ਸੀ.ਜੇ.ਐੱਮ-ਕਮ-ਸਕੱਤਰ ਕੰਵਲਜੀਤ ਸਿੰਘ ਧਾਲੀਵਾਲ ਨੇ ਕੀਤਾ ਹੜ੍ਹ ਪ੍ਰਭਾਵਿਤ ਦਿਹਾਤੀ ਇਲਾਕਿਆ ਦਾ ਕੀਤਾ ਦੌਰਾ

ਨਵਾਂਸ਼ਹਿਰ, 30 ਜੁਲਾਈ: ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ
ਸੇਵਾਵਾਂ ਅਥਾਰਟੀ ਐਸ
.ਏ.ਐਸ. ਨਗਰ ਦੇ ਹੁਕਮਾਂ ਤਹਿਤ ਅਤੇ ਜਿਲ੍ਹਾਂ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ
ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ
ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋ ਜ਼ਿਲ੍ਹੇ ਦੇ ਹੜ੍ਹ
ਪ੍ਰਭਾਵਿਤ ਇਲਾਕਿਆ ਵਿੱਚ ਲੋੜਵੰਦ ਨਾਗਰਿਕਾਂ ਨੂੰ ਕਾਨੂੰਨੀ ਸੇਵਾਵਾਂ ਸਹਾਇਤਾ
ਪ੍ਰਦਾਨ ਕਰਨ ਲਈ ਤਿੰਨ ਟੀਮਾਂ ਬਣਾਈਆ ਗਈਆ ਹਨ, ਜਿਸ ਵਿੱਚ ਪੈਨਲ ਲਾਇਆਰਜ਼ ਅਤੇ ਪੈਰਾ
ਲੀਗਲ ਵਲੰਟੀਅਰਜ਼ ਸਾਮਿਲ ਕੀਤਾ
ਗਿਆ ।
ਇਸੇ ਦੇ ਸਬੰਧ ਵਿੱਚ ਸੀ.ਜੇ.ਐੱਮ.-ਕਮ-ਸਕੱਤਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ
ਕਮਲਦੀਪ ਸਿੰਘ ਧਾਲੀਵਾਲ ਵੱਲੋ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਦਿਹਾਤੀ ਇਲਾਕਾ ਪਿੰਡ ਮਹਿੰਦੀਪੁਰ
ਅਤੇ ਦਰਿਆ ਬੰਨ ਦਾ ਦੌਰਾ ਕੀਤਾ ਗਿਆ । ਉਨ੍ਹਾਂ ਵੱਲੋ ਹੜ੍ਹ ਪੀੜਤ ਪਰਿਵਾਰਾ ਨਾਲ ਗੱਲਬਾਤ
ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾ ਸੁਣੀਆ ਗਈਆ । ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ
ਹੜ੍ਹ ਪ੍ਰਭਾਵਿਤ ਪਰਿਵਾਰਾ ਨੂੰ ਕਾਨੂੰਨੀ ਸਹਾਇਤਾ ਲੋੜ ਪੈਦੀਂ ਹੈ, ਤਾਂ ਦਫ਼ਤਰ ਵਲੋਂ ਮੁਫਤ
ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆ ਜਾਣਗੀਆਂ । ਇਸ ਤੋ ਇਲਾਵਾ ਜਿਲ੍ਹਾਂ ਕਾਨੂੰਨੀ ਸੇਵਾਵਾਂ
ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪ੍ਰਦੇਸੀ, ਦੇਸ ਰਾਜਬਾਲੀ
ਅਤੇ ਬਲਦੇਵ ਭਾਰਤੀ ਵੱਲੋ ਲੋੜਵੰਦ ਹੜ੍ਹ ਪਰਿਵਾਰਾ ਦੀਆ ਸਮੱਸਿਆਵਾ ਨੋਟ ਕੀਤੀ ਗਈਆ । ਇਸ
ਮੌਕੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਸਟਾਫ ਮੈਬਰ ਵੀ ਸਾਮਲ
ਸਨ ।