ਪਾਣੀ ਦੀ ਨਿਕਾਸੀ ਦੇ ਲਈ ਸੜਕ ਹੇਠ ਵਿਛਾਈਆਂ ਜਾ ਰਹੀਆਂ ਹਨ ਪਾਈਪਾਂ
ਨਵਾਂਸ਼ਹਿਰ 19 ਜੁਲਾਈ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਨਵਾਂਸ਼ਹਿਰ- ਗੜਸ਼ੰਕਰ ਚੌਂਕ ਵਿਖੇ ਬਰਸਾਤ ਦੌਰਾਨ ਪਾਣੀ ਦੀ ਨਿਕਾਸੀ ਲਈ ਪੁੱਟੀ ਗਈ ਸੜਕ ਹੇਠ ਚੱਲ ਰਹੇ ਪਾਈਪਾਂ ਵਿਛਾਉਣ ਦੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਨਾਲ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਬਰਸਾਤ ਦੇ ਸੜਕ ਦੇ ਨਾਲ ਖੇਤਾਂ ਦੇ ਵਿਚ ਕਾਫੀ ਪਾਣੀ ਭਰ ਗਿਆ ਸੀ। ਪਾਣੀ ਦੀ ਨਿਕਾਸੀ ਦੇ ਲਈ ਸੜਕ ਨੂੰ ਪੁੱਟਣਾ ਪਿਆ ਸੀ । ਇਸ ਦੀ ਮੁਰੰਮਤ ਦੇ ਲਈ ਸਬੰਧਤ ਵਿਭਾਗ ਦੇ ਵਲੋਂ ਸੜਕ ਹੇਠ ਪਾਣੀ ਦੀ ਨਿਕਾਸੀ ਦੇ ਲਈ ਪਾਈਪਾ ਵਿਛਾਉਣ ਸਬੰਧੀ ਯੋਜਨਾ ਉਲੀਕੀ ਗਈ ਸੀ, ਤਾਂ ਜੋ ਬਰਸਾਤ ਦੇ ਦੌਰਾਨ ਇਸ ਖੇਤਰ ਵਿੱਚੋਂ ਆਸਾਨੀ ਦੇ ਨਾਲ ਪਾਣੀ ਦੀ ਨਿਕਾਸੀ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਸੜਕ ਹੇਠ ਪਾਈਪਾਂ ਵਿਛਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਹੋਰ ਵੀ ਕਈ ਜਗ੍ਹਾ 'ਤੇ ਜਿੱਥੇ ਪਾਣੀ ਦੀ ਨਿਕਾਸੀ ਦੇ ਲਈ ਪਾਈਪਾ ਵਿਛਾਉਣ ਦੀ ਲੋੜ ਹੈ, ਉਥੇ ਯੋਜਨਾਬੱਧ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਬਰਸਾਤ ਤੋਂ ਬਾਅਦ ਇਕੱਠਾ ਹੋਇਆ ਪਾਣੀ ਆਪਣੇ ਆਪ ਹੀ ਨੀਵੇਂ ਪਾਸੇ ਬਾਹਰ ਨਿਕਲ ਸਕੇ।