ਡਿਪਟੀ ਕਮਿਸ਼ਨਰ ਨੇ ਪਿੰਡ ਤਾਜੋਵਾਲ ਅਤੇ ਢੈਂਗਰਪੁਰ ਵਿਖੇ ਧੂਸੀ ਬੰਨ ਦਾ ਕੀਤਾ ਦੌਰਾ

ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਨਵਾਂਸ਼ਹਿਰ, 24 ਜੁਲਾਈ:ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਤਾਜੋਵਾਲ,
ਢੈਂਗਰਪੁਰ ਪਿੰਡਾਂ ਵਿਖੇ
ਧੂਸੀ ਬੰਨ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ)
ਰਾਜੀਵ ਵਰਮਾ ਅਤੇ ਐਸ.ਡੀ.ਐਮ ਨਵਾਂਸ਼ਹਿਰ ਡਾ. ਸਿਵਰਾਜ ਸਿੰਘ ਬੱਲ ਵੀ ਮੌਜੂਦ ਸਨ। ਇਸ
ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧੂਸੀ ਬੰਨ
ਵਿਖੇ ਬਣਾੲਂੇ ਗਏ ਪਾਣੀ ਨੂੰ ਰੋਕਣ ਲਈ ਬਣਾਏ ਗਏ ਸਟੱਡ ਵਿਖੇ ਤੇਜ਼ ਗਤੀ ਨਾਲ ਪਾਣੀ ਆ
ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਣਾਇਆ ਗਿਆ ਸਟੱਡ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੈ ਅਤੇ
ਕਿਸੇ ਤਰ੍ਹਾਂ ਦਾ ਇਸ ਜਗ੍ਹਾਂ 'ਤੇ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੱਛੋ ਪਾਣੀ
ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਦਾ ਪੱਧਰ ਥੋੜਾ ਜਿਹਾ ਵੱਧ ਸਕਦਾ ਹੈ। ਉਨ੍ਹਾਂ
ਕਿਹਾ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਮੇਂ-ਸਮੇਂ 'ਤੇ ਬੰਨ ਉਤੇ ਗਸ਼ਟ
ਕਰਦੇ ਰਹਿੰਦੇ ਹਨ ਅਤੇ ਹਰ ਵੇਲੇ
ਚੌਕਸ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ, ਪਰ ਇਹ
ਦੇਖਣ ਵਿੱਚ ਆਇਆ ਹੈ ਕਿ ਬੰਨ ਦੇ ਪਰਲੇ ਪਾਸੇ ਹਾਲੇ ਵੀ ਕੁਝ ਲੋਕ ਆਪਣੇ ਪਸ਼ੂਆਂ ਦੇ ਨਾਲ
ਰਹਿ ਰਹੇ ਹਨ। ਰੱਬ ਨਾ ਕਰੇ ਜੇਕਰ ਪਾਣੀ ਦਾ ਪੱਧਰ ਵੱਧਦਾ ਹੈ, ਤਾਂ ਕਿਸੇ ਵੀ ਤਰ੍ਹਾਂ
ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਰ- ਬਾਰ ਅਪੀਲ ਕਰਨ
ਦੇ ਬਾਵਜੂਦ ਲੋਕ ਬੰਨ ਦੇ ਆਲੇ- ਦੁਆਲੇ ਰਹਿੰਦੇ ਹਨ, ਜਿਸ ਨਾਲ ਹਰ ਸਮੇਂ ਖਤਰਾ ਬਣਿਆ
ਰਹਿੰਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬੰਨ ਦੇ ਆਲੇ- ਦੁਆਲੇ ਜੇਕਰ ਕੋਈ
ਰਹਿੰਦਾ ਹੈ ਤਾਂ ਤੁਰੰਤ ਇਹ ਜਗ੍ਹਾਂ ਖਾਲੀ ਕਰ ਦਿੱਤੀ ਜਾਵੇ, ਤਾਂ ਜੋ ਕਿਸੇ ਤਰ੍ਹਾਂ
ਦੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
ਫੋਟੋ ਕੈਪਸ਼ਨ: ਨਵਾਂਸ਼ਹਿਰ ਦੇ ਪਿੰਡ ਤਾਜੋਵਾਲ ਅਤੇ ਢੈਂਗਰਪੁਰ ਵਿਖੇ ਧੂਸੀ ਬੰਨ ਦਾ ਦੌਰਾ
ਕਰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਸੰਧਾਵਾ ਉਨ੍ਹਾਂ ਦੇ ਨਾਲ ਹਨ ਵਧੀਕ ਡਿਪਟੀ
ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਐਸ.ਡੀ.ਐਮ ਨਵਾਂਸ਼ਹਿਰ ਡਾ. ਸਿਵਰਾਜ ਸਿੰਘ ਬੱਲ।
*Regards,*
*District Public Relations Officer,*
*Shaheed Bhagat Singh Nagar (Pb.)*