਿੰਗਾਈ ਨੂੰ ਲੈ ਕੇ ਸਰਕਾਰ
'ਤੇ ਨਿਸ਼ਾਨਾ ਸਾਧਿਆ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਬਜ਼ੀਆਂ ਸਮੇਤ ਹੋਰ
ਲੋੜੀਂਦੀਆਂ ਵਸਤਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਐਨਡੀਏ ਸਰਕਾਰ ਦੇ 9 ਸਾਲਾਂ
ਦੇ ਕਾਰਜਕਾਲ ਦੌਰਾਨ ਪੈਟਰੋਲ, ਡੀਜ਼ਲ, ਗੈਸ ਸਿਲੰਡਰ ਸਮੇਤ ਰੋਜ਼ਾਨਾ ਵਰਤੋਂ ਦੀਆਂ
ਵਸਤਾਂ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਲੋਕ ਮਹਿੰਗਾਈ ਦੀ ਮਾਰ
ਝੱਲਣ ਲਈ ਮਜਬੂਰ ਹਨ। ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਜਿੱਥੇ ਹੋਰਨਾਂ ਤੋਂ
ਇਲਾਵਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸੂਬਾ ਕਾਂਗਰਸ ਸਕੱਤਰ ਪੰਕਜ ਕ੍ਰਿਪਾਲ,
ਮਨਦੀਪ ਸਿੰਘ ਪ੍ਰਧਾਨ ਯੂਥ ਕਾਂਗਰਸ ਗੜ੍ਹਸ਼ੰਕਰ, ਰਾਜੀਵ ਕੰਡਾ, ਗੁਰਚੇਤ ਸਿੰਘ,
ਕੁਲਵਿੰਦਰ ਬਿੱਟੂ, ਸਰਪੰਚ ਰਾਜਵੰਤ ਕੌਰ, ਮੋਹਨ ਸਿੰਘ ਚੇਅਰਮੈਨ, ਹਰਪਾਲ ਸਿੰਘ
ਨੰਬਰਦਾਰ, ਰਾਜ ਕੁਮਾਰ ਨੰਬਰਦਾਰ, ਸੋਢੀ ਸਿੰਘ ਧਾਲੀਵਾਲ, ਹਰਮੇਸ਼ ਸਿੰਘ ਸਰਪੰਚ,
ਬਲਬੀਰ ਸਿੰਘ ਪੰਚ, ਸੁਸ਼ਮਾ ਰਾਣੀ ਪੰਚ, ਸੁਖਦੇਵ ਸਿੰਘ, ਆਸ਼ਾ ਰਾਣੀ, ਪ੍ਰਣਵ ਕਿਰਪਾਲ
ਆਦਿ ਹਾਜ਼ਰ ਸਨ |