ਬਲਾਕ ਜੰਡਿਆਲਾ ਗੁਰੂ ਸਕੂਲ ਦੇ ਅਧਿਆਪਕਾਂ ਨੇ ਸ: ਈ.ਟੀ.ਓ. ਨੂੰ ਕੀਤਾ ਸਨਮਾਨਤ

ਅਧਿਆਪਕਾਂ ਦੇ ਨਾਂਹ ਅਗਿਓਂ ਕੱਚਾ ਸ਼ਬਦ ਹਮੇਸ਼ਾ ਲਈ ਹੱਟਿਆ
ਅੰਮ੍ਰਿਤਸਰ 29 ਜੁਲਾਈ : ਮੁੱਖ ਮੰਤਰੀ ਪੰਜਾਬ ਸ:ਭਗਵੰਤ ਮਾਨ ਦੀ ਅਗਵਾਈ ਵਾਲੀ
ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਗਰੰਟੀਆਂਕੀਤੀਆਂ ਸਨ ਨੂੰ ਹਰ
ਹਾਲ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਸਾਡੀ ਸਰਕਾਰ ਨੇ ਆਪਣੇ ਸਵਾ ਸਾਲ ਦੇਕਾਰਜਕਾਲ
ਦੌਰਾਨ ਹੀ ਗਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਚਾਹੇ ਓਹ ਬਿਜਲੀ ਯੁਨਿਟ
ਮਾਫ਼ੀ ਦੀਗਰੰਟੀ ਹੋਵੇ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਜਾਂ ਕੱਚੇ ਮੁਲਾਜਮਾਂ ਨੂੰ ਪੱਕਾ
ਪਕਿਆਂ ਕਰਨਾ ਸ਼ਾਮਿਲ ਹੈ।

ਇਨਾਂ ਸ਼ਬਦਾਂ ਦਾ ਪ੍ਰਗਟਾਵਾਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ
ਸ: ਹਰਭਜਨ ਸਿੰਘ ਈ.ਟੀ.ਓ. ਨੇ ਬਲਾਕ ਜੰਡਿਆਲਾ ਗੁਰੂ ਦੇਸਰਕਾਰੀ ਐਲੀਮੈਂਟਰੀ ਸਮਾਰਟ
ਸਕੂਲ ਵਿਖੇ ਅਧਿਆਪਕਾਂ ਨੂੰ ਪੱਕੇ ਹੋਣ ਦੀ ਖੁਸ਼ੀ ਵਿੱਚ ਮੁਲਾਕਾਤਦੌਰਾਨ ਕੀਤਾ। ਉਨਾਂ
ਕਿਹਾ ਕਿ ਅਸੀਂ ਅਧਿਆਪਕ ਦੇ ਨਾਂ ਅਗਿਓਂ ਕੱਚਾ ਸ਼ਬਦ ਹਮੇਸ਼ਾ ਲਈ ਮਿੱਟਾ ਦਿੱਤਾਹੈ। ਉਨਾਂ
ਕਿਹਾ ਕਿ ਇਸ ਫੈਸਲੇ ਅਨੁਸਾਰ ਅਧਿਆਪਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸ਼ੂਸ
ਕਰਨਗੇਅਤੇ ਜੇਕਰ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ
ਕਿਸਮਤ ਬਦਲ ਸਕਦੇਹਨ। ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਮੁਲਾਜਮਾਂ ਦੀ ਸਮੱਸਿਆ ਦੇ ਹੱਲ
ਲਈ ਵਚਨਬੱਧ ਹੈ।

ਕੈਬਨਿਟ ਮੰਤਰੀ ਈ.ਟੀ.ਓ ਨੇਦਸਿਆ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ
ਰਹੇ 12710 ਠੇਕਾ ਆਧਾਰਿਤ ਅਧਿਆਪਕਾਂ ਨੂੰ ਰੈਗੂਲਰਨਿਯੁਕਤੀ ਪੱਤਰ ਦੇ ਕੇ ਅਧਿਆਪਕ
ਵਰਗਾ ਨਾਲ ਕੀਤਾ ਗਿਆ ਵਾਅਦਾ ਪੂਰਾ ਕੀਤਾ ਗਿਆ ਹੈ। ਉਨਾਂ ਦੱਸਿਆਕਿ ਇਸ ਨਾਲ ਅਧਿਆਪਕਾਂ
ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਇਸ ਮੌਕੇ ਪੱਕੇ ਹੋਣ ਵਾਲੇ ਅਧਿਆਪਕਾਂਵਲੋਂ ਸ:
ਈ.ਟੀ.ਓ. ਦਾ ਸਨਮਾਨ ਵੀ ਕੀਤਾ ਗਿਆ ਅਤੇ ਇਕ ਸੁਰ ਵਿੱਚ ਕਿਹਾ ਕਿ ਅਸੀਂ ਪੰਜਾਬ
ਸਰਕਾਰਦੇ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਸਾਡੀ ਲਟਕਦੀ ਆ ਰਹੀ
ਮੰਗ ਨੂੰ ਪੂਰਾਕਰਕੇ ਸਾਡਾ ਭਵਿੱਖ ਸੁਰੱਖਿਅਤ ਕੀਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸ:
ਈ.ਟੀ.ਓ. ਵਲੋਂ ਕੇਕ ਕੱਟਕੇ ਅਧਿਆਪਕਾਂ ਨਾਲ ਆਪਣੀ ਖੁਸ਼ੀ ਵੀ ਸਾਂਝੀ ਕੀਤੀ।

ਇਸ ਮੌਕੇ ਸ੍ਰੀਮਤੀ ਸੁਹਿੰਦਰਕੌਰ ਜੀ ਧਰਮ ਪਤਨੀ (ਸਰਦਾਰ ਹਰਭਜਨ
ਸਿੰਘ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ)ਸੂਬੇਦਾਰ ਛਨਾਖ ਸਿੰਘ,ਸੀ.ਐਚ.ਟੀ.ਗੁਰਜੀਤ
ਸਿੰਘ,ਹੈੱਡ ਟੀਚਰ ਸ੍ਰੀਮਤੀਮਨਜੀਤ ਕੌਰ, ਹੈੱਡ ਟੀਚਰ ਜਗਦੀਪ ਸਿੰਘ, ਹੈੱਡ ਟੀਚਰ
ਸ੍ਰੀਮਤੀ ਸੁਖਵੰਤ ਕੌਰ, ਹੈੱਡ ਟੀਚਰ ਭੁਪਿੰਦਰ ਸਿੰਘ ਜਾਣੀਆਂ,ਸਰਦਾਰ ਜਤਿੰਦਰ ਸਿੰਘ
(ਕਲਰਕ)ਗੁਰਪ੍ਰੀਤ ਸਿੰਘ ਈ.ਟੀ.ਟੀ ਅਧਿਆਪਕ, ਸਵਿੰਦਰ ਸਿੰਘ, ਜਤਿੰਦਰਪਾਲ ਸਿੰਘ
ਅਧਿਆਪਕ, ਸ੍ਰੀਮਤੀ ਸੰਦੀਪ ਕੌਰ ਅਧਿਆਪਕ, ਸ੍ਰੀਮਤੀ ਕੰਵਲਜੀਤ ਕੌਰ ਅਧਿਆਪਕ, ਸ੍ਰੀਮਤੀ
ਦਰਸ਼ਨ ਕੌਰ ਅਧਿਆਪਕ, ਹਰਦੀਪ ਸਿੰਘ ਅਧਿਆਪਕ ਅਤੇਆਰਡਰ ਮਿਲਣ ਵਾਲੇ ਅਧਿਆਪਕ ਸ੍ਰੀਮਤੀ
ਗੁਰਪ੍ਰੀਤ ਕੌਰ, ਸ੍ਰੀਮਤੀ ਸ਼ਰਨਜੀਤ ਪਾਲ ਕੌਰ, ਸ੍ਰੀਮਤੀ ਅਮਨਪ੍ਰੀਤ ਕੌਰ,ਗੁਰਜਤਿੰਦਰ
ਸਿੰਘ,ਰਜ਼ਨੀਤ ਕੌਰ, ਸ੍ਰੀਮਤੀ ਸਤਿੰਦਰ ਕੌਰ,ਮੋਨਿਕਾ ਮੈਡਮ,ਸ੍ਰੀਮਤੀ ਹਰਜੀਤ
ਕੌਰ,ਸ੍ਰੀਮਤੀ ਅਮਰਪ੍ਰੀਤਕੌਰ, ਸ੍ਰੀਮਤੀਰਾਜਵਿੰਦਰ ਕੌਰ, ਸ੍ਰੀਮਤੀ ਭੁਪਿੰਦਰ ਕੌਰ,
ਸੰਦੀਪ ਸਿੰਘ, ਮੈਡਮ ਜੋਤੀ ਜੀ,ਸ੍ਰੀਮਤੀ ਰਾਜਬੀਰ ਕੌਰ, ਸ੍ਰੀਮਤੀ ਅਮਰੀਕ ਕੌਰ
ਆਦਿਅਧਿਆਪਕ ਹਾਜ਼ਰ ਸਨ।