ਕੈਮੀਸਟ ਭਾਈਚਾਰਾ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਆਇਆ ਅੱਗੇ - ਡਿਪਟੀ ਕਮਿਸ਼ਨਰ====ਵਿਧਾਇਕ ਗੁਪਤਾ ਨੇ ਸਰਕਾਰੀ ਸਕੂਲ ਦੇ ਬੱਚਿਆਂ ਵੰਡੀਆਂ ਯੂਨੀਫਾਰਮ

ਪਹਿਲੀ ਖੇਪ ਵਜੋਂ 1.5 ਲੱਖਕਲੋਰੀਨ ਦੀਆਂ ਗੋਲੀਆਂ ਦਿੱਤੀਆਂ
ਅੰਮ੍ਰਿਤਸਰ24 ਜੁਲਾਈ : ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂਦੀ ਮਦਦ
ਲਈ ਪੰਜਾਬ ਦਾ ਹਰ ਫਿਰਕਾ ਅੱਗੇ ਆ ਰਿਹਾ ਹੈ ਅਤੇ ਕੁਝ ਲੋਕ ਹੜ੍ਹ ਪੀੜ੍ਹਤਾਂ ਦੀ ਮਦਦ
ਲਈ ਰਾਸ਼ਨ ਪਾਣੀ ਲੈ ਕੇ ਪਹੁੰਚ ਰਹੇ ਹਨ। ਇਸੇ ਹੀ ਕੜੀ ਤਹਿਤ ਅੰਮ੍ਰਿਤਸਰ ਦਾ ਸਮੂਹ
ਕੈਮੀਸਟ ਭਾਈਚਾਰਾ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਇਆ ਹੈ ਅਤੇ ਹੜ੍ਹ ਤੋਂ
ਪ੍ਰਭਾਵਿਤ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਹਿਲੀ ਖੇਪ ਵਜੋਂ
1.5 ਲੱਖ ਕਲੋਰੀਨ ਦੀਆਂ ਗੋਲੀਆਂ ਜਿਲ੍ਹਾ ਪ੍ਰਸ਼ਾਸਨ ਨੂੰਦਿੱਤੀਆਂ ਹਨ, ਜੋ ਕਿ ਬਹੁਤ ਹੀ
ਸ਼ਲਾਘਾਯੋਗ ਕਦਮ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜਨੇ ਦੱਸਿਆ ਕਿ ਕੈਮੀਸਟ ਭਾਈਚਾਰਾ ਹਮੇਸ਼ਾਹੀ ਪੰਜਾਬ
ਵਿੱਚ ਚਾਹੇ ਕੋਈ ਰੇਲ ਹਾਦਸਾ ਹੋਏ ਜਾਂ ਕੋਰੋਨਾ ਕਾਲ ਹੋਵੇਜਾਂ ਕੋਈ ਹੋਰ ਅਣਸੁਖਾਵੀਂ
ਘਟਨਾ ਹੋਵੇ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਉਨਾਂ ਕਿਹਾ ਕਿ ਇਸ
ਕੁਦਰਤੀ ਆਫ਼ਤ ਦਾ ਮੁਕਾਬਲਾ ਅਸੀਂ ਸਾਰੇ ਮਿਲ ਜੁੱਲ ਕੇਹੀ ਕਰ ਸਕਦੇ ਹਾਂ ਅਤੇ ਸਾਡਾ
ਸਾਰਿਆਂ ਦਾ ਫਰਜ ਬਣਦਾ ਹੈ ਕਿਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਈਏ।
ਇਸ ਮੌਕੇ ਸ:ਮਨਮੋਹਨ ਸਿੰਘ ਜਨਰਲ ਸਕੱਤਰਪੰਜਾਬ ਕੈਮੀਸਟ ਐਸੋਸੀਏਸ਼ਨ
ਨੇਡਿਪਟੀ ਕਮਿਸ਼ਨਰ ਨੂੰ ਭਰੋਸਾਦਿਵਾਉਂਦੇ ਕਿਹਾ ਕਿ ਅਸੀਂਪੰਜਾਬ ਸਰਕਾਰ ਨਾਲ ਖੜ੍ਹੇਹਾਂ
ਅਤੇ ਆਉਣ ਵਾਲੇਸਮੇਂ ਵਿੱਚ ਹੋਰ ਮਦਦਵੀ ਕੀਤੀ ਜਾਵੇਗੀ।

ਇਸ ਮੌਕੇ ਸਿਵਲਸਰਜਨ ਵਿਜੈ ਕੁਮਾਰ, ਵਿਸ਼ਾਲਦੇਵਰਾਜ ਪ੍ਰਧਾਨ ਜਿਲ੍ਹਾ
ਕੈਮੀਸਟਐਸੋਸੀਏਸ਼ਨ , ਰਾਜ ਕੁਮਾਰ ਸ਼ਰਮਾਜਿਲ੍ਹਾ ਹੋਲਸੇਲ ਪ੍ਰਧਾਨ , ਅਮਰਕੁਮਾਰ ਪਿੰਕਾ,
ਗੌਰਵ ਭਾਟੀਆ,ਸ਼ਿਵਪਾਲ ਸਲੂਜਾ, ਵਿਵੇਕ ਧਵਨ,ਨਰਿੰਦਰ ਵਧਵਾ, ਸੰਜੀਵ ਪੁਰੀ,ਸ੍ਰੀ ਸੁਨੀਲ
ਕੁਮਾਰ, ਵੀਹਾਜ਼ਰ ਸਨ।

ਕੈਪਸ਼ਨ: ਅੰਮ੍ਰਿਤਸਰ ਕੈਮੀਸਟ ਐਸੋਸੀਏਸ਼ਨ ਦੇਨੁਮਾਇੰਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰਸ੍ਰੀ
ਅਮਿਤ ਤਲਵਾੜ ਨੂੰਕਲੋਰੀਨ ਦੀਆਂ ਗੋਲੀਆਂ ਦਿੰਦੇਹੋਏ।