ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਗੈਂਗਸਟਰ ਰਵੀ ਬਲਾਚੌਰੀਆ ਵੱਲੋਂ ਜੇਲ੍ਹ ਅੰਦਰੋਂ ਚਲਾਏ ਜਾ ਰਹੇ ਨਸ਼ੀਲੇ ਪਦਾਰਥਾਂ ਅਤੇ ਅਸਲੇ ਦੀ ਸਮਗੱਲਿੰਗ ਰੈਕਟ ਦਾ ਕੀਤਾ ਪਰਦਾਫਾਸ਼

 02 ਮੁੱਖ ਦੋਸ਼ੀਆਂ ਪਾਸੋਂ 01 ਕਿਲੋ 200 ਗ੍ਰਾਮ ਹੈਰੋਇਨ, 03 ਪਿਸਟਲ, 260 ਕਾਰਤੂਸ ਅਤੇ 1,40,000/- ਰੁਪਏ ਦੀ ਡਰੱਗ ਬ੍ਰਾਮਦ
ਨਵਾਂਸ਼ਹਿਰ 29 ਜੁਲਾਈ :-  ਮੁੱਖ ਮੰਤਰੀ, ਪੰਜਾਬ ਅਤੇ ਸ੍ਰੀ ਗੌਰਵ ਯਾਦਵ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਾ. ਅਖਿਲ ਚੌਧਰੀ, ਸੀਨੀਅਰ ਕਪਤਾਨ ਪੁਲਿਸ ਦੀ ਸੁਪਰਵੀਜਨ ਹੇਠ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆਂ ਵੱਲੋਂ ਜੇਲ੍ਹ ਅੰਦਰੋਂ ਹੀ ਚਲਾਏ ਜਾ ਰਹੇ ਨਸ਼ੀਲੇ ਪਦਾਰਥਾਂ ਅਤੇ ਅਸਲੇ ਦੀ ਤਸੱਕਰੀ ਦੇ ਰੈਕਟ ਦਾ ਪਰਦਾਫਾਸ਼ ਕਰਕੇ ਇਸਦੇ 02 ਮੁੱਖ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਅਕਾਸ਼ਦੀਪ ਸਿੰਘ (ਉਮਰ 20 ਸਾਲ) ਪੁੱਤਰ ਸੁਖਜਿੰਦਰ ਸਿੰਘ  ਵਾਸੀ ਪਿੰਡ ਪਾਰੋਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਅਕਾਸ਼ਦੀਪ ਉਰਫ ਬਿੱਲਾ (ਉਮਰ 23 ਸਾਲ) ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਜੋਂ ਕੀਤੀ ਗਈ।
                   ਡਾ. ਕੌਸ਼ਤੁਭ ਸ਼ਰਮਾ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 28-07-2023 ਨੂੰ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ, ਸ਼.ਭ.ਸ. ਨਗਰ ਨੂੰ ਗੁਪਤ ਸੂਚਨਾਂ ਮਿਲੀ ਕਿ ਉਪਰੋਕਤ ਦਰਸਾਏ ਦੋਸ਼ੀ ਇਲਾਕੇ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੱਗ ਵਿੱਚ ਸ਼ਾਮਲ ਹਨ ਜੋ ਕਿ ਇਹ ਕੰਮ ਆਪਣੇ ਗੈਗ ਲੀਡਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਵਾਸੀ ਰਾਮਪੁਰ ਬਿਲੜੋ ਦੇ ਇਸ਼ਾਰੇ ਤੇ ਕਰਦੇ  ਹਨ। ਅੱਜ ਵੀ ਇਹ ਦੋਵੇਂ ਦੋਸ਼ੀ ਕਾਲੇ ਰੰਗ ਦੀ ਸਕੂਟਰੀ ਨੰਬਰ ਫਭ24-ਭ-3951 ਤੇ ਸਵਾਰ ਹੋ ਕੇ ਰਵੀ ਬਲਾਚੌਰੀਆਂ ਵੱਲੋਂ ਭੇਜੀ ਹੋਈ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਸਲਾ ਲੈ ਕੇ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਸਾਈਡ ਨੂੰ ਆ ਰਹੇ ਹਨ, ਜਿਸਤੇ  ਡਾ. ਅਖਿਲ ਚੌਧਰੀ,  ਸੀਨੀਅਰ ਕਪਤਾਨ ਪੁਲਿਸ ਦੀ ਸੁਪਰਵੀਜਨ ਹੇਠ ਕਪਤਾਨ ਪੁਲਿਸ (ਜਾਂਚ), ਉਪ ਕਪਤਾਨ ਪੁਲਿਸ (ਡੀ), ਸ਼ਭਸ ਨਗਰ ਅਤੇ ਇੰਸਪੈਕਟਰ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਦੀ ਟੀਮਾਂ ਵੱਲੋਂ ਤੇਜੀ ਨਾਲ ਕਾਰਵਾਈ ਕਰਦੇ ਹੋਏ ਉਕਤ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਕੇ ਹੈਰੋਇਨ -01 ਕਿਲੋ 200 ਗ੍ਰਾਮ ਹੈਰੋਇਨ, ਪਿਸਟਲ -03, ਕਾਰਤੂਸ-260, ਡਰੱਗ ਮਨੀ - 1,40,000/- ਰੁਪਏ, ਭਾਰ ਤੋਲਣ ਵਾਲੀ ਮਸ਼ੀਨ - 01 ਦੀ  ਬ੍ਰਾਮਦਗੀ ਕੀਤੀ ਗਈ। 
              ਉਹਨਾਂ ਅੱਗੇ ਦੱਸਿਆ ਕਿ ਇਸ ਕੇਸ ਦੀ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਅਕਾਸ਼ਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਗੈਗਸਟਰ ਰਵੀ ਬਲਾਚੌਰੀਆਂ ਲਈ ਕੰਮ ਕਰਦੇ ਹਨ, ਜਿਹਨਾਂ ਨੇ ਅਸਲੇ ਅਤੇ ਨਸ਼ੇ ਦੀ ਖੇਪ ਗੈਗਸਟਰ ਰਵੀ ਬਲਾਚੌਰੀਆਂ ਦੇ ਕਹਿਣ ਤੇ ਕਿਸੇ ਨਾ-ਮਲੂਮ ਵਿਅਕਤੀ ਰਾਹੀਂ ਪ੍ਰਾਪਤ ਕੀਤੀ ਸੀ।   ਇਸ ਸਬੰਧੀ ਮੁਕੱਦਮਾ ਨੰਬਰ 106 ਮਿਤੀ 28-07-2023 ਅ/ਧ 21/29 ਐਨ.ਡੀ.ਪੀ.ਐਸ ਐਕਟ ਅਤੇ 25(6) ਅਸਲਾ ਐਕਟ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਉਕਤ ਦੋਹਾਂ ਦੋਸ਼ੀਆਂ ਅਤੇ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆਂ ਪੁੱਤਰ ਗੁਰਮੇਲ ਸਿੰਘ ਵਾਸੀ ਰਾਮਪੁਰ ਬਿਲੜੋ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੇ ਖਿਲਾਫ਼ ਦਰਜ ਕੀਤਾ ਗਿਆ। ਇਸ ਕੇਸ ਦੀ ਅਗਲੇਰੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਪਾਸੋ ਪੁੱਛਗਿੱਛ ਦੋਰਾਨ ਹੋਰ ਵੀ ਖੁਲਾਸੇ ਹੋਰ ਦੀ ਸੰਭਾਵਨਾ ਹੈ, ਜਿਸ ਦੋਰਾਨ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।
 
ਦੋੋਸ਼ੀਆਂ ਦਾ ਵੇਰਵਾਂ ਅਤੇ ਅਪਰਾਧਿਕ ਪਿਛੋਕੜ:- 
ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆਂ ਪੁੱਤਰ ਗੁਰਮੇਲ ਸਿੰਘ ਵਾਸੀ ਰਾਮਪੁਰ ਬਿਲੜੋ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ (ਇਸ ਸਮੇਂ ਸੈਂਟਰਲ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਹੈ, ਜਿਸਦੇ ਖਿਲਾਫ਼ 41 ਅਪਰਾਧਿਕ ਕੇਸ, ਕਤਲ, ਇਰਾਦਾ ਕਤਲ, ਲੁੱਟਾ-ਖੋਹਾਂ, ਅਸਲਾ ਐਕਟ ਅਤੇ ਐਨ.ਡੀ.ਪੀ.ਐਸ ਐਕਟ ਦਰਜ ਹਨ)।
ਅਕਾਸ਼ਦੀਪ ਸਿੰਘ (ਉਮਰ 20 ਸਾਲ) ਪੁੱਤਰ ਸੁਖਜਿੰਦਰ ਸਿੰਘ  ਵਾਸੀ ਪਿੰਡ ਪਾਰੋਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ (ਕੋਈ ਕੇਸ ਦਰਜ ਨਹੀਂ ਹੈ)
ਅਕਾਸ਼ਦੀਪ ਉਰਫ ਬਿੱਲਾ (ਉਮਰ 23 ਸਾਲ) ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ  (ਮੁਕੱਦਮਾ ਨੰਬਰ 45 ਮਿਤੀ 08-07-2022 ਅ/ਧ 379-ਬੀ ਭ:ਦ: ਥਾਣਾ ਸਿਟੀ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ)