ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਮੌਕੇ ਡਿਪਟੀ ਕਮਿਸ਼ਨ ਨੇ ਸਟਾਫ ਤੇ ਵਿਦਿਆਰਥੀਆਂ ਨਾਲ ਮਿਲ ਕੇ ਲਗਾਏ ਪੌਦੇ

ਨਵਾਂਸ਼ਹਿਰ, 31 ਜੁਲਾਈ: ਪਿੱਪਲ, ਬੋਹੜ ਅਤੇ ਨਿੰਮ ਸਾਡਾ ਵਾਤਾਵਰਣ ਹੀ ਸ਼ੁੱਧ
ਨਹੀਂ ਰੱਖਦੇ, ਸਗੋ
ਸਾਡੇ ਲਈ ਧਾਰਮਿਕ ਪੱਖੋਂ ਵੀ ਇਹ ਬਹੁਤ ਮਹੱਤਵਪੂਰਣ ਹਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ
ਰੰਧਾਵਾ ਨੇ ਕੇ.ਸੀ ਗਰੁੱਪ ਆਫ਼ ਇੰਸਟੀਚਿਉਸ਼ਨ ਵਿਖੇ ਸਥਾਪਿਤ ਗੋ ਗ੍ਰੀਨ ਇੰਟਰਨੈਸ਼ਨਲ
ਆਰਗੇਨਾਈਜੇਸ਼ਨ ਦੇ ਇੰਟਰਨੈਸ਼ਨਲ ਸੈਕ੍ਰੇਡ ਲੈਂਡ ਮਾਰਕ ਤ੍ਰਿਵੇਣੀ ਦੇ ਆਲੇ-ਦੁਆਲੇ ਸਲਾਨਾ 14ਵਾਂ
ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਵੱਲੋਂ ਕੇ.ਸੀ ਕਾਲਜ ਵਿਖੇ
ਪੌਦੇ ਵੀ ਲਗਾਏ ਅਤੇ ਗਰੁੱਪ ਵੱਲੋਂ ਕਰੀਬ 100 ਪੌਦੇ ਮੇਰਾ ਰੁੱਖ ਦਿਵਸ 'ਤੇ ਲਗਾਉਣ ਦੀ
ਸ਼ਲਾਘਾ ਵੀ ਕੀਤੀ ਗਈ। ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਕੇ.ਸੀ
ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਜੀ.ਜੀ.ਆਈ.ਓ ਦੇ ਸੰਸਥਾਪਕ ਇੰਜ. ਅਸ਼ਵਨੀ ਕੁਮਾਰ
ਜੋਸ਼ੀ, ਗਰੁੱਪ ਦੀ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ, ਜੀ.ਜੀ.ਆਈ.ਓ ਦੇ ਯੁਵਾ ਪ੍ਰਧਾਨ
ਅਤੇ ਮੈਨੇਜਮੈਂਟ ਕਾਲਜ ਦੇ ਅੰਕੁਸ਼ ਨਿਝਾਵਨ, ਹੋਟਲ ਮੈਨੇਜਮੈਂਟ ਦੇ ਪ੍ਰਿੰਸੀਪਲ ਅਤੇ ਡੈਪ ਏ.ਐਡ
.ਪੀ ਡਾ. ਪਲਵਿੰਦਰ ਕੁਮਾਰ, ਕੇ.ਸੀ ਸਕੂਲ ਪ੍ਰਿੰਸੀਪਲ ਆਸ਼ਾ ਸ਼ਰਮਾ, ਐਸ.ਏ.ਓ ਸੁਸ਼ੀਲ ਭਾਰਦਵਾਜ,
ਐਚ.ਆਰ ਮਨੀਸ਼ਾ, ਕੇ.ਸੀ ਗਰਲ ਹੋਸਟਲ ਵਾਰਡਨ ਨੀਨਾ ਅਰੋੜਾ, ਕੇ.ਸੀ ਗਰੁੱਪ ਦੇ ਪੀ.ਆਰ.ਓ ਵਿਪਨ
ਕੁਮਾਰ ਮੌਜੂਦ ਰਹੇ। ਡਾ. ਰਸ਼ਮੀ ਗੁਜਰਾਤੀ ਨੇ ਦੱਸਿਆ ਕਿ ਇੰਟਰਨੈਸ਼ਨਲ ਸੈਕ੍ਰੇਡ ਲੈਂਡ ਮਾਰਕ '
ਤੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਂਚੇਵਾਲ, ਕੇ.ਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ
ਗਾਂਧੀ ਅਤੇ ਜੀ.ਜੀ.ਆਈ.ਓ ਦੇ ਸੰਸਥਾਪਕ ਅਸ਼ਵਨੀ ਕੁਮਾਰ ਜੋਸ਼ੀ ਵਲੋਂ ਅਪਣੇ ਵਾਤਾਵਰਣ ਪ੍ਰੇਮੀਆਂ
ਦੇ ਨਾਲ ਇਹ ਸੰਸਥਾ 2010 ਤੋਂ ਰੁੱਖ ਲਗਾ ਕੇ ਲੋਕਾਂ ਦੇ ਲਈ ਆਕਸੀਜਨ ਦੇ ਲੰਗਰ ਲਗਾ ਰਹੀ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਤ੍ਰਿਵੇਣੀ ਦੀ
ਔਸ਼ਧੀ ਅਤੇ ਆਯੁਰਵੈਦ ਵਿੱਚ ਮਹੱਤਵਪੂਰਣ ਥਾਂ ਹੈ। ਮਨੁੱਖ ਨੂੰ ਰੁੱਖ ਸ਼ੁੱਧ ਹਵਾ, ਖਾਣਾ ਅਤੇ ਛਾ
ਦਿੰਦੇ ਹਨ, ਉੱਥੇ ਹੀ ਪੰਛੀਆਂ ਲਈ ਖਾਣਾ, ਰੈਣ ਬਸੇਰਾ ਅਤੇ ਛਾਇਆ ਦਿੰਦੇ ਹਨ। ਇਸ ਲਈ ਸਾਡਾ
ਫਰਜ਼ ਬਣਦਾ ਹੈ ਕਿ ਉਹ ਅਪਣੇ ਹਰ ਯਾਦਗਾਰੀ ਦਿਨਾਂ ਵਿੱਚ ਪੌਦਾਰੋਪਣ ਜ਼ਰੂਰ ਕਰਨ ਅਤੇ ਇਨ੍ਹਾਂ ਦਾ
ਖਿਆਲ ਰੱਖਣ।
ਇੰਜ. ਅਸ਼ਵਨੀ ਕੁਮਾਰ ਜੋਸ਼ੀ ਨੇ ਕਿਹਾ ਕਿ ਅਸੀਂ ਜਿੰਨੇ ਵੀ ਦਿਨ ਵਿਸ਼ਵ ਪੱਧਰ
'ਤੇ ਮਨਾਉਂਦੇ ਹਾਂ ਅਤੇ ਜਿੰਨੇ ਵੀ ਸੰਗਠਨ ਵਿਸ਼ਵ ਪੱਧਰ ਦੇ ਹਨ। ਉਨ੍ਹਾਂ ਸਾਰਿਆਂ ਦੇ ਦਫ਼ਤਰ ਵੀ
ਵਿਦੇਸ਼ਾਂ ਵਿੱਚ ਹੀ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਪਣੇ ਵਾਤਾਵਰਣ ਸਾਥੀਆਂ ਨਾਲ ਗੱਲ
ਕਰਨ ਤੋਂ ਬਾਅਦ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸੰਸਥਾ ਦੀ ਸਥਾਪਨਾ ਕਰ ਅਪਣੇ ਭਾਰਤ ਦਾ
ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਮਨਾਉਣ ਦੀ ਸ਼ੁਰੂਆਤ 19 ਜੁਲਾਈ 2010 ਤੋਂ ਕੀਤੀ। ਹੁਣ ਇਹ
ਪੂਰੇ ਸੰਸਾਰ ਵਿੱਚ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਪੂਰੇ ਸੰਸਾਰ
ਵਿਚ ਐਤਵਾਰ ਨੂੰ ਲੋਕ ਇਸ ਨੂੰ ਮਨਾਉਂਦੇ ਹੋਏ ਪੌਧਾਰੋਪਣ ਕਰ ਸਕਦੇ ਹਨ। ਅੱਜ ਤੱਕ ਲੱਖਾ ਪੌਦੇ
ਜੀ.ਜੀ.ਆਈ.ਓ ਦੇ ਮੈਂਬਰ ਲਗਾ ਕੇ ਉਸ ਨੂੰ ਪਾਲ ਚੁੱਕੇ ਹਨ। ਅਖੀਰ ਵਿਚ ਡਿਪਟੀ ਕਮਿਸ਼ਨਰ, ਵਧੀਕ
ਡਿਪਟੀ ਕਮਿਸ਼ਨਰ (ਜ), ਕੇ.ਸੀ ਗਰੁੱਪ ਦੇ ਚੇਅਰਮੈਨ ਅਤੇ ਕੈਂਪਸ ਡਾਇਰੈਕਟਰ ਨੇ ਅੰਬ ਦੇ ਬੂਟੇ
ਲਗਾਏ। ਸਾਰਿਆਂ ਨੇ ਤ੍ਰਿਵੇਣੀ ਪੂਜਨ ਕੀਤਾ। ਇਸ ਮੌਕੇ 'ਤੇ ਕੇ.ਸੀ ਗਰੁੱਪ ਦੇ ਸਾਰੇ ਕਾਲਜਾਂ
ਅਤੇ ਸਕੂਲਾਂ ਦਾ ਸਟਾਫ ਮੌਜੂਦ ਵੀ ਮੌਜੂਦ ਸੀ।