ਬਹੁ-ਚਰਚਿਤ ਵਕੀਲ ਕਤਲ ਕਾਂਡ ਦਾ ਮੁੱਖ ਮੁਲਜ਼ਮ ਢਾਈ ਸਾਲ ਬਾਅਦ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ

ਹੁਸ਼ਿਆਰਪੁਰ, 13 ਜੁਲਾਈ : ਸ਼ਹਿਰ ਦੇ ਬਹੁ-ਚਰਚਿਤ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਸਹਾਇਕਾ ਸੀਆ ਗੁਪਤਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗਿ੍ਰਫ਼ਤਾਰ ਕਰ ਲਿਆ ਹੈ।  ਮਾਨਯੋਗ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ  ਵਲੋ ਸਾਲ 2020 ਵਿੱਚ ਹੋਏ ਬਹੁ-ਚਰਚਿਤ ਦੋਹਰੇ ਕਤਲ ਕਾਂਡ ਜਿਸ ਵਿੱਚ ਸੀਨੀਅਰ ਐਕਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਐਡਵੋਕੇਟ ਸੀਆ ਖੁਲਰ ਦਾ ਕਤਲ ਕਰਨ ਤੋ ਬਾਅਦ ਲਾਸ਼ਾ ਨੂੰ ਖੁਰਦ ਬੁਰਦ ਕਰਨ ਦੀ ਨਿਅਤ ਨਾਲ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ ਜਿਸਦੇ ਸਬੰਧ ਵਿੱਚ ਸ਼੍ਰੀ ਮੇਜਰ ਸਿੰਘ, ਪੁਲਿਸ ਕਪਤਾਨ PBI ਹੁਸਿ: ਦੀ ਅਗਵਾਈ ਵਿੱਚ ਮੁਕੱਦਮਾ ਦੇ ਬਾਕੀ ਰਹਿੰਦੇ ਦੋਸੀਅਨ ਨੂੰ ਗ੍ਰਿਫਤਾਰ ਕਰਨ ਲਈ DSP ਸਿਟੀ ਸ਼੍ਰੀ ਪਲਵਿੰਦਰ ਸਿੰਘ PPS, ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੇ ਅਧਾਰਤ ਇਕ ਵਿਸ਼ੇਸ ਟੀਮ ਦਾ ਗਠਨ ਕੀਤਾ ਸੀ, ਇਸ ਕੇਸ ਸਬੰਧੀ ਮਿਤੀ 22-11-2020 ਨੂੰ ਸੁਮਨਿੰਦਰ ਗੁਪਤਾ ਪੁੱਤਰ ਲੇਟ ਸ਼੍ਰੀ ਭਗਵੰਤ ਕਿਸ਼ੋਰ ਗੁਪਤਾ ਵਾਸੀ ਮਾਡਲ ਟਾਉਨ ਹੁਸ਼ਿਆਰਪੁਰ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਮਿਤੀ 14/11/2020 ਨੂੰ ਉਸਦੇ ਪਿਤਾ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਵਕੀਲ ਸੀਆ ਉਰਫ ਗੀਤੂ ਪਤਨੀ ਅਸ਼ੀਸ਼ ਕੁਸ਼ਵਾਹਾ ਵਾਸੀ ਵਿਕਰਮ ਇੰਨਕਲੇਵ ਹੁਸ਼ਿਆਰਪੁਰ ਦੇ ਕਤਲ ਕਰਨ ਤੋ ਬਾਅਦ ਉਹਨਾ ਦੀਆ ਲਾਸ਼ਾ ਨੂੰ ਸੀਆ ਖੂਲਰ ਦੀ ਕਾਰ ਸਲੈਰੀਓ ਵਿੱਚ ਰੱਖਕੇ ਕਾਰ ਨੂੰ ਪੁਰਹੀਰਾ ਬਾਈਪਾਸ ਦੇ ਨਜਦੀਕ ਇਕ ਦਰਖਤ ਨਾਲ ਕਾਰ ਟੱਕਰਾ ਕੇ ਐਕਸੀਡੈਂਟ ਦਾ ਹਾਦਸਾ ਦਰਸ਼ਾ ਕੇ ਅੱਗ ਲਗਾ ਕੇ ਲਾਸ਼ਾ ਨੂੰ ਖੁਰਦ ਬੁਰਦ ਕੀਤਾ ਸੀ ਪਰ ਅਸਲ ਵਿੱਚ ਇਹ ਐਕਸੀਡੈਂਟ ਨਹੀ ਸੀ ਸਗੋਂ ਸੀਆ ਖੁਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੇ ਆਪਣੇ ਸਾਥੀਆ ਸੁਨੀਲ਼ ਕੁਮਾਰ, ਕਪਿਲ ਕੁਮਾਰ ਅਤੇ ਹੋਰ ਸਾਥੀਆ ਨੂੰ ਉਤਰ ਪ੍ਰਦੇਸ਼ ਵਿੱਚ ਪੇਂਦੇ ਬੁਲੰਦ ਸਹਿਰ ਦੇ ਨੇੜੇ ਪਿੰਡ ਮੰਗਲੋਰ ਤੋ ਬੁਲਾ ਕੇ ਮੇਰੇ ਪਿਤਾ ਅਤੇ ਸੀਆ ਖੁਲਰ ਦਾ ਕਤਲ ਕਰਕੇ ਕਾਰ ਨੂੰ ਅੱਗ ਲਗਾ ਕੇ ਐਕਸੀਡੈਂਟ ਦਰਸਾਇਆ ਸੀ ।
    ਵੀਰਵਾਰ ਨੂੰ ਪੁਲਿਸ ਲਾਈਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਿਸ ਤੇ ਮੁੱਕਦਮਾ ਨੰਬਰ 265 ਮਿਤੀ 22-11-2020 ਅ:ਧ: 302,201,120-ਬੀ ,404 ਭ:ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੋਰਾਨ ਮਿਤੀ 23-11-2020 ਨੂੰ ਮੁਕੱਦਮਾ ਦਾ ਦੋਸੀ ਕਪਿਲ ਕੁਸ਼ਵਾਹਾ ਨੂੰ ਪਿੰਡ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਤੋ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਹਾ ਅਤੇ ਸੁਨੀਲ ਕੁਮਾਰ ਦੇ ਪੀ.ਓ ਹੋਣ ਕਾਰਨ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 316 ਮਿਤੀ 05.12.2022 ਅ.ਧ 174-ਏ ਭ.ਦ ਥਾਣਾ ਮਾਡਲ ਟਾਊਨ ਵਿਖੇ ਦਰਜ ਰਜਿਸਟਰ ਹੋਇਆ ਸੀ। DSP ਸਿਟੀ ਸ਼੍ਰੀ ਪਲਵਿੰਦਰ ਸਿੰਘ PPS, ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੇ ਅਧਾਰਤ ਵਿਸ਼ੇਸ ਟੀਮ ਨੇ ਬਹੁੱਤ ਹੀ ਮਿਹਨਤ ਨਾਲ ਵੱਖ ਵੱਖ ਸਾਇੰਟਿਫਿਕ ਅਤੇ ਟੈਕਨੀਕਲ ਤਰੀਕਿਆ ਨਾਲ ਇਸ ਮੁੱਕਦਮਾ ਦੀ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਮੁੱਖ ਦੋਸੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਹਾ ਪੁੱਤਰ ਰਘੁਵੀਰ ਸਿੰਘ ਵਾਸੀ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਹਾਲ ਪਟੇਲ ਡੀ-2, ਕੁੰਡਲੀ ਘਰੋਲੀ ਮਿਊਰ ਬਿਹਾਰ ਥਾਣਾ ਗਾਜੀਪੁਰ ਈਸਟ ਦਿੱਲੀ ਨੂੰ ਪਟੇਲ ਨਗਰ ਥਾਣਾ ਕੋਤਵਾਲੀ ਜਿਲਾ ਸ਼ਾਹਡੋਲ, ਮੱਧ ਪ੍ਰਦੇਸ਼ ਤੋ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜਿਟ ਰਿਮਾਂਡ ਹਾਸਿਲ ਕਰਕੇ ਹੁਸਿਆਰਪੁਰ ਲਿਆਂਦਾ ਗਿਆ।ਦੋਸੀ ਨੇ ਆਪਣੀ ਪੁੱਛਗਿੱਛ ਦੋਰਾਨ ਮੰਨਿਆ ਕਿ ਉਸਨੂੰ ਆਪਣੀ ਪਤਨੀ ਸੀਆ ਖੁਲਰ ਅਤੇ ਉਸਦੇ ਸੀਨੀਅਰ ਵਕੀਲ ਭਗਵੰਤ ਕਿਸ਼ੌਰ ਗੁਪਤਾ ਨੂੰ ਪੂਰੀ ਪਲਾਨਿੰਗ ਕਰਕੇ ਯੋਜਨਾਬੱਧ ਤਰੀਕੇ ਨਾਲ ਦੀਵਾਲੀ ਵਾਲੀ ਸ਼ਾਮ ਮਿਤੀ 13-11-2020 ਨੂੰ ਆਪਣੇ ਸਾਥੀਆ ਕਪਿਲ ਕੁਸ਼ਵਾਹਾ ਅਤੇ ਸੁਨੀਲ ਕੁਮਾਰ ਬਗੈਰਾ ਨੂੰ ਆਪਣੇ ਪਿੰਡ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਤੋ ਬੁਲਾ ਕੇ ਸੀਆ ਖੁਲਰ ਅਤੇ ਭਗਵੰਤ ਕਿਸ਼ੋਰ ਗੁਪਤਾ ਨੂੰ ਫਰਸ਼ ਤੇ ਬੈਠ ਕੇ ਪੂਜਾ ਕਰਦਿਆ ਹੋਇਆ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਉਹਨਾ ਦੀਆ ਲਾਸ਼ਾ ਨੂੰ ਸੀਆ ਖੂਲਰ ਦੀ ਕਾਰ ਸਲੈਰੀਓ ਵਿੱਚ ਰੱਖ ਕੇ ਪੁਰਹੀਰਾ ਬਾਈਪਾਸ ਦੇ ਨਜਦੀਕ ਸੜਕ ਦੇ ਕਿਨਾਰੇ ਇਕ ਦਰਖਤ ਨਾਲ ਲਗਾ ਕੇ ਕਾਰ ਨੂੰ ਅੱਗ ਲਗਾ ਦਿੱਤੀ ਸੀ ਤਾਂ ਜੋ ਦੇਖਣ ਤੇ ਇਹ ਸੜਕ ਹਾਦਸਾ ਲੱਗੇ।ਇਹ ਦੋਸੀ ਅਸ਼ੀਸ਼ ਕੁਸ਼ਵਾਹਾ ਅਤੇ ਸੁਨੀਲ਼ ਕੁਮਾਰ ਮਿਤੀ 25-10-2021 ਨੂੰ ਅਦਾਲਤ ਵਲੋ ਪੀ.ਉ ਕਰਾਰ ਦਿੱਤੇ ਗਏ ਸੀ।